Breaking News
Home / ਭਾਰਤ / ਉਲੰਪਿਕ ’ਚ ਭਾਰਤੀ ਹਾਕੀ ਦੀ ਜ਼ੋਰਦਾਰ ਵਾਪਸੀ

ਉਲੰਪਿਕ ’ਚ ਭਾਰਤੀ ਹਾਕੀ ਦੀ ਜ਼ੋਰਦਾਰ ਵਾਪਸੀ

ਭਾਰਤ ਨੇ ਸਪੇਨ ਨੂੰ 3-0 ਨਾਲ ਹਰਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼
ਟੋਕੀਓ ਉਲੰਪਿਕ ਵਿਚ ਭਾਰਤੀ ਹਾਕੀ ਟੀਮ ਫਿਰ ਤੋਂ ਟਰੈਕ ’ਤੇ ਆਉਂਦੀ ਦਿਸ ਰਹੀ ਹੈ। ਐਤਵਾਰ ਨੂੰ ਆਸਟਰੇਲੀਆ ਕੋਲੋਂ ਭਾਰਤੀ ਟੀਮ 1-7 ਦੇ ਵੱਡੇ ਫਰਕ ਨਾਲ ਹਾਰ ਗਈ ਸੀ ਅਤੇ ਅੱਜ ਭਾਰਤੀ ਟੀਮ ਨੇ ਜ਼ਬਰਦਸਤ ਵਾਪਸੀ ਕਰਦਿਆਂ ਪੂਲ ਏ ਦੇ ਮੁਕਾਬਲੇ ਵਿਚ ਸਪੇਨ ਨੂੰ 3-0 ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਭਾਰਤ ਦੇ ਕੁਆਟਰ ਫਾਈਨਲ ਵਿਚ ਪਹੁੰਚਣ ਦੀ ਉਮੀਦ ਬਣ ਗਈ ਹੈ। ਟੀਮ ਇੰਡੀਆ 3 ਮੈਚਾਂ ਦੇ 6 ਅੰਕਾਂ ਨਾਲ ਪੂਲ ਏ ’ਚ ਦੂਜੇ ਸਥਾਨ ’ਤੇ ਪਹੁੰਚ ਗਈ ਹੈ ਅਤੇ ਆਸਟਰੇਲੀਆ ਸਿਖ਼ਰ ’ਤੇ ਬਰਕਰਾਰ ਹੈ। ਜ਼ਿਕਰਯੋਗ ਹੈ ਕਿ ਟੋਕੀਓ ਓਲੰਪਿਕ ਵਿਚ ਭਾਰਤ ਦੀ ਇਹ ਦੂਜੀ ਜਿੱਤ ਹੈ। ਭਾਰਤ ਨੇ ਆਪਣੇ ਪਹਿਲੇ ਮੈਚ ਵਿਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ। ਜਦੋਂਕਿ ਦੂਜੇ ਮੈਚ ਵਿਚ ਟੀਮ ਨੂੰ ਆਸਟਰੇਲੀਆ ਹੱਥੋਂ ਹਾਰ ਝੱਲਣੀ ਪਈ ਸੀ। ਭਾਰਤ ਲਈ ਸਿਮਰਨਜੀਤ ਸਿੰਘ ਨੇ 14ਵੇਂ ਤੇ ਰੁਪਿੰਦਰਪਾਲ ਸਿੰਘ ਨੇ 15ਵੇਂ ਅਤੇ 51ਵੇਂ ਮਿੰਟ ਵਿਚ ਗੋਲ ਕੀਤੇ। ਭਾਰਤ ਆਪਣਾ ਚੌਥਾ ਮੈਚ ਅਰਜਨਟੀਨਾ ਖਿਲਾਫ਼ 29 ਜੁਲਾਈ ਨੂੰ ਖੇਡੇਗਾ। ਧਿਆਨ ਰਹੇ ਕਿ 1980 ਤੋਂ ਬਾਅਦ ਭਾਰਤੀ ਹਾਕੀ ਟੀਮ ਉਲੰਪਿਕ ਵਿਚ ਮੈਡਲ ਨਹੀਂ ਜਿੱਤ ਸਕੀ। ਜਦੋਂ ਕਿ ਉਲੰਪਿਕ ਵਿਚ ਭਾਰਤੀ ਟੀਮ ਦੀ ਕਿਸੇ ਸਮੇਂ ਝੰਡੀ ਰਹੀ ਹੈ। ਭਾਰਤ ਨੇ ਹਾਕੀ ਵਿਚ 8 ਗੋਲਡ, 1 ਸਿਲਵਰ ਅਤੇ ਦੋ ਕਾਂਸੇ ਦੇ ਮੈਡਲ ਜਿੱਤੇ ਹੋਏ ਹਨ। ਹੁਣ ਸਾਰੇ ਭਾਰਤ ਵਾਸੀਆਂ ਨੂੰ ਆਸ ਹੈ ਕਿ ਭਾਰਤੀ ਹਾਕੀ ਟੀਮ ਇਸ ਵਾਰ ਜ਼ਰੂਰ ਮੈਡਲ ਜਿੱਤੇਗੀ।

 

 

Check Also

1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ

ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …