5.4 C
Toronto
Thursday, November 20, 2025
spot_img
HomeUncategorizedਬੱਸ 'ਚ ਮਹਿਲਾ ਉੱਤੇ ਵਿਅਕਤੀ ਨੇ ਕੀਤਾ ਹਮਲਾ

ਬੱਸ ‘ਚ ਮਹਿਲਾ ਉੱਤੇ ਵਿਅਕਤੀ ਨੇ ਕੀਤਾ ਹਮਲਾ

ਇਟੋਬੀਕੋ/ਬਿਊਰੋ ਨਿਊਜ਼ : ਇਟੋਬੀਕੋ ਵਿੱਚ ਟੀਟੀਸੀ ਦੀ ਬੱਸ ਉੱਤੇ ਸਵਾਰ ਇੱਕ ਮਹਿਲਾ ਉੱਤੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਕਥਿਤ ਤੌਰ ਉੱਤੇ ਹਮਲਾ ਕਰ ਦਿੱਤਾ ਗਿਆ। ਹਮਲੇ ਕਾਰਨ ਮਹਿਲਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ।
ਟੋਰਾਂਟੋ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਇਸਲਿੰਗਟਨ ਐਵਨਿਊ ਤੇ ਕੁਈਨਜ਼ਵੇਅ ਏਰੀਆ ਵਿੱਚ ਸਵੇਰੇ 5:30 ਵਜੇ ਤੋਂ ਪਹਿਲਾਂ ਵਾਪਰੀ। ਇੱਕ ਬੁਲਾਰੇ ਨੇ ਦੱਸਿਆ ਕਿ ਇਸ ਵਿਅਕਤੀ ਨੇ ਲੱਕੜ ਦੇ ਟੁਕੜੇ ਜਾਂ ਸੋਟੀ ਨਾਲ ਉਸ ਸਮੇਂ ਮਹਿਲਾ ਉੱਤੇ ਹਮਲਾ ਕੀਤਾ ਜਦੋਂ ਉਹ ਟੀਟੀਸੀ ਦੀ ਬੱਸ ਉੱਤੇ ਸਵਾਰ ਸਨ। ਟੋਰਾਂਟੋ ਪੈਰਾਮੈਡਿਕਸ ਨੇ ਦੱਸਿਆ ਕਿ ਮਹਿਲਾ ਨੂੰ ਗੰਭੀਰ ਸੱਟਾਂ ਲੱਗੀਆਂ ਪਰ ਉਹ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਜ਼ਖ਼ਮੀ ਮਹਿਲਾ ਤੇ ਮਸ਼ਕੂਕ ਇੱਕ ਦੂਜੇ ਨੂੰ ਨਹੀਂ ਜਾਣਦੇ ਸਨ। ਪੁਲਿਸ ਨੇ ਦੱਸਿਆ ਕਿ ਕਾਰੇ ਨੂੰ ਅੰਜਾਮ ਦੇਣ ਤੋਂ ਬਾਅਦ ਮਸ਼ਕੂਕ ਪੈਦਲ ਹੀ ਇਲਾਕੇ ਤੋਂ ਫਰਾਰ ਹੋ ਗਿਆ।

 

RELATED ARTICLES

POPULAR POSTS