11.2 C
Toronto
Saturday, October 18, 2025
spot_img
Homeਭਾਰਤਕੇਜਰੀਵਾਲ ਨੇ ਚਲਾਇਆ ਟਵੀਟ ਬਾਣ, ਇਕ ਤੀਰ ਨਾਲ ਕੀਤੇ ਦੋ ਨਿਸ਼ਾਨੇ

ਕੇਜਰੀਵਾਲ ਨੇ ਚਲਾਇਆ ਟਵੀਟ ਬਾਣ, ਇਕ ਤੀਰ ਨਾਲ ਕੀਤੇ ਦੋ ਨਿਸ਼ਾਨੇ

3ਕਿਹਾ, ਨਜ਼ੀਬ ਜੰਗ ਜੋ ਮਰਜ਼ੀ ਕਰ ਲੈਣ ਮੋਦੀ ਮੁਸਲਮਾਨ ਨੂੰ ਉਪ ਰਾਸ਼ਟਰਪਤੀ ਨਹੀਂ ਬਣਾਉਣਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਜੀਬ ਜੰਗ ਨਾਲ ਛਿੜੀ ਆਪਣੀ ਸਿਆਸੀ ਜੰਗ ਨੂੰ ਅੱਗੇ ਵਧਾਉਂਦਿਆਂ ਟਵੀਟ ਬਾਣ ਚਲਾਇਆ। ਜਿਸ ਵਿਚ ਉਨ੍ਹਾਂ ਇਕ ਤੀਰ ਨਾਲ ਦੋ ਨਿਸ਼ਾਨੇ ਵਿੰਨ੍ਹੇ। ਪਹਿਲਾਂ ਤਾਂ ਨਜੀਬ ਜੰਗ ਨੂੰ ਮੋਦੀ ਭਗਤ ਅਤੇ ਹਿਟਲਰ ਵਾਂਗ ਕੰਮ ਕਰਨ ਵਾਲਾ ਦੱਸਿਆ ਤੇ ਫਿਰ ਨਾਲ ਹੀ ਆਖਿਆ ਕਿ ਨਜੀਬ ਜੰਗ ਉਪ ਰਾਸ਼ਟਰਪਤੀ ਬਣਨਾ ਚਾਹੁੰਦੇ ਹਨ। ਪਰ ਨਰਿੰਦਰ ਮੋਦੀ ਕਿਸੇ ਮੁਸਲਮਾਨ ਨੂੰ ਉਪ ਰਾਸ਼ਟਰਪਤੀ ਨਹੀਂ ਬਣਾਉਣ ਵਾਲੇ। ਇਸ ਲਈ ਨਜੀਬ ਜੰਗ ਜੀ ਤੁਹਾਡਾ ਇਹ ਸੁਪਨਾ ਕਦੀ ਪੂਰਾ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮਹਿਲਾ ਆਯੋਗ ਵਿਚ ਮੈਂਬਰ ਸੈਕਟਰੀ ਦੀ ਭਰਤੀ ਨੂੰ ਲੈ ਕੇ ਕੇਜਰੀਵਾਲ ਦਿੱਲੀ ਦੇ ਰਾਜਪਾਲ ਨਜੀਬ ਜੰਗ ਨਾਲ ਖਾਸੇ ਖਫਾ ਹਨ ਅਤੇ ਉਹ ਪਹਿਲਾਂ ਵੀ ਨਜੀਬ ਜੰਗ ‘ਤੇ ਇਹ ਦੋਸ਼ ਮੜ੍ਹਦੇ ਰਹੇ ਹਨ ਕਿ ਉਹ ਮੋਦੀ ਨੂੰ ਖੁਸ਼ ਕਰਨ ਲਈ ਸਰਕਾਰ ਨੂੰ ਕੰਮ ਨਹੀਂ ਕਰਨ ਦੇ ਰਹੇ।

RELATED ARTICLES
POPULAR POSTS