-3.6 C
Toronto
Saturday, December 20, 2025
spot_img
Homeਭਾਰਤਅਮਰੀਕਾ ਦੀ ਧਮਕੀ ਤੋਂ ਡਰੀ ਮੋਦੀ ਸਰਕਾਰ !

ਅਮਰੀਕਾ ਦੀ ਧਮਕੀ ਤੋਂ ਡਰੀ ਮੋਦੀ ਸਰਕਾਰ !

ਕਿਹਾ : ਕੁਝ ਦੇਸ਼ਾਂ ਨੂੰ ਭੇਜਾਂਗੇ ਜ਼ਰੂਰੀ ਦਵਾਈਆਂ
ਨਵੀਂ ਦਿੱਲੀ/ਬਿਊਰੋ ਨਿਊਜ਼
ਮੰਗਲਵਾਰ ਦਿਨ ਭਰ ਇਸ ਗੱਲ ਦੀ ਚਰਚਾ ਰਹੀ ਕਿ ਟਰੰਪ ਦੀ ਧਮਕੀ ਦੇ ਛੇ ਘੰਟਿਆਂ ਬਾਅਦ ਹੀ ਭਾਰਤ ਸਰਕਾਰ ਨੇ ਆਪਣਾ ਫੈਸਲਾ ਬਦਲਦਿਆਂ ਕਿਹਾ ਕਿ ਕੁੱਝ ਦੇਸ਼ਾਂ ਨੂੰ ਜ਼ਰੂਰੀ ਦਵਾਈਆਂ ਦੇਵਾਂਗੇ। ਜਿਕਰਯੋਗ ਹੈ ਕਿ ਟਰੰਪ ਨੇ ਸ਼ਨੀਵਾਰ ਨੂੰ ਨਰਿੰਦਰ ਮੋਦੀ ਤੋਂ ਹਾਈਡ੍ਰਾਕਸੀਕਲੋਰੋਕਵੀਨ ਦਵਾਈ ਦੀ ਖੇਪ ਭੇਜਣ ਲਈ ਕਿਹਾ ਸੀ ਪਰ ਭਾਰਤ ਨੇ ਇਸ ਦਵਾਈ ਦੇ ਐਕਸਪੋਰਟ ‘ਤੇ ਰੋਕ ਲਗਾ ਦਿੱਤੀ ਸੀ। ਇਸ ਤੋਂ ਬਾਅਦ ਅਮਰੀਕਾ ਨੇ ਜਵਾਬੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਤਾਂ ਭਾਰਤ ਨੇ 6 ਘੰਟਿਆਂ ਦੇ ਅੰਦਰ ਹੀ ਫੈਸਲਾ ਬਦਲ ਲਿਆ ਤੇ ਕਿਹਾ ਕਿ ਲੋੜਵੰਦ ਦੇਸ਼ਾਂ ਨੂੰ ਇਹ ਦਵਾਈ ਪਹੁੰਚਾਈ ਜਾਵੇਗੀ।

RELATED ARTICLES
POPULAR POSTS