Breaking News
Home / ਪੰਜਾਬ / ਸੁਨੀਲ ਜਾਖੜ ਨੇ ਪਾਰਟੀ ਬਦਲੀ ਪ੍ਰੰਤੂ ਦਿਲ ਨਹੀਂ

ਸੁਨੀਲ ਜਾਖੜ ਨੇ ਪਾਰਟੀ ਬਦਲੀ ਪ੍ਰੰਤੂ ਦਿਲ ਨਹੀਂ

ਕਾਂਗਰਸੀ ਵਿਧਾਇਕ ਪਰਗਟ ਦੀ ਬੇਟੀ ਦੇ ਵਿਆਹ ਸਮਾਰੋਹ ’ਚ ਜਾਖੜ ਨੇ ਕਾਂਗਰਸੀ ਆਗੂਆਂ ਨੂੰ ਪਾਈਆਂ ਜੱਫੀਆਂ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਹੋਈ ਹਾਰ ਤੋਂ ਬਾਅਦ ਬੇਸ਼ੱਕ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਹੈ। ਪ੍ਰੰਤੂ ਉਨ੍ਹਾਂ ਦਾ ਦਿਲ ਹਾਲੇ ਵੀ ਕਾਂਗਰਸੀ ਹੀ ਹੈ ਅਤੇ ਇਹੀ ਹਾਲ ਕਾਂਗਰਸੀ ਆਗੂਆਂ ਦਾ ਵੀ ਹੈ। ਹੁਣ ਵੀ ਕਾਂਗਰਸੀ ਆਗੂਆਂ ਵੱਲੋਂ ਸੁਨੀਲ ਜਾਖੜ ਨੂੰ ਉਹੀ ਇੱਜ਼ਤ ਦਿੱਤੀ ਜਾਂਦੀ ਹੈ ਜਿਹੜੀ ਉਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਰਹਿੰਦੇ ਹੋਏ ਦਿੱਤੀ ਜਾਂਦੀ ਸੀ। ਇਹ ਸਭ ਉਦੋਂ ਵੇਖਣ ਨੂੰ ਮਿਲਿਆ ਜਦੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਦੀ ਬੇਟੀ ਦੇ ਵਿਆਹ ਸਮਾਰੋਹ ਦੌਰਾਨ ਇਹ ਆਗੂ ਆਪਸ ਵਿਚ ਮਿਲੇ। ਵਿਆਹ ਸਮਾਰੋਹ ਦੌਰਾਨ ਕਾਂਗਰਸੀ ਆਗੂਆਂ ਵੱਲੋਂ ਸੁਨੀਲ ਜਾਖੜ ਨੂੰ ਪੂਰੀ ਇੱਜ਼ਤ ਦਿੱਤੀ ਗਈ ਅਤੇ ਸਾਰੇ ਉਨ੍ਹਾਂ ਨੂੰ ਜੱਫੀ ਪਾ ਕੇ ਇਸ ਤਰ੍ਹਾਂ ਮਿਲ ਰਹੇ ਸਨ ਜਿਵੇਂ ਕਈ ਵਰ੍ਹਿਆਂ ਮਗਰੋਂ ਮਿਲੇ ਹੋਣ। ਬੇਸ਼ੱਕ ਸੁਨੀਲ ਜਾਖੜ ਭਾਜਪਾ ’ਚ ਸ਼ਾਮਲ ਹੋ ਗਏ ਹਨ ਪ੍ਰੰਤੂ ਉਨ੍ਹਾਂ ਦਾ ਦਿਲ ਹਾਲੇ ਵੀ ਕਾਂਗਰਸੀ ਹੀ ਹੈ। ਇਸ ਮਿਲਣੀ ਦੌਰਾਨ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਕਿਤੇ ਸੁਨੀਲ ਜਾਖੜ ਕਾਂਗਰਸ ਪਾਰਟੀ ਵਿਚ ਮੁੜ ਸ਼ਾਮਲ ਤਾਂ ਨਹੀਂ ਹੋ ਗਏ। ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿਤੇ ਜਾਖੜ ਨੂੰ ਜੱਫੀਆਂ ਪਾਉਣ ਵਾਲੇ ਕਾਂਗਰਸੀ ਆਗੂ 2024 ਤੋਂ ਪਹਿਲਾਂ ਭਾਜਪਾ ਵਿਚ ਸ਼ਾਮਲ ਨਾ ਹੋ ਜਾਣ। ਰਾਜਨੀਤਿਕ ਗਲਿਆਰਿਆਂ ਵਿਚ ਇਨ੍ਹਾਂ ਜੱਫੀਆਂ ਦੇ ਕਈ ਮੀਨਿੰਗ ਕੱਢੇ ਜਾ ਰਹੇ ਹਨ ਅਤੇ ਇਨ੍ਹਾਂ ਜੱਫੀਆਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

Check Also

ਕੇਂਦਰ ਸਰਕਾਰ ਦੇ ਤਸ਼ੱਦਦ ਅੱਗੇ ਨਹੀਂ ਝੁਕਾਂਗੇ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ

ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਹਰਿਆਣਾ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ। …