ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਦੇ ਮਯੂਰ ਵਿਹਾਰ ਵਾਸੀ ਬਿਲਡਰ ਰਾਜੀਵ ਕੁਮਾਰ ਨੇ ਘਰੇਲੂ ਵਿਵਾਦ ਦੇ ਚਲਦੇ ਆਪਣੀ ਪਤਨੀ, ਪੁੱਤ, ਨੂੰਹ ਤੇ 13 ਸਾਲਾਂ ਪੋਤੇ ਨੂੰ ਬੜੀ ਬੇਰਹਿਮੀ ਨਾਲ ਕੁਹਾੜੀ ਨਾਲ ਵੱਢ ਦਿੱਤਾ। ਇਹ ਘਟਨਾ ਮੰਗਲਵਾਰ ਸਵੇਰੇ 6 ਵਜੇ ਦੀ ਹੈ। ਸਿਰਫ਼ 10 ਮਿੰਟਾਂ ਵਿਚ ਮੁਲਜ਼ਮ ਨੇ ਪੂਰੇ ਪਰਿਵਾਰ ਨੂੰ ਖ਼ਤਮ ਕਰ ਦਿੱਤਾ। ਘਟਨਾ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਕਾਰ ਲੈ ਕੇ ਫ਼ਰਾਰ ਹੋ ਗਿਆ।
ਸਿੱਧਵਾਂ ਨਹਿਰ ਰੋਡ ‘ਤੇ ਉਸ ਦੀ ਤੇਜ਼ ਰਫ਼ਤਾਰ ਕਾਰ ਇੱਕ ਦਰੱਖ਼ਤ ਨਾਲ ਜਾ ਟਕਰਾਈ। ਕਾਰ ਨੂੰ ਅੱਗ ਲੱਗ ਗਈ, ਪਰ ਮੁਲਜ਼ਮ ਕਾਰ ਵਿਚੋਂ ਨਿਕਲ ਕੇ ਫ਼ਰਾਰ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਖੁਦ ਮੌਕੇ ‘ਤੇ ਪੁੱਜੇ। ਮੁਲਜ਼ਮ ਰਾਜੀਵ ਕੁਮਾਰ ਖਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਹਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਪੁਲਿਸ ਟੀਮਾਂ ਨੇੜਲੇ ਇਲਾਕਿਆਂ ਵਿਚ ਭਾਲ ਕਰ ਰਹੀਆਂ ਹਨ। ਪੁਲਿਸ ਨੇ ਮੌਕੇ ਤੋਂ ਮੁਲਜ਼ਮ ਵੱਲੋਂ ਲਿਖਿਆ ਖ਼ੁਦਕੁਸ਼ੀ ਨੋਟ ਵੀ ਬਰਾਮਦ ਕੀਤਾ ਹੈ, ਜਿਸ ਵਿਚ ਉਸਨੇ ਆਪਣੇ ਕੁੜਮਾਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ।
ਜਾਣਕਾਰੀ ਮੁਤਾਬਕ ਰਾਜੀਵ ਕੁਮਾਰ 10-12 ਸਾਲ ਤੋਂ ਮਯੂਰ ਵਿਹਾਰ ਵਿਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਉਸ ਦੇ ਪਰਿਵਾਰ ‘ਚ ਲੜਕਾ ਆਸ਼ੀਸ਼ (35), ਜੋ ਘਰੋਂ ਹੀ ਸ਼ੇਅਰ ਮਾਰਕੀਟ ਦਾ ਕੰਮ ਕਰਦਾ ਸੀ, ਨੂੰਹ ਗਰਿਮਾ (33), ਪੋਤਾ ਸੁਚੇਤ (13) ਤੇ ਪਤਨੀ ਸੁਨੀਤਾ (60) ਸੀ। ਰਾਜੀਵ ਕੁਮਾਰ ਕੋਠੀਆਂ ਬਣਾ ਕੇ ਵੇਚਣ ਦਾ ਕੰਮ ਕਰਦਾ ਹੈ।
Check Also
‘ਆਪ’ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਅਦਾਲਤ ’ਚ ਕੀਤਾ ਪੇਸ਼
ਅਦਾਲਤ ਨੇ ਵਿਧਾਇਕ ਨੇ ਪੰਜ ਦਿਨ ਦੇ ਰਿਮਾਂਡ ’ਤੇ ਭੇਜਿਆ ਜਲੰਧਰ/ਬਿਊਰੋ ਨਿਊਜ਼ : ‘ਆਪ’ ਵਿਧਾਇਕ …