ਬਰੈਂਪਟਨ : ਪਿਛਲੇ ਹਫਤੇ, ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਬਰੈਂਪਟਨ ਵਿੱਚ ਰਾਇਰਸਨ ਸਾਇਬਰ ਸਕਿਉਰਿਟੀ ਕੈਟਾਲਿਸਟ ਹੱਬ ਵੱਲੋਂ ਸ਼ੁਰੂ ਕੀਤੇ ਗਏ ਨਵੇਂ ਪ੍ਰੋਗਰਾਮ ‘ਐਕਸਲਰੇਟਡ ਸਾਇਬਰ ਸਕਿਉਰਿਟੀ ਟ੍ਰੇਨਿੰਗ’ ਓਰੀਐਂਟੇਸ਼ਨ ਸੈਸ਼ਨ ਵਿੱਚ ਵਿਦਿਆਰਥੀਆਂ ਦੇ ਪਹਿਲੇ ਬੈਚ ਨੂੰ ਸੰਬੋਧਨ ਕੀਤਾ। ਐਮ.ਪੀ ਸਿੱਧੂ ਨੇ ਫੈਡਰਲ ਸਰਕਾਰ ਵੱਲੋਂ ਨੌਜਵਾਨਾਂ ਤੇ ਕਾਰੋਬਾਰਾਂ ਨੂੰ ਨੌਕਰੀਆਂ ਪੈਦਾ ਕਰਨ, ਨਵੀਆਂ ਤਕਨਾਲੋਜੀਆਂ ਅਪਣਾਉਣ, ਸਕੇਲ-ਅਪ ਅਤੇ ਨਿਵੇਸ਼ਾਂ ਦੇ ਸਬੰਧ ਵਿਚ ਹਰ ਤਰ੍ਹਾਂ ਨਾਲ ਸਮਰਥਨ ਕਰਨ ਦੀਆਂ ਕੋਸ਼ਿਸ਼ਾਂ ‘ਤੇ ਸੰਤੁਸ਼ਟੀ ਜ਼ਾਹਰ ਕੀਤੀ।
ਇਸ ਮੌਕੇ ਬੋਲਦਿਆਂ ਸੋਨੀਆ ਸਿੱਧੂ ਨੇ ਕਿਹਾ, ”ਡਿਜੀਟਲ ਆਰਥਿਕਤਾ ਵਿੱਚ ਤੇਜ਼ੀ ਨਾਲ ਵਿਕਾਸ ਜਾਰੀ ਹੈ, ਅਤੇ ਇਸਦਾ ਅਰਥ ਇਹ ਹੈ ਕਿ ਸਾਇਬਰ ਸਕਿਉਰਿਟੀ ਘਰਾਂ, ਕਾਰੋਬਾਰਾਂ ਅਤੇ ਨਿਸ਼ਚਤ ਤੌਰ ‘ਤੇ ਸਰਕਾਰਾਂ ਲਈ ਪਹਿਲ ਬਣ ਗਈ ਹੈ!ਸਾਈਬਰ ਸੁਰੱਖਿਆ ਦੇ ਮਾਹਰਾਂ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ ਕਿਉਂਕਿ ਤਕਨਾਲੋਜੀ ਦੇ ਵਿਕਾਸ ਦੇ ਨਾਲ ਨਵੇਂ ਜੋਖਮ ਅਤੇ ਮੁਸ਼ਕਲਾਂ ਵੀ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਨੂੰ ਹੱਲ ਕਰਨ ਲਈ ਸਾਇਬਰ ਸਕਿਉਰਿਟੀ ਮਾਹਰਾਂ ਦੀ ਲੋੜ ਪੈਂਦੀ ਹੈ। ਵਧ ਰਹੇ ਜੋਖਮਾਂ ਦੇ ਨਾਲ, ਵਿਸ਼ਵ-ਪੱਧਰੀ ਸਾਇਬਰ ਸਕਿਉਰਿਟੀ ਦੀ ਜ਼ਰੂਰਤ ਹੈ ਅਤੇ ਮੈਂ ਹਮੇਸ਼ਾ ਮੰਨਿਆ ਹੈ ਕਿ ਇਸ ਸਬੰਧ ਵਿਚ ਬਰੈਂਪਟਨ ਅਗਵਾਈ ਕਰ ਸਕਦਾ ਹੈ! ਅੱਗੇ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਅਸੀਂ ਰਾਇਰਸਨ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ – ਡਾ. ਮੁਹੰਮਦ ਲੱਛਮੀ ਅਤੇ ਉਹਨਾਂ ਦੀ ਪੂਰੀ ਟੀਮ ਨਾਲ ਬਹੁਤ ਸਾਰੇ ਮਹੱਤਵਪੂਰਨ ਵਿਚਾਰ ਵਟਾਂਦਰੇ ਕੀਤੇ, ਜਿਸ ਤੋਂ ਬਾਅਦ ਉਹਨਾਂ ਨੇ ਸਾਇਬਰ ਸਕਿਉਰਿਟੀ ਹੱਬ ਬਣਾਉਣ ਲਈ ਬਰੈਂਪਟਨ ਸਾਊਥ ਨੂੰ ਚੁਣਿਆ, ਜਿਸ ਲਈ ਮੈਂ ਇੱਕ ਵਾਰ ਫਿਰ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਹੁਣ ਨੌਜਵਾਨਾਂ ਲਈ ਬਰੈਂਪਟਨ ਤੋਂ ਹੀ ਵਿਸ਼ਵ ਪੱਧਰੀ ਸਿਖਲਾਈ ਲੈ ਕੇ ਇੱਥੇ ਹੀ ਰੁਜ਼ਗਾਰ ਪ੍ਰਾਪਤ ਕਰਨਾ ਆਸਾਨ ਹੋਵੇਗਾ।
Home / ਕੈਨੇਡਾ / ਸੋਨੀਆ ਸਿੱਧੂ ਨੇ ਰਾਇਰਸਨ ਸਾਇਬਰ ਸਕਿਉਰਿਟੀ ਪ੍ਰੋਗਰਾਮ ਦੇ ਵਿਦਿਆਰਥੀਆਂ ਦੇ ਪਹਿਲੇ ਬੈਚ ਨੂੰ ਕੀਤਾ ਸੰਬੋਧਨ
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …