Breaking News
Home / ਖੇਡਾਂ / ਜੱਗ ਦੇ ਜੋਗੀ ਨੂੰ ਯਾਦ ਕਰਦਿਆਂ ਗੋਲਾ ਸੁੱਟਣ ਦਾ ਏਸ਼ੀਅਨ ਚੈਂਪੀਅਨ ਸੀ ਮੇਜਰ ਜੋਗਿੰਦਰ ਸਿੰਘ

ਜੱਗ ਦੇ ਜੋਗੀ ਨੂੰ ਯਾਦ ਕਰਦਿਆਂ ਗੋਲਾ ਸੁੱਟਣ ਦਾ ਏਸ਼ੀਅਨ ਚੈਂਪੀਅਨ ਸੀ ਮੇਜਰ ਜੋਗਿੰਦਰ ਸਿੰਘ

ਪ੍ਰਿੰ.ਸਰਵਣ ਸਿੰਘ
ਮੇਜਰ ਜੋਗਿੰਦਰ ਸਿੰਘ ਗੋਲਾ ਸੁੱਟਣ ਦਾਏਸ਼ੀਆਚੈਂਪੀਅਨ ਸੀ। ਉਸ ਨੇ ਤਿੰਨ ਏਸ਼ਿਆਈਖੇਡਾਂ ਵਿਚਭਾਗ ਲਿਆਅਤੇ ਭਾਰਤਲਈ ਦੋ ਸੋਨੇ ਤੇ ਇਕ ਤਾਂਬੇ ਦਾਤਮਗ਼ਾ ਜਿੱਤਿਆ। ਉਹਦਾਛੋਟਾ ਨਾਂ ਜੋਗੀ ਸੀ। ਮੈਂ ਉਹਨੂੰ ਦਿੱਲੀ ਤੇ ਪਟਿਆਲੇ ਮਿਲਦੇ ਰਹਿਣ ਪਿੱਛੋਂ ਹੋਰਵੀ ਕਈ ਥਾਂਈਂ ਮਿਲਿਆ ਸਾਂ ਤੇ ਉਹਦੀਆਂ ਖੇਡਪ੍ਰਾਪਤੀਆਂ ਬਾਰੇ ਲਿਖਦਾਰਿਹਾ ਸਾਂ। ਉਹ ਮੇਰੇ ਪਿੰਡ ਚਕਰ ਤੇ ਢੁੱਡੀਕੇ ਵੀ ਆਇਆ ਅਤੇ ਸਾਡੀ ਮੁਲਾਕਾਤ ਵੈਨਕੂਵਰਵਿਚਵੀ ਹੋਈ ਜਿਥੇ ਅਸੀਂ ਫੈਰੀਫੜੀ, ਦੋ ਦਿਨਨਨਾਇਮੋ ‘ਚ ਉਹਦੇ ਭਰਾਸਵਰਨ ਸਿੰਘ ਬੈਂਸ ਦੇ ਘਰਰਹੇ ਅਤੇ ਉਹਦੀਸਵੈਜੀਵਨੀ ‘ਜੱਗ ਦਾ ਜੋਗੀ’ ਦੀਰੂਪ-ਰੇਖਾਉਲੀਕੀ ਜੋ ਬਾਅਦਵਿਚਛਪਵੀ ਗਈ। ਜੋਗਿੰਦਰ ਸਿੰਘ ਦਾਜਨਮ 15 ਅਪਰੈਲ 1938 ਨੂੰ ਪਿੰਡ ਕਿਸ਼ਨਪੁਰਾ ਜ਼ਿਲਾਰੋਪੜਵਿਚ ਹੋਇਆ ਸੀ ਤੇ ਮ੍ਰਿਤੂ ਸੱਠ ਸਾਲਦੀਉਮਰਵਿਚ ਦਿੱਲੀ ‘ਚ ਹੋਈ। ਕੁਰਾਲੀ ਦੇ ਹਾਈ ਸਕੂਲ ਤੋਂ ਦਸਜਮਾਤਾਂ ਪੜ੍ਹ ਕੇ ਉਹ ਫੌਜ ਵਿਚਭਰਤੀ ਹੋ ਗਿਆ ਸੀ। 1959 ‘ਚ ਉਸ ਨੇ ਗੋਲਾ ਸੁੱਟਣਾ ਸ਼ੁਰੂ ਕੀਤਾ ਤੇ 1961 ‘ਚ ਫੌਜ ਦਾਚੈਂਪੀਅਨਬਣਿਆ। 1962 ਦੀਆਂ ਏਸ਼ਿਆਈਖੇਡਾਂ ‘ਚੋਂ ਉਸ ਨੇ ਤਾਂਬੇ ਦਾਤਮਗ਼ਾ ਜਿੱਤਿਆ। ਫਿਰਦਸਸਾਲ ਉਸ ਨੇ ਏਸ਼ੀਆ ‘ਚ ਕਿਸੇ ਸੁਟਾਵੇ ਨੂੰ ਲਵੇ ਨਾ ਲੱਗਣ ਦਿੱਤਾ।
1966 ਦੀਆਂ ਏਸ਼ਿਆਈਖੇਡਾਂ ‘ਚੋਂ ਜੋਗਿੰਦਰ ਸਿੰਘ ਨੇ 16.52 ਮੀਟਰਦੂਰ ਗੋਲਾ ਸੁੱਟ ਕੇ ਸੋਨੇ ਦਾਤਮਗ਼ਾ ਜਿੱਤਿਆ ਸੀ। 1970 ਦੀਆਂ ਏਸ਼ਿਆਈਖੇਡਾਂ ‘ਚ ਉਹ 17.09 ਮੀਟਰਨਾਲ ਦੁਬਾਰਾ ਏਸ਼ੀਆਦਾਚੈਂਪੀਅਨਬਣਿਆ। ਉਸ ਨੂੰ ਫੌਜ ਵਿਚਕਮਿਸ਼ਨਮਿਲ ਗਿਆ ਤੇ ਉਹ ਮੇਜਰਬਣ ਕੇ ਰਿਟਾਇਰ ਹੋਇਆ। ਉਸ ਨੇ ਐਨ. ਆਈ. ਐੱਸ. ਪਟਿਆਲਾ ਤੋਂ ਕੋਚਿੰਗ ਦਾਡਿਪਲੋਮਾਕੀਤਾ। 1982 ਵਿਚ ਦਿੱਲੀ ਦੀਆਂ ਏਸ਼ਿਆਈਖੇਡਾਂ ਸਮੇਂ ਉਹਨੂੰਭਾਰਤਦੀਅਥਲੈਟਿਕਟੀਮਦਾ ਕੋਚ ਬਣਾਇਆ ਗਿਆ।
1980 ਦੇ ਆਸ ਪਾਸ ਅਸੀਂ ਦਿੱਲੀ ਦੇ ਨਹਿਰੂਸਟੇਡੀਅਮਵਿਚ ‘ਕੱਠੇ ਹੋਏ। ਗੁਹਾਟੀ ਤੋਂ ਗੁਰਬਚਨ ਸਿੰਘ ਰੰਧਾਵਾ ਵੀ ਪਹੁੰਚ ਗਿਆ ਸੀ ਤੇ ਬੰਬਈ ਤੋਂ ਪਰਵੀਨਕੁਮਾਰਵੀ। ਪੁਰਾਣੇ ਬੇਲੀ ਸਬੱਬ ਨਾਲ ‘ਕੱਠੇ ਹੋ ਗਏ। ਪ੍ਰੋਗਰਾਮਬਣ ਗਿਆ ਕਿ ਰਘੂਨਗਰਵਿਚ ਜੋਗੀ ਦੇ ਨਵੇਂ ਘਰਦੀ ਚੱਠ ਕੀਤੀਜਾਵੇ।
ਗੁਰਬਚਨ ਰੰਧਾਵਾ ਉਦੋਂ ਸੀ.ਆਰ.ਪੀ. ਐਫ.ਦਾਕਮਾਂਡੈਂਟ ਸੀ। ਮੈਂ ਉਹਦੇ ਨਾਲਜੀਪਵਿਚਬਹਿ ਗਿਆ ਤੇ ਜੋਗਿੰਦਰ ਜੋਗੀ ਰੋਡੇ ਜਿਹੇ ਸਕੂਟਰ’ਤੇ ਸਾਡੇ ਅੱਗੇ ਅੱਗੇ ਚੱਲ ਪਿਆ। ਅਜੇ ਤਿੰਨ ਚਾਰਕਿਲੋਮੀਟਰ ਹੀ ਚੱਲੇ ਹੋਵਾਂਗੇ ਕਿ ਉਹਦੇ ਰੋਡੇ ਸਕੂਟਰਦੀ ਬੱਸ ਹੋ ਗਈ ਜੋ ਵਿਗੜ ਕੇ ਖੜ੍ਹ ਗਿਆ। ਅਸੀਂ ਬਰਾਬਰ ਆਏ ਤਾਂ ਉਹ ਸਕੂਟਰਦਾਪਾੜਛਾਲਾਹੀਬੈਠਾ ਸੀ। ਰੰਧਾਵੇ ਨੇ ਸੁਖਨ ਅਲਾਇਆ, ”ਤੈਨੂੰਵੀਹਵਾਰ ਕਿਹਾ, ਏਸ ਮਾਮੇ ਨੂੰ ਸੁੱਟ ਪਰੇ ਕਬਾੜੀਆਂ ਦੇ। ਰੋ ਬੈਠਾਹੁਣਇਹਦੇ ਜਣਦਿਆਂ ਨੂੰ।” ਜੋਗਿੰਦਰ ਜੋਗੀ ਪੁਰਜ਼ਿਆਂ ‘ਚ ਉਂਗਲਾਂ ਫਸਾਈਬੋਲਿਆ, ”ਅੱਗੇ ਤਾਂ ਮੇਰਾਸਾਲਾ ਭੰਬੀਰੀ ਬਣਿਆਜਾਂਦਾ ਸੀ, ਬਹਿੰਦੇ ਟਿਕਾਣੇ ਪੁਚਾ ਦਿੰਦਾ। ਅੱਜ ਪਤਾਨੀਥੋਡੇ ‘ਚੋਂ ਕੀਹਦੀਨਜ਼ਰ ਲੱਗ-ਗੀ?” ਜਦੋਂ ਜੋਗਿੰਦਰ ਸਿੰਘ ਦੇ ਘਰ ਪੁੱਜੇ ਤਾਂ ਪਰਵੀਨਕੁਮਾਰਵੀ ਆ ਗਿਆ। ਛੇ ਫੁੱਟ ਸੱਤ ਇੰਚ ਉੱਚਾ ਪਰਵੀਨ, ਜੋਗਿੰਦਰ ਸਿੰਘ ਦੇ ਘਰਵਿਚਲੇ ਦਰਵਾਜ਼ਿਆਂ ਵਿਚਦੀਲੰਘਦਾ ਕਹੀ ਜਾਵੇ, ”ਆਹ ਹੋਏ ਨਾਦਰਵਾਜ਼ੇ। ਅਸੀਂ ਵੀ ਧੌਣ ਸਿੱਧੀ ਕਰ ਕੇ ਲੰਘੀਜਾਨੇ ਆਂ। ਹੋਰਨੀਥਾਂਈਂ ਤਾਂ ਧੌਣਾਂ ਨਿਵਾ-ਨਿਵਾ ਕੇ ਈ ਕੁੱਬ ਪਾਲਏ ਆ।”
ਕੱਦ ਜੋਗਿੰਦਰ ਜੋਗੀ ਦਾਵੀ ਛੇ ਫੁੱਟ ਪੰਜ ਇੰਚ ਸੀ। ਅੰਦਰ ਲੰਮੇ ਚੌੜੇ ਪਲੰਘਾਂ ਉਤੇ ਮਹਿਫ਼ਲ ਜੰਮੀ ਤਾਂ ਪੁਰਾਣੀਆਂ ਯਾਦਾਂ ਤਾਜ਼ਾਹੋਣ ਲੱਗੀਆਂ ਤੇ ਹਾਸੇ ਦੇ ਫੁਹਾਰੇ ਚੱਲਣ ਲੱਗੇ। ਜਦੋਂ ਗੱਲਾਂ ਰੁਮਾਂਟਿਕ ਹੋ ਗਈਆਂ ਤਾਂ ਜੋਗਿੰਦਰ ਸਿੰਘ ਕਹਿਣ ਲੱਗਾ, ”ਓਏ ਹੌਲੀ ਬੋਲੋ, ਕਿਤੇ ਮੈਨੂੰਘਰੋਂ ਤਾਂ ਨੀਕਢਾਉਣਾ?”
ਜੋਗਿੰਦਰ ਸਿੰਘ ਨੂੰ ਮੁੱਛਾਂ ਨੂੰ ਵੱਟ ਦੇਣਦੀਆਦਤ ਸੀ। ਪਟਿਆਲੇ ਦੇ ਐਨ.ਆਈ.ਐਸ. ਕੋਚਿੰਗ ਕੈਂਪ ‘ਚ ਮੁੱਛਾਂ ‘ਤੇ ਹੱਥ ਫੇਰਦਿਆਂ ਜੇ ਉਹਨੂੰਕਸੂਤੇ ਥਾਂ ਵਾਲਰੜਕਣ ਲੱਗ ਪੈਂਦੇ ਤਾਂ ਉਹ ਮੋਚਨਾ ਲੱਭਣ ਲੱਗ ਜਾਂਦਾ ਸੀ। ਮੋਚਨਾਕਿਤੇ ਸੰਭਾਲ ਕੇ ਰੱਖਿਆ ਹੋਵੇ ਤਾਂ ਲੱਭੇ। ਫੇਰ ਉਹ ਹੋਰਨਾਂ ਅਥਲੀਟਾਂ ਦੇ ਕਮਰਿਆਂ ਵੱਲ ਤੁਰਪੈਂਦਾ ਤੇ ਖੇਤੀਵਾਹੀਦਾ ਸੰਦ ਮੰਗਣ ਵਾਂਗ ਪੁੱਛਦਾ ਸੀ, ”ਮੈਨੂੰਥੋਡਾਮੋਚਨਾਚਾਹੀਦਾ ਸੀ। ਹੈਗਾ ਤਾਂ ਦੇਇਓ’ਕੇਰਾਂ। ਬੱਸ ਬਹਿੰਦਾ ਜਾਂਦਾ ਮੋੜ-ਜੂੰ।”
ਜੋਗਿੰਦਰ ਜੋਗੀ ਮੈਨੂੰਅਕਸਰ ਚਿੱਠੀਆਂ ਲਿਖਦਾ।ਉਹਦੀ ਇਕ ਚਿੱਠੀ ਦਾਵਿਸ਼ਾ ਸੀ : ਦਿਲ ਦੇ ਵਲਵਲੇ।ਉਹਦੀਆਂ ਕੁਝ ਸਤਰਾਂ ਇਸ ਪਰਕਾਰ ਸਨ-ਅੱਜ ਮੈਂ ਤੁਹਾਡੀਕਿਤਾਬ ‘ਪੰਜਾਬੀ ਖਿਡਾਰੀ’ਪੜ੍ਹ ਰਿਹਾ ਸਾਂ। ਹਰਖਿਡਾਰੀਨਾਲ ਧੱਕਾ ਹੁੰਦਾ ਵੇਖ ਕੇ ਸੋਚਿਆ ਕਿ ਤੁਹਾਡੇ ਨਾਲਵਿਚਾਰਵਟਾਂਦਰਾਕਰਵੇਖਾਂ। …ਮੈਂ ਆਪਣੀਜੀਵਨ ਗਾਥਾਲਿਖਾਉਣੀ ਚਾਹੁੰਨਾਂ। ਅਸੀਂ ਸਾਂ ਅਸਲੀਚੈਂਪੀਅਨ, ਜਿਨ੍ਹਾਂ ਦੀ ਖੁਰਾਕ ਆਪਣੀ, ਸਾਮਾਨਆਪਣਾ, ਕੋਚਿੰਗ ਆਪਣੀ, ਪ੍ਰੈਕਟਿਸ ਨੂੰ ‘ਨ੍ਹੇਰੇ-ਸਵੇਰੇ ਟਾਈਮ ਕੱਢਣਾ ਤੇ ਫੇਰਏਸ਼ੀਆ ਦੇ ਪਾਲੇ ਸਾਨ੍ਹਾਂ ਨੂੰ ਲਿਤਾੜ ਕੇ ਆਉਂਦੇ ਸਾਂ। ਹੁਣਬਚਪਨ ਤੋਂ ਗੌਰਮਿੰਟ ਦੀ ਖੁਰਾਕ, ਸਾਰਾਸਾਲ ਕੋਚਿੰਗ ਕੈਂਪ, ਸਾਮਾਨਦਾਹਿਸਾਬਨਹੀਂ, ਗਰਾਊਂਡ ਵਧ ਕੇ, ਦਵਾਈਆਂ ਤੇ ਹੋਰ ਕੀ ਨਹੀਂ? ਫੇਰਵੀ ਪਿੱਠ ਵਿਖਾ ਕੇ ਆ ਜਾਂਦੇ ਆ ਤੇ ਬਰਾਂਜ਼ ਮੈਡਲਵਾਲਾਵੀ ਥੱਬਾ ਨੋਟਾਂ ਦਾਕਮਾਲੈਂਦੈ। ਅਸੀਂ ਕੀ ਕਸੂਰਕੀਤਾ? ਮੈਂ ਉਹ ਬਦਕਿਸਮਤ ਬੱਬਰ ਸ਼ੇਰ ਹਾਂ ਜੀਹਨੇ ਰਾਤਾਂ ਨੂੰ ਪ੍ਰੈਕਟਿਸਕਰ ਕੇ, ਸਾਰਾ ਕੁਝ ਘਰੋਂ ਖਾ ਕੇ ਮੁਲਕ ਦੀਸ਼ਾਨਵਧਾਈ। ਪੰਜਾਬ ਕਹਿੰਦਾ ਹੈ ਸਾਡਾਨਹੀਂ, ਇਹ ਤਾਂ ਫੌਜ ਦਾਅਥਲੀਟ ਐ। ਆਂਧਰਾਪ੍ਰਦੇਸ਼, ਜਿਥੋਂ ਮੈਂ ਵਧੇਰੇ ਹਿੱਸਾ ਲੈਂਦਾਰਿਹਾ, ਕਹਿੰਦਾ ਇਹ ਤਾਂ ਪੰਜਾਬੀ ਸਰਦਾਰ ਹੈ, ਅਸੀਂ ਇਸ ਨੂੰ ਕਿਉਂ ਕੁਝ ਦੇਈਏ? ਸੋ ਯਾਰ ਤਾਂ ਦੋਹਾਂ ਪਾਸਿਆਂ ਤੋਂ ਡੁਗਡੁਗੀ ਵਜਾਉਂਦੇ ਰਹੇ।ਮੇਰਾ ਤਾਂ ਖ਼ੈਰਸਰਜਾਵੇਗਾ ਪਰਮੇਰੇ ਵਰਗੇ ਹੋਰ ਕਈ ਹਨ…। ਤੁਹਾਡਾ ਜੋਗੀ।
1995 ‘ਚ ਅਸੀਂ ਵੈਨਕੂਵਰ ਤੋਂ ਫੈਰੀਫੜ ਕੇ ਨਨਾਇਮੋ ਗਏ ਸਾਂ। ਉਹ ਆਪਣੀਜੀਵਨ ਗਾਥਾਲਿਖਵਾਉਣਵਾਲੀ ਗੱਲ ਦੁਹਰਾ ਰਿਹਾ ਸੀ। ਪਰਮੈਂ ਉਹਨੂੰ ਖ਼ੁਦ ਆਪਣੀਸਵੈਜੀਵਨੀਲਿਖਣਲਈਪ੍ਰੇਰਲਿਆ। ਜੋਗਿੰਦਰ ਸਿੰਘ ਵਿਚਸਿਰੜੀਕਿਸਾਨ, ਬਹਾਦਰ ਫੌਜੀ, ਚੈਂਪੀਅਨਖਿਡਾਰੀ ਤੇ ਮੌਲਿਕ ਲੇਖਕਹੋਣ ਦੇ ਸੱਭੇ ਗੁਣ ਮੌਜੂਦ ਸਨ। ਅਜੇ ਉਹ ਬਹੁਤ ਕੁਝ ਕਰਨ ਦੇ ਯੋਗ ਸੀ ਕਿ ਕੁਦਰਤ ਨੇ ਜਿਊਣਦਾਹੋਰ ਮੌਕਾ ਨਾ ਦਿੱਤਾ ਤੇ ਉਹ ਅਚਾਨਕਚਲਾਣਾਕਰ ਗਿਆ। ਦਿੱਲੀ ‘ਚ ਉਹ ਆਪਣੇ ਦੋਸਤ ਗੁਰਬਚਨ ਰੰਧਾਵੇ ਦੇ ਘਰ ਚਾਹ ਪੀਰਿਹਾ ਸੀ ਕਿ ਦਿਲ ਦੇ ਦੌਰੇ ਨਾਲਉਹਦੀਜੀਵਨ-ਲੀਲ੍ਹਾਖਤਮ ਹੋ ਗਈ।
1996 ‘ਚ ਜਦੋਂ ਉਹਦੀਸਵੈਜੀਵਨੀ ‘ਜੱਗ ਦਾ ਜੋਗੀ’ ਛਪੀ ਤਾਂ ਮੈਂ ਉਹਦਾਰੀਵਿਊ ‘ਇਕ ਚੈਂਪੀਅਨਦੀਆਤਮਕਥਾ’ ਦੇ ਸਿਰਲੇਖਅਧੀਨਕੀਤਾ। ਜੋਗਿੰਦਰ ਸਿੰਘ ਨੇ ਪੁਸਤਕ ਦੀਭੂਮਿਕਾਵਿਚਲਿਖਿਆ ਸੀ, ”ਖੇਡਾਂ ਛੱਡਣ ਪਿਛੋਂ ਮੇਰੀ ਤਮੰਨਾ ਸੀ ਕਿ ਮੈਂ ਆਪਣੀ ਜ਼ਿੰਦਗੀ ਵਿਚ ਜੋ ਸਿਖਿਆ ਤੇ ਕਮਾਇਆ ਹੈ, ਉਹ ਆਉਣਵਾਲੀਆਂ ਪੀੜ੍ਹੀਆਂ ਤਕ ਪੁਚਾਇਆ ਜਾਵੇ।ਮੈਂ ਇਸ ਗੱਲ ‘ਤੇ ਬਹੁਤਭਰੋਸਾ ਰੱਖਦਾ ਹਾਂ ਕਿ ਮਿਹਨਤਕਰ ਕੇ ਹਰ ਕੋਈ ਕਿਸੇ ਵੀ ਉਚਾਈ ਉਤੇ ਪਹੁੰਚ ਸਕਦਾ ਹੈ। ਮੇਰੇ ਜੀਵਨਵਿਚਬਹੁਤਸਾਰੀਆਂ ਖ਼ਾਮੀਆਂ ਸਨਜਿਵੇਂ ਕਿ ਕਿਸੇ ਨਾ ਕਿਸੇ ਕਾਰਨਹਰ ਕੰਮ ਸ਼ੁਰੂ ਕਰਨ ‘ਚ ਲੇਟ ਹੋਇਆ। ਮੇਰੇ ਭੈਣਭਰਾਵਾਂ ਵਿਚਮੇਰਾਛੇਵਾਂ ਨੰਬਰ ਸੀ। ਜੰਮਣ ਵਿਚਲੇਟ, ਭਰਤੀਹੋਣਵਿਚਲੇਟ, ਫੌਜ ਵਿਚਅਫਸਰਬਣਨਦੀਸੋਚੀ, ਉਹ ਵੀਲੇਟਅਤੇ ਗੋਲਾ ਸੁਟਣਾ ਵੀਲੇਟ ਸ਼ੁਰੂ ਕੀਤਾ।ਪਰਕਮੀਆਂ ਨੂੰ ਦੂਰਕਰਨਲਈਡਿਊਟੀ ਜਾਂ ਪ੍ਰੈਕਟਿਸ ਤੋਂ ਕਦੇ ਲੇਟਨਹੀਂ ਹੋਇਆ।” ਇਥੇ ਮੈਂ ਜੋੜਨਾ ਚਾਹੁੰਦਾ ਹਾਂ ਕਿ ਉਹ ਲਿਖਣਵੀਲੇਟ ਲੱਗਾ ਪਰਕੁਦਰਤ ਨੇ ਉਹਦੇ ਪ੍ਰਾਣਲੈਣਵਿਚਬੜੀਕਾਹਲੀਕੀਤੀ।ਕਿਤੇ ਕੁਦਰਤਲੇਟ ਹੋ ਜਾਂਦੀ ਤਾਂ ਉਹ ਖੇਡਸਾਹਿਤਦਾਵੀਚੈਂਪੀਅਨਬਣਜਾਂਦਾ।
‘ਜੱਗ ਦੇ ਜੋਗੀ’ ਵਿਚ ਅੰਤਾਂ ਦੀਸਾਦਗੀ ਸੀ, ਮਾਸੂਮੀਅਤ ਤੇ ਸੱਚ ਕਹਿਣਦੀ ਹਿੰਮਤ। ਉਹ ਜਿਹੜੇ ਕੰਮ ਨੂੰ ਪਿਆ ਬੰਨੇ ਲਾ ਕੇ ਹਟਿਆ।ਖੇਤੀਕਰਨਵਿਚਸਿਰੇ ਦਾਸਿਰੜੀਕਿਸਾਨਸਾਬਤ ਹੋਇਆ। ਸ਼ਿਕਾਰਖੇਡਿਆ ਤਾਂ ਸ਼ੇਰਾਂ ਦਾਸ਼ਿਕਾਰਕਰਨਤਕ ਗਿਆ। ਫੌਜ ‘ਚ ਸਿਪਾਹੀਭਰਤੀ ਹੋਇਆ ਤਾਂ ਮੇਜਰਬਣ ਕੇ ਰਿਟਾਇਰ ਹੋਇਆ। ਉਹਨੇ ਜਾਨਹੂਲ ਕੇ ਸਾਥੀਆਂ ਦਾਸਾਥ ਦਿੱਤਾ ਤੇ ਮਿੱਤਰਾਂ ਨਾਲ ਮਿੱਤਰਤਾ ਪਾਲੀ। ਉਸ ਦੀ ਵੱਡੀ ਵਿਸ਼ੇਸ਼ਤਾਉਹਦੀ ਸੁਹਿਰਦਤਾ, ਹਿੰਮਤ ਤੇ ਬਹੁਪੱਖੀ ਪ੍ਰਤਿਭਾ ਸੀ। ਤੇ ਨਾਲ ਹੀ ਜੋਗੀਆਂ ਜਿਹੀ ਬੇਪਰਵਾਹੀ।
ਜੋਗਿੰਦਰ ਸਿੰਘ ਦੀਪਤਨੀ, ਪੁੱਤਰ ਤੇ ਧੀਕੈਨੇਡਾ ਦੇ ਪੱਕੇ ਵਾਸੀਹਨ। ਉਹ ਕਦੇ ਕੈਨੇਡਾਚਲਾਜਾਂਦਾ ਸੀ ਤੇ ਕਦੇ ਵਤਨਪਰਤ ਆਉਂਦਾ ਸੀ। ਵਤਨਪਰਤ ਕੇ ਉਹ ਮਿੱਤਰਾਂ ਨੂੰ ਮਿਲਦਾਗਿਲਦਾ ਤੇ ਆਖਦਾ, ”ਮੁੜ ਕੇ ਕੈਨੇਡਾਨਹੀਂ ਜਾਣਾ।”ਪਰਚਲਾਫੇਰਵੀਜਾਂਦਾ।ਹੁਣਜਦੋਂ ਉਹਦਾਆਉਣ-ਜਾਣਹਮੇਸ਼ਾਂ ਲਈ ਮੁੱਕ ਗਿਆ ਹੈ ਤਾਂ ਉਹਦੀਯਾਦ ਨੂੰ ਤਾਜ਼ਾ ਰੱਖਣ ਲਈ ਕੁਝ ਨਾ ਕੁਝ ਤਾਂ ਕੀਤਾ ਹੀ ਜਾਣਾਚਾਹੀਦਾ ਹੈ। ਕੋਈ ਅਥਲੈਟਿਕਸਮੀਟ, ਕੋਈ ਟੂਰਨਾਮੈਂਟ ਜਾਂ ਕੋਈ ਢੁੱਕਵੀਂ ਯਾਦਗਾਰ।

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …