Breaking News
Home / ਕੈਨੇਡਾ / ਧਿਆਨ ਸਿੰਘ ਸੋਹਲ ਨੇ ‘ਚਿੱਲੀ ਹਾਫ ਮੈਰਾਥਨ’ ਬਰਲਿੰਘਟਨ ਵਿਚ ਆਪਣਾ ਹੀ ਰਿਕਾਰਡ ਤੋੜਿਆ

ਧਿਆਨ ਸਿੰਘ ਸੋਹਲ ਨੇ ‘ਚਿੱਲੀ ਹਾਫ ਮੈਰਾਥਨ’ ਬਰਲਿੰਘਟਨ ਵਿਚ ਆਪਣਾ ਹੀ ਰਿਕਾਰਡ ਤੋੜਿਆ

21 ਕਿਲੋਮੀਟਰ ਦੌੜ 1 ਘੰਟਾ, 44 ਮਿੰਟ ਤੇ 20 ਸਕਿੰਟਾਂ ਵਿਚ ਕੀਤੀ ਸੰਪਨ
ਬਰੈਂਪਟਨ/ਡਾ.ਝੰਡ
ਸੰਧੂਰਾ ਸਿੰਘ ਬਰਾੜ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਲੰਘੇ ਐਤਵਾਰ 3 ਮਾਰਚ ਨੂੰ ਬਰਲਿੰਘਟਨ ਵਿਖੇ ਹੋਈ ‘ਚਿੱਲੀ ਹਾਫ਼ ਮੈਰਾਥਨ’ ਵਿਚ ਟੀ.ਪੀ.ਏ.ਆਰ. ਕਲੱਬ ਦੇ ਸਰਗ਼ਰਮ ਮੈਂਬਰ ਅਤੇ ਮੈਰਾਥਨ ਰੱਨਰ ਧਿਆਨ ਸਿੰਘ ਸੋਹਲ ਨੇ ਆਪਣਾ ਹੀ ਪਿਛਲਾ ਰਿਕਾਰਡ ਤੋੜਿਆ ਹੈ। ਉਨ੍ਹਾਂ ਨੇ ਇਹ 21 ਕਿਲੋਮੀਟਰ ਦੌੜ 1 ਘੰਟਾ 44 ਮਿੰਟਾਂ ਤੇ 20 ਸਕਿੰਟਾਂ ਵਿਚ ਸਫ਼ਲਤਾ-ਪੂਰਵਕ ਸੰਪੰਨ ਕੀਤੀ। ਉਨ੍ਹਾਂ ਦਾ ਪਿਛਲੇ ਸਾਲ ਦਾ ਆਪਣਾ ਰਿਕਾਰਡ 1 ਘੰਟਾ 46 ਮਿੰਟਾਂ ਦਾ ਹੈ ਜੋ ਇਸ ਵਾਰ ਉਨ੍ਹਾਂ ਨੇ 1ਮਿੰਟ ਅਤੇ 40 ਸਕਿੰਟਾਂ ਦੇ ਫ਼ਰਕ ਨਾਲ ਤੋੜਿਆ ਹੈ।
ਜ਼ਿਕਰਯੋਗ ਹੈ ਕਿ ਇਸ ਹਾਫ਼ ਮੈਰਾਥਨ ਦੌੜ ਵਿਚ ਸ਼ਾਮਲ 5,000 ਦੌੜਾਕਾਂ ਵਿਚੋਂ ਉਹ ਇਕੱਲੇ ਹੀ ਦਸਤਾਰਧਾਰੀ ਸਿੱਖ ਸਨ ਅਤੇ ਆਪਣੀ ਵਿਲੱਖਣ ਦਿੱਖ ਸਦਕਾ ਸਾਰੇ ਹੀ ਦਰਸ਼ਕਾਂ ਦੀ ਖਿੱਚ ਦਾ ਮੁੱਖ ਕਾਰਨ ਬਣੇ ਹੋਏ ਸਨ। ਦੌੜ ਦੀ ਸਮਾਪਤੀ ‘ਤੇ ਲੋਕ ਖ਼ੁਸ਼ੀ ਨਾਲ ਖ਼ੀਵੇ ਹੋਏ ਉਨ੍ਹਾਂ ਦੇ ਨਾਲ ਹੱਥ ਮਿਲਾ ਰਹੇ ਸਨ ਅਤੇ ਤਸਵੀਰਾਂ ਖਿਚਵਾ ਰਹੇ ਸਨ। ਧਿਆਨ ਸਿੰਘ ਸੋਹਲ ਤੋਂ ਇਲਾਵਾ ਕਲੱਬ ਦੇ ਦੋ ਹੋਰ ਮੈਂਬਰਾਂ ਕੁਲਦੀਪ ਗਰੇਵਾਲ ਅਤੇ ਕਬੀਰ ਸਿੰਘ ਨੇ ਵੀ ਇਸ ਹਾਫ਼-ਮੈਰਾਥਨ ਵਿਚ ਬੜੇ ਉਤਸ਼ਾਹ ਤੇ ਜੋਸ਼ ਨਾਲ ਭਾਗ ਲਿਆ। ਧਿਆਨ ਸਿੰਘ ਸੋਹਲ ਵਾਂਗ ਕੁਲਦੀਪ ਗਰੇਵਾਲ ਨੇ ਵੀ ਇਸ ਦੌੜ ਵਿਚ ਆਪਣਾ ਸਕੋਸ਼ੀਆਬੈਂਕ ਵਾਟਰ ਫਰੰਟ ਹਾਫ਼ ਮੈਰਾਥਨ ਦਾ ਰਿਕਾਰਡ ਤੋੜਿਆ ਹੈ। ਕਬੀਰ ਸਿੰਘ ਨੇ ਇਸ ਦੌੜ ਵਿਚ ਟੀ.ਪੀ.ਏ.ਆਰ. ਕਲੱਬ ਵੱਲੋਂ ਪਹਿਲੀ ਵਾਰ ਹਿੱਸਾ ਲਿਆ ਅਤੇ ਬਹੁਤ ਵਧੀਆ ਕਾਰ-ਗ਼ੁਜ਼ਾਰੀ ਵਿਖਾਈ। ਬਰੈਂਪਟਨ ਦੇ ਇਨ੍ਹਾਂ ਦੌੜਾਕਾਂ ਤੋਂ ਇਲਾਵਾ ਮੋਹਨ ਸਿੰਘ ਢਿੱਲੋਂ ਅਤੇ ਦੋ ਹੋਰ ਦੌੜਾਕਾਂ ਨੇ ਵੀ ਇਸ ਈਵੈਂਟ ਵਿਚ ਭਾਗ ਲਿਆ ਅਤੇ ਇਸ ਵਿਚ ਵਧੀਆ ਪ੍ਰਦਰਸ਼ਨ ਕੀਤਾ। ਮੋਹਨ ਸਿੰਘ ਢਿੱਲੋਂ (60 ਸਾਲ) ਨੇ 5 ਕਿਲੋਮੀਟਰ ਦੌੜ 21 ਮਿੰਟਾਂ ਵਿਚ ਲਗਾਈ। ਇਸ ਹਾਫ਼ ਮੈਰਾਥਨ ਦੌੜ ਵਿਚ ਵਧੀਆ ਕਾਰਗ਼ੁਜ਼ਾਰੀ ਵਿਖਾਉਣ ਲਈ ਟੀ.ਪੀ.ਏ.ਆਰ. ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ, ਪ੍ਰਧਾਨ ਹਰਭਜਨ ਸਿੰਘ ਗਿੱਲ, ਸਕੱਤਰ ਡਾ. ਜੈਪਾਲ ਸਿੱਧੂ ਅਤੇ ਸਮੂਹ-ਮੈਂਬਰ ਵਧਾਈ ਦੇ ਹੱਕਦਾਰ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …