18.8 C
Toronto
Saturday, October 18, 2025
spot_img
Homeਪੰਜਾਬਬਠਿੰਡਾ 'ਚ ਅੰਨ੍ਹੇ ਪਿਆਰ ਨੇ ਲਈਆਂ ਚਾਰ ਜਾਨਾਂ

ਬਠਿੰਡਾ ‘ਚ ਅੰਨ੍ਹੇ ਪਿਆਰ ਨੇ ਲਈਆਂ ਚਾਰ ਜਾਨਾਂ

Image Courtesy :inextlive

ਨੌਜਵਾਨ ਨੇ ਪ੍ਰੇਮਿਕਾ ਤੇ ਉਸਦੇ ਮਾਤਾ-ਪਿਤਾ ਨੂੰ
ਗੋਲੀ ਮਾਰ ਕੇ ਖੁਦ ਵੀ ਕਰ ਲਈ ਖੁਦਕੁਸ਼ੀ
ਬਠਿੰਡਾ : ਬਠਿੰਡਾ ਦੀ ਕਮਲਾ ਨਹਿਰੂ ਕਾਲੋਨੀ ਵਿਚ ਐਤਵਾਰ ਸ਼ਾਮ ਨੂੰ ਕਰੀਬ 6 ਵਜੇ ਇਕ ਨੌਜਵਾਨ ਲੜਕੀ ਅਤੇ ਉਸਦੇ ਮਾਤਾ-ਪਿਤਾ ਦੀ ਸਿਰ ਵਿਚ ਗੋਲੀਆਂ ਮਾਰ ਕੇ ਨੌਜਵਾਨ ਨੇ ਹੱਤਿਆ ਕਰਨ ਤੋਂ ਬਾਅਦ 5 ਵੀਡੀਓ ਬਣਾ ਕੇ ਲੜਕੀ ਨੂੰ ਪ੍ਰੇਮਿਕਾ ਦੱਸਿਆ। ਨੌਜਵਾਨ ਨੇ ਕਈ ਆਰੋਪ ਲਗਾਉਂਦੇ ਹੋਏ ਕਿਹਾ ਕਿ ਇਹ ਲੜਕੀ ਉਸ ‘ਤੇ ਵਿਆਹ ਲਈ ਦਬਾਅ ਬਣਾ ਰਹੀ ਸੀ। ਮਨ੍ਹਾ ਕਰਨ ‘ਤੇ ਰੇਪ ਦਾ ਕੇਸ ਦਰਜ ਕਰਵਾਉਣ ਦੀ ਧਮਕੀ ਦੇ ਰਹੀ ਸੀ। ਇਸੇ ਕਾਰਨ ਉਸ ਨੇ ਇਹ ਹੱਤਿਆਵਾਂ ਕੀਤੀਆਂ ਹਨ। ਇਸ ਤੋਂ ਬਾਅਦ ਸੋਮਵਾਰ ਸਵੇਰੇ 6 ਵਜੇ ਨੌਜਵਾਨ ਨੇ ਆਪਣੇ ਘਰ ਪਿੰਡ ਮਾਨਸਾ ਖੁਰਦ ਜਾ ਕੇ ਖੁਦ ਨੂੰ ਵੀ ਗੋਲੀ ਮਾਰ ਲਈ। ਮ੍ਰਿਤਕਾਂ ਦੀ ਪਹਿਚਾਣ ਚਰਨਜੀਤ ਸਿੰਘ ਖੋਖਰ (45), ਪਤਨੀ ਜਸਵਿੰਦਰ ਕੌਰ (43) ਅਤੇ ਬੇਟੀ ਸਿਮਰਨ ਕੌਰ (20) ਦੇ ਤੌਰ ‘ਤੇ ਹੋਈ ਹੈ। ਚਰਨਜੀਤ ਸਿੰਘ ਕੋ-ਆਪਰੇਟਿਵ ਸੋਸਾਇਟੀ ਵਿਚ ਸਕੱਤਰ ਸਨ। ਚਰਨਜੀਤ ਸਿੰਘ ਦਾ ਵੱਡਾ ਬੇਟਾ ਮਨਪ੍ਰੀਤ ਸਿੰਘ ਇੰਗਲੈਂਡ ਵਿਚ ਰਹਿੰਦਾ ਹੈ। ਹੱਤਿਆਰੇ ਦਾ ਨਾਮ ਯੁਵਕਰਨ ਸਿੰਘ ਹੈ। ਪੁਲਿਸ ਮੁਤਾਬਕ ਯੁਵਕਰਨ ਐਤਵਾਰ ਸ਼ਾਮ 3 ਵਜੇ ਦੋਸਤਾਂ ਨਾਲ ਬਠਿੰਡਾ ਪਹੁੰਚਿਆ ਸੀ ਅਤੇ ਇਕੱਲਾ ਹੀ ਲੜਕੀ ਦੇ ਘਰ ਗਿਆ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸਤਾਂ ਦੇ ਨਾਲ ਵਾਪਸ ਮਾਨਸਾ ਰਵਾਨਾ ਹੋ ਗਿਆ ਸੀ। ਇਸੇ ਦੌਰਾਨ ਉਸ ਨੇ ਵੀਡੀਓ ਬਣਾਈ ਅਤੇ ਖੁਦਕੁਸ਼ੀ ਤੋਂ ਪਹਿਲਾਂ ਵਾਇਰਲ ਕਰ ਦਿੱਤੀ।

RELATED ARTICLES
POPULAR POSTS