ਚੰਡੀਗੜ੍ਹ/ਬਿਊਰੋ ਨਿਊਜ਼ : ਗੋਆ ਦੇ ਸੈਰ ਸਪਾਟਾ ਵਿਭਾਗ ਨੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੂੰ ਮੋਰਜ਼ਿਮ ਵਿਚ ਆਪਣੇ ਵਿਲਾ ਨੂੰ ਬਿਨਾ ਰਜਿਸਟ੍ਰੇਸ਼ਨ ਦੇ ‘ਹੋਮ ਸਟੇਅ’ ਵਜੋਂ ਚਲਾਉਣ ਲਈ ਨੋਟਿਸ ਜਾਰੀ ਕਰਕੇ 8 ਦਸੰਬਰ ਨੂੰ ਸੁਣਵਾਈ ਲਈ ਤਲਬ ਕੀਤਾ ਹੈ।
ਗੋਆ ਟੂਰਿਜ਼ਮ ਬਿਜਨਸ ਐਕਟ, 1982 ਤਹਿਤ ਰਜਿਸਟ੍ਰੇਸ਼ਨ ਤੋਂ ਬਾਅਦ ਹੀ ਸੂਬੇ ਵਿਚ ‘ਹੋਮ ਸਟੇਅ’ ਚਲਾਇਆ ਜਾ ਸਕਦਾ ਹੈ।
ਗੋਆ ਦੇ ਸੈਰ ਸਪਾਟਾ ਵਿਭਾਗ ਦੇ ਡਿਪਟੀ ਡਾਇਰੈਕਟਰ ਨੇ 18 ਨਵੰਬਰ ਨੂੰ ਉਤਰੀ ਗੋਆ ਦੇ ਮੋਰਜ਼ਿਮ ਵਿਚ ਸਥਿਤ ਕ੍ਰਿਕਟਰ ਦੀ ਮਲਕੀਅਤ ਵਾਲੇ ਵਿਲਾ ਦੇ ਪਤੇ ‘ਤੇ ਜਾਰੀ ਕੀਤੇ ਗਏ ਨੋਟਿਸ ਵਿਚ ਯੁਵਰਾਜ ਸਿੰਘ ਨੂੰ ਆਉਂਦੀ 8 ਦਸੰਬਰ ਨੂੰ ਸਵੇਰੇ 11 ਵਜੇ ਨਿੱਜੀ ਸੁਣਵਾਈ ਲਈ ਉਨ੍ਹਾਂ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਟੂਰਿਜ਼ਮ ਵਿਭਾਗ ਦਾ ਕਹਿਣਾ ਹੈ ਕਿ ਹਰ ਵਿਅਕਤੀ ਹੋਟਲ, ਗੈਸਟ ਹਾਊਸ ਚਲਾਉਣਾ ਚਾਹੁੰਦਾ ਹੈ, ਪਰ ਉਸ ਤੋਂ ਪਹਿਲਾਂ ਸਬੰਧਤ ਅਥਾਰਿਟੀ ਕੋਲੋਂ ਇਸ ਨੂੰ ਰਜਿਸਟਰਡ ਕਰਵਾਉਣਾ ਜ਼ਰੂਰੀ ਹੈ। ਦੱਸਣਯੋਗ ਹੈ ਕਿ ਵਿਭਾਗ ਨੇ ਲੰਘੀ 11 ਨਵੰਬਰ ਨੂੰ ਯੁਵਰਾਜ ਸਿੰਘ ਦੀ ਪ੍ਰਾਪਰਟੀ ਦੀ ਜਾਂਚ ਕੀਤੀ ਸੀ ਅਤੇ ਯੁਵਰਾਜ ਨੂੰ ਗੋਆ ਰਜਿਸਟ੍ਰੇਸ਼ਨ ਆਫ ਟੂਰਿਸਟ ਟਰੇਡ ਐਕਟ, 1982 ਦੇ ਤਹਿਤ ਰਜਿਸਟ੍ਰੇਸ਼ਨ ਕਰਵਾਉਣ ਲਈ ਕਿਹਾ ਗਿਆ ਸੀ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …