ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਦਿਨੀਂ ਨਾਇਗਰਾ ਏਰੀਆ ਵਿੱਚ ਇੱਕ ਗੱਡੀ ਵਿੱਚੋਂ 20,000 ਡਾਲਰ ਮੁੱਲ ਦੀ ਫੈਂਟਾਨਿਲ ਮਿਲਣ ਤੋਂ ਬਾਅਦ ਟੋਰਾਂਟੋ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਨਾਇਗਰਾ ਰੀਜਨਲ ਪੁਲਿਸ ਸਰਵਿਸ (ਐਨਆਰਪੀਐਸ) ਵੱਲੋਂ ਜਾਰੀ ਕੀਤੀ ਗਈ ਰਲੀਜ਼ ਵਿੱਚ ਆਖਿਆ ਗਿਆ ਕਿ ਇਹ ਗ੍ਰਿਫਤਾਰੀ ਉਸ ਸਮੇਂ ਕੀਤੀ ਗਈ ਜਦੋਂ ਗਸ਼ਤ ਕਰਦੇ ਹੋਏ ਇੱਕ ਪੁਲਿਸ ਅਧਿਕਾਰੀ ਨੇ ਕਿੰਗ ਸਟਰੀਟ ਉੱਤੇ ਚਿੱਟੇ ਰੰਗ ਦੀ ਹਿਉਂਡਾਇ ਏਲਾਂਤਰਾ ਨੂੰ ਰੋਕਿਆ।
ਰਲੀਜ਼ ਵਿੱਚ ਆਖਿਆ ਗਿਆ ਕਿ ਗੱਡੀ ਵਿੱਚੋਂ ਬਾਹਰ ਨਿਕਲ ਕੇ ਡਰਾਈਵਰ ਪੁਲਿਸ ਅਧਿਕਾਰੀ ਨਾਲ ਬਹਿਸਣ ਲੱਗਿਆ। ਗੱਡੀ ਵਿੱਚ ਸਵਾਰ ਵਿਅਕਤੀ ਆਪਣੀ ਪਛਾਣ ਸਬੰਧੀ ਕੋਈ ਦਸਤਾਵੇਜ਼ ਵੀ ਮੁਹੱਈਆ ਨਹੀਂ ਕਰਵਾ ਸਕਿਆ ਸਗੋਂ ਉਸ ਵੱਲੋਂ ਜ਼ੁਬਾਨੀ ਹੀ ਆਪਣਾ ਨਾਂ ਦੱਸਿਆ ਗਿਆ। ਪੁਲਿਸ ਨੇ ਦੋਸ਼ ਲਾਇਆ ਕਿ ਜਦੋਂ ਇਸ ਦੱਸੇ ਗਏ ਨਾਂ ਨੂੰ ਸਿਸਟਮ ਵਿੱਚ ਪਾਇਆ ਗਿਆ ਤਾਂ ਟਰਾਂਸਪੋਰਟੇਸ਼ਨ ਮੰਤਰਾਲੇ ਦੇ ਡਾਟਾਬੇਸ ਵਿੱਚ ਉਸ ਨਾਂ ਨਾਲ ਮਿਲਦਾ ਜੁਲਦਾ ਕੋਈ ਨਾਂ ਸਾਹਮਣੇ ਨਹੀਂ ਆਇਆ। ਇਸ ਤੋਂ ਬਾਅਦ ਇਟੋਬੀਕੋ ਵਾਸੀ 35 ਸਾਲਾ ਜਾਮਾ ਨਸੀਰ ਨੂੰ ਗ੍ਰਿਫਤਾਰ ਕਰ ਲਿਆ ਗਿਆ।
Check Also
ਚੀਨ ਭਾਰਤ ਦਾ ਦੁਸ਼ਮਣ ਨਹੀਂ, ਸਾਨੂੰ ਕਰਨਾ ਚਾਹੀਦਾ ਮਿਲ ਕੇ ਕੰਮ : ਸੈਮ ਪਿਤਰੋਦਾ
ਨਵੀਂ ਦਿੱਲੀ/ਬਿਊਰੋ ਨਿਊਜ਼ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਤੇ ਰਾਹੁਲ ਗਾਂਧੀ ਦੇ ਕਰੀਬੀ ਸੈਮ ਪਿਤਰੋਦਾ …