ਟੋਰਾਂਟੋ : ਪ੍ਰਭਜੋਤ ਜਰਨੈਲ ਸਿੰਘ ਸੇਖਾ ਦੀ ਪੋਤਰੀ ਹੈ। ਉਸ ਨੇ ਕੈਨੇਡਾ ਦੇ ਜੰਮ-ਪਲ ਬੱਚਿਆਂ ਲਈ, ਦੋ ਭਾਸ਼ਾਵਾਂ, ਪੰਜਾਬੀ ਤੇ ਅੰਗਰੇਜ਼ੀ ਵਿਚ ਇਕ ਪੁਸਤਕ ਲਿਖੀ ਹੈ, ਜਿਸ ਨੂੰ ਜਰਨੈਲ ਸਿੰਘ ਆਰਟਿਸਟ ਨੇ ਆਪਣੇ ਚਿੱਤਰਾਂ ਨਾਲ ਸ਼ੰਗਾਰਿਆ ਹੈ। ਇਸ ਸੁਚਿੱਤਰ ਪੁਸਤਕ ਦਾ ਲੋਕ ਅਰਪਨ ਕੀਤਾ ਜਾ ਰਿਹਾ ਹੈ। ਉਸ ਦੀ ਹੌਸਲਾ ਅਫਜ਼ਾਈ ਕਰਨ ਤੇ ਉਸ ਨੂੰ ਅਸ਼ੀਰਵਾਦ ਦੇਣ ਲਈ ਆਪ ਜੀ ਦਾ ਉਸ ਪ੍ਰੋਗਰਾਮ ਵਿਚ ਸ਼ਾਮਿਲ ਹੋਣਾ ਸਾਡਾ ਮਾਣ ਵੀ ਹੋਵੇਗਾ ਤੇ ਇਥੋਂ ਦੇ ਜੰਮ-ਪਲ ਬੱਚਿਆਂ ਨੂੰ ਉਤਸਾਹਤ ਕਰਨ ਦਾ ਵਸੀਲਾ ਵੀ। ਕ੍ਰਿਪਾ ਕਰ ਕੇ 5 ਅਕਤੂਬਰ 2019, ਦਿਨ ਸ਼ਨਿਚਰਵਾਰ ਨੂੰ ਬੰਬੇ ਬੈਂਕਿਉਟ ਹਾਲ ਨੰ. 111 , 7475 – 135 ਸਟਰੀਟ ਸਰੀ ਵਿਚ ਦੁਪਹਿਰ ਇਕ ਵਜੇ ਸ਼ਾਮਿਲ ਹੋਣ ਦੀ ਕ੍ਰਿਪਾਲਤਾ ਕਰਨੀ ਜੀ। ਧੰਨਵਾਦੀ ਹੋਵਾਂਗੇ। ਹੋਰ ਜਾਣਕਾਰੀ ਲਈ ਜਰਨੈਲ ਸਿੰਘ ਸੇਖਾਂ ਨਾਲ ਫੋਨ ਨੰਬਰ 778-246-1087 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਪ੍ਰਭਜੋਤ ਦੀ ਪੁਸਤਕ ਦਾ ਲੋਕ ਅਰਪਣ 5 ਅਕਤੂਬਰ ਨੂੰ
RELATED ARTICLES

