19.1 C
Toronto
Friday, July 10, 2026
spot_img
HomeਕੈਨੇਡਾFrontਭਾਰਤੀ ਰੇਲਵੇ ਜਾਰੀ ਕਰੇਗੀ 40 ਹਜ਼ਾਰ ਕਰੋੜ ਦਾ ਮੈਗਾ ਟੈਂਡਰ!

ਭਾਰਤੀ ਰੇਲਵੇ ਜਾਰੀ ਕਰੇਗੀ 40 ਹਜ਼ਾਰ ਕਰੋੜ ਦਾ ਮੈਗਾ ਟੈਂਡਰ!


ਨਵੀਂ ਦਿੱਲੀ/ਬਿਊਰੋ ਨਿਊਜ਼
ਰੇਲਵੇ ਸੈਕਟਰ ਨਾਲ ਜੁੜੀਆਂ ਕੰਪਨੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਰੇਲਵੇ ਕਰੀਬ 40 ਹਜ਼ਾਰ ਕਰੋੜ ਦਾ ਵੱਡਾ ਵੈਗਨ ਟੈਂਡਰ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਟੈਂਡਰ ਕਰੀਬ 1 ਲੱਖ ਵੈਗਨਾਂ ਲਈ ਹੋਵੇਗਾ ਅਤੇ ਇਸਨੂੰ 2022 ਤੋਂ ਬਾਅਦ ਦਾ ਸਭ ਤੋਂ ਵੱਡਾ ਰੇਲਵੇ ਪ੍ਰੋਕਿਊਰਮੈਂਟ ਮੰਨਿਆ ਜਾ ਰਿਹਾ ਹੈ। ਬਾਜ਼ਾਰ ਵਿੱਚ ਇਸ ਖ਼ਬਰ ਤੋਂ ਬਾਅਦ ਰੇਲਵੇ ਵੈਗਨ ਬਣਾਉਣ ਵਾਲੀਆਂ ਕੰਪਨੀਆਂ ’ਤੇ ਨਿਵੇਸ਼ਕਾਂ ਦੀ ਨਜ਼ਰ ਟਿਕ ਗਈ ਹੈ। ਖ਼ਾਸ ਤੌਰ ’ਤੇ ਟੀਟਾਗੜ੍ਹ ਰੇਲ ਸਿਸਟਮ ਲਿਮਟਿਡ ਅਤੇ ਜੁਪੀਟਰ ਵੈਗਨ ਲਿਮਟਿਡ ਫੋਕਸ ਵਿੱਚ ਆ ਗਈਆਂ ਹਨ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਮੈਗਾ ਟੈਂਡਰ ਨਾਲ ਰੇਲਵੇ ਇਨਫਰਾਸਟ੍ਰਕਚਰ ਅਤੇ ਵੈਗਨ ਮੈਨੂਫੈਕਚਰਿੰਗ ਸੈਕਟਰ ਵਿੱਚ ਤੇਜ਼ੀ ਆ ਸਕਦੀ ਹੈ। ਨਿਵੇਸ਼ਕ ਹੁਣ ਉਹਨਾਂ ਕੰਪਨੀਆਂ ’ਤੇ ਨਜ਼ਰ ਰੱਖ ਰਹੇ ਹਨ ਜਿਨ੍ਹਾਂ ਨੂੰ ਇਸ ਵੱਡੇ ਆਰਡਰ ਤੋਂ ਫਾਇਦਾ ਮਿਲ ਸਕਦਾ ਹੈ।

RELATED ARTICLES
POPULAR POSTS