Breaking News
Home / ਘਰ ਪਰਿਵਾਰ / ਮੋਟਾਪਾ ਵਧਾ ਰਿਹਾ ਹੈ ਬਿਮਾਰੀਆਂ

ਮੋਟਾਪਾ ਵਧਾ ਰਿਹਾ ਹੈ ਬਿਮਾਰੀਆਂ

ਅਨਿਲ ਧੀਰ
ਮੋਟਾਪਾ ਯਾਨਿ ਓਵਰਵੇਟ ਦੀ ਵੱਧ ਰਹੀ ਸਮੱਸਿਆ ਖਤਰਨਾਕ ਬਿਮਾਰੀਆਂ ਦੇ ਨਾਲ ਮੌਤ ਦਾ ਦਰਵਾਜਾ ਵੀ ਓਪਨ ਕਰ ਰਹੀ ਹੈ। ਤੰਦਰੁਸਤੀ ਦੇ ਲੈਵਲ ਤੋਂ ਵੱਧ ਵਜ਼ਨ ਨੂੰ ਓਵਰਵੇਟ ਜਾਂ ਮੋਟਾਪਾ ਕਹਿ ਦਿੱਤਾ ਜਾਂਦਾ ਹੈ। ਸਰੀਰ ਦਾ ਵਧ ਰਿਹਾ ਵਜ਼ਨ ਸਮੱਸਿਆ ਦਾ ਰੂਪ ਲੈ ਰਿਹਾ ਹੈ। ਬੱਚੇ, ਨੌਜਵਾਨ, ਮੱਧ ਉਮਰ, ਅਤੇ ਸੀਨੀਅਰਜ਼ ਯਾਨਿ ਹਰ ਉਮਰ ਦਾ ਵਿਅਕਤੀ ਵੱਧ ਵਜ਼ਨ ਦਾ ਸ਼ਿਕਾਰ ਹੋ ਰਿਹਾ ਹੈ। ਬਾਡੀ ਮਾਸ ਇੰਡੈਕਸ, ਜਾਂ ਬੀਐਮਆਈ ਨੂੰ ਓਵਰਵੇਟ ਜਾਂ ਮੋਟਾਪੇ ਲਈ ਸਕ੍ਰੀਨਿੰਗ ਟੂਲ ਦੇ ਤੌਰ ਤੇ ਵਰਤਿਆ ਜਾਂਦਾ ਹੈ। ਹਾਈਟ 5 ਫੀਟ 9 ਇੰਚ :
ਵਜ਼ਨ ਰੇਂਜ਼ ਬੀਐਮਆਈ ਮੰਨਿਆ ਜਾਂਦਾ ਹੈ
124 ਪੌਂਡ ਜਾਂ ਘੱਟ 18.5 ਤੋਂ ਘੱਟ ਅੰਡਰਵੇਟ
125 ਤੋਂ 168 ਪੌਂਡ 18.5 – 24.9 ਹੈਲਦੀ ਵਜ਼ਨ
169 ਤੋਂ 202 ਪੌਂਡ 25.0 – 29.9 ਓਵਰਵੇਟ
203 ਤੋਂ ਜ਼ਿਆਦਾ ਪੌਂਡ 30 ਜਾਂ ਵੱਧ ਮੋਟਾਪਾ
271 ਪੌਂਡ ਤੋਂ ਵੱਧ 40 ਜਾਂ ਜ਼ਿਆਦਾ ਕਲਾਸ -3 ਮੋਟਾਪਾ
ਵਿਸ਼ਵ ਸਿਹਤ ਸੰਸਥਾ ਦੇ ਮੁਤਾਬਿਕ ਦੁਨਿਆ ਭਰ ਵਿਚ 1975 ਤੋਂ ਮੋਟਾਪੇ ਦੀ ਸਮੱਸਿਆ ਤਿੰਨ ਗੁਣਾਂ ਵੱਧ ਗਈ ਹੈ। ਸਾਲ 2016 ਵਿਚ 5 ਤੋਂ 19 ਸਾਲ ਦੇ 340 ਮਿਲੀਅਨ ਤੋਂ ਵੱਧ ਬੱਚੇ ਜ਼ਿਆਦਾ ਭਾਰ ਦੇ ਸ਼ਿਕਾਰ ਸਨ। 18 ਸਾਲ ਅਤੇ ਵੱਧ ਉਮਰ ਦੇ 1.9 ਬਿਲੀਅਨ ਜ਼ਿਆਦਾ ਭਾਰ ‘ਤੇ 650 ਮਿਲੀਅਨ ਮੋਟਾਪੇ ਦੇ ਸ਼ਿਕਾਰ ਸਨ। ਸਾਲ 2019 ਵਿਚ 5 ਸਾਲ ਤੋਂ ਘੱਟ ਉਮਰ ਦੇ 38 ਮਿਲੀਅਨ ਬੱਚਿਆਂ ਵਿਚ ਜ਼ਿਆਦਾ ਭਾਰ ਦੇਖਿਆ ਗਿਆ।
ਕਦੇ-ਕਦੇ ਵੱਧ ਵਜ਼ਨ ਵਾਲਿਆ ਅੰਦਰ ਕੋਵਿਡ-19 ਵਾਇਰਸ ਦੇ ਲੱਛਣ ਮਿਲ ਸਕਦੇ ਹਨ। ਮੋਟਾਪਾ ਅਤੇ ਜ਼ਿਆਦਾ ਭਾਰ ਦਾ ਮੂਲ ਕਾਰਨ ਸਰੀਰ ਅੰਦਰ ਖਪਤ ਹੋਈ ਕੈਲੋਰੀ ਅਤੇ ਖਰਚੀ ਜਾਣ ਵਾਲੀ ਕੈਲੋਰੀ ਦਰਮਿਆਨ ਐਨਰਜ਼ੀ ਦਾ ਸੰਤੁਲਨ ਬਿਗੜ ਜਾਂਦਾ ਹੈ।
ਮਾਡਰਨ ਲਾਈਫ ਸਟਾਇਲ ਨੇ ਇਨਸਾਨ ਦੇ ਖਾਣ-ਪੀਣ, ਅਤੇ ਰਹਿਣ-ਸਹਿਣ ਦੇ ਤੌਰ ਤਰੀਕੇ ਬਦਲ ਕੇ ਰੇਸ ਵੱਧਾ ਦਿੱਤੀ ਹੈ। ਮਾਈਕਰੋਬਾਇਓਮ ਅੰਤੜੀਆਂ ਦੇ ਬੈਕਟਰੀਆ ਖਾਣ ਤੋਂ ਪ੍ਰਭਾਵਤ ਹੋ ਕੇ ਸਰੀਰ ਦਾ ਭਾਰ ਘਟਾਉਣ ਜਾਂ ਵਧਾਉਣ ਵਿਚ ਮੁਸ਼ਕਲ ਦਾ ਕਾਰਨ ਬਣ ਸਕਦੇ ਹਨ। ਸਰੀਰਕ ਐਕਟੀਵਿਟੀ ਘੱਟ ਜਾਣ ਨਾਲ ਵਿਅਕਤੀ ਸਰੀਰਕ ‘ਤੇ ਮਾਨਸਿਕ ਤੌਰ ਤੇ ਬਦਲਦਾ ਜਾ ਰਿਹਾ ਹੈ।
ਫੂਡ ਪ੍ਰਾਸੈਸਿੰਗ ਵਿਚ ਨੇਚੁਰਲ ਘੱਟ ਅਤੇ ਕੈਮੀਕਲ ਤੱਤ ਜਿਆਦਾ ਇਸਤੇਮਾਲ ਹੋ ਰਹੇ ਹਨ। ਪ੍ਰਾਡਕਟਸ ਵਿਚ ਸੋਡੀਅਮ ਸ਼ੂਗਰ, ਅਤੇ ਆਇਲ ਜ਼ਿਆਦਾ ਹੋਣ ਕਰਕੇ ਵੀ ਮੋਟਾਪਾ ਵੱਧ ਰਿਹਾ ਹੈ। ਸਰੀਰ ਦੇ ਓਵਰਵੇਟ ਕਾਰਨ ਦਿਲ, ਸਟ੍ਰੋਕ, ਸ਼ੂਗਰ, ਕੈਂਸਰ ਅਤੇ ਜੋੜਾਂ ਦਾ ਰੋਗ ਮਸਕੂਲੋਸਕੇਲਟਲ ਆਸਾਨੀ ਨਾਲ ਘੇਰੇ ਵਿਚ ਲੈ ਲੈਂਦਾ ਹੈ। ਬਚਪਨ ਦਾ ਮੋਟਾਪਾ ਭਵਿੱਖ ਵਿਚ ਸਾਹ ਲੈਣ ਵਿਚ ਮੁਸ਼ਕਲ, ਹੱਡੀਆਂ ਦਾ ਫ੍ਰੈਕਚਰ, ਹਾਈਪਰਟੈਨਸ਼ਨ, ਕੈਂਸਰ, ਦਿਲ ਅਤੇ ਦਿਮਾਗ ਦੇ ਰੋਗ ਪੈਦਾ ਕਰ ਸਕਦਾ ਹੈ।
ਆਪਣਾ ਖਿਆਲ ਰੱਖੋ :
ੲ ਆਪਣੀ ਖੁਰਾਕ ਵਿਚ ਚਰਬੀ, ਸ਼ਕਰ ਦੀ ਮਾਤਰਾ ਨੂੰ ਸੀਮਿਤ ਕਰੋ। ਘੱਟ ਕੈਲੋਰੀ ਵਾਲਾ ਫੂਡ ਲਵੋ। ਪ੍ਰਾਡਕਟ ਇਸਤੇਮਾਲ ਕਰਨ ਤੋਂ ਪਹਿਲਾਂ ਲੇਬਲ ‘ਤੇ ਸ਼ੂਗਰ, ਆਇਲ ਅਤੇ ਸੋਡੀਅਮ ਦੀ ਮਾਤਰਾ ਜਰੂਰ ਚੈਕ ਕਰੋ।
ੲ ਖੂਰਾਕ ਵਿਚ ਹੋਲ-ਵੀਟ ਤਾਜ਼ੇ ਫੱਲ, ਜੂਸ, ਹਰੀ ਸਬਜ਼ੀਆਂ, ਸਲਾਦ ਅਤੇ ਮਿਕਸ ਵੇਜ਼ੀਟੇਬਲ ਸੂਪ ਨੂੰ ਸ਼ਾਮਿਲ ਕਰੋ। ਡਾਈਟ ਨੂੰ ਪਲਾਨ ਕਰੋ। ਹੈਲਦੀ ਸਨੈਕਸ ਖਾਓ।
ੲ ਸਰੀਰਕ ਗਤੀਵਿਧੀਆਂ ਯੋਗਾ, ਤੇਜ਼ ਸੈਰ ( ਅੱਧਾ ਘੰਟਾ), ਅਤੇ ਵਰਕ ਆਉਟ ਨੂੰ ਲਾਈਫ ਦਾ ਹਿੱਸਾ ਬਣਾ ਲਵੋ। ਵੱਧ ਰਹੇ ਵਜ਼ਨ ਨੂੰ ਕੰਟਰੋਲ ਕਰਨ ਲਈ ਹਫਤੇ ਵਿਚ ਘੱਟੋ-ਘੱਟ 5 ਘੰਟੇ ਤੇਜ਼ ਸਰੀਰਕ ਐਕਟੀਵਿਟੀ ਕਰੋ।
ੲ ਤੰਦਰੁਸਤ ਦੁਨੀਆ ਲਈ ਵਿਸ਼ਵ ਸਿਹਤ ਸੰਸਥਾ ਨੇ ਗਲੋਬਲ ਐਕਸ਼ਨ ਪਲਾਨ ਵਿਚ ਸਰੀਰਕ ਗਤੀਵਿਧੀ ਨੂੰ ਅੱਗੇ ਰੱਖਿਆ ਹੈ। ਮਾਂ-ਬਾਪ ਬਚਪਨ ਵਿਚ ਯਾਨਿ 5 ਸਾਲ ਦੀ ਉਮਰ ਵਿਚ ਤੋਂ ਬੱਚਿਆਂ ਨੂੰ ਖੇਡਾਂ ਦੇ ਨਾਲ ਸਰੀਰਕ ਐਕਟੀਵਿਟੀ ਦੀ ਆਦਤ ਪਾ ਦੇਣ।
ੲ ਪ੍ਰੈਗਨੈਂਸੀ ਦੌਰਾਣ ਭਾਰ ਵੱਧ ਜਾਂਦਾ ਹੈ, ਬੱਚੇ ਦੇ ਜਨਮ ਤੋਂ ਬਾਅਦ ਮਾਂ ਬ੍ਰੈਸਟ-ਫੀਡ ਯਾਨਿ ਆਪਣੀ ਛਾਤੀ ਦਾ ਦੁੱਧ ਚੁੰਘਾਉਣ ਨਾਲ ਭਾਰ ਘਟਾ ਸਕਦੀ ਹੈ।
ੲ ਨੀਂਦ ਘੱਟ ਜਾਂ ਜ਼ਿਆਦਾ ਲੈਣ ਨਾਲ ਹਾਰਮੋਨਜ਼ ਵਿਚ ਤਬਦੀਲੀ ਆਉਣ ਕਰਕੇ ਭੁੱਖ ਵੱਧ ਸਕਦੀ ਹੈ। ਜਿਆਦਾ ਕੈਲੋਰੀ ਵਾਲੇ ਭੋਜਨ ਦੀ ਇੱਛਾ ਬਣੀ ਰਹਿੰਦੀ ਹੈ। ਪੂਰੀ 8 ਘੰਟੇ ਦੀ ਨੀਂਦ ਲਵੋ।
ੲ ਸਟ੍ਰੈਸ ਵਜ਼ਨ ਵੱਧਾ ਸਕਦਾ ਹੈ, ਰੀਲੈਕਸ ਰਹਿਣ ਦਾ ਯਤਨ ਕਰੋ।
ੲ ਸਮੇਂ-ਸਮੇਂ ‘ਤੇ ਆਪਣੇ ਵਜ਼ਨ ਤੇ ਨਜ਼ਰ ਵੀ ਰੱਖੋ। ਡੇਲੀ 8-10 ਗਲਾਸ ਪਾਣੀ ਪੀਓ।
ੲ ਜੰਕ-ਫੂਡ ਪਿੱਜ਼ਾ, ਬਰਗਰ, ਫਰਾਈਜ਼, ਪਾਸਤਾ, ਮੀਟ, ਪੋਪਸ, ਅਲਕੋਹਲ ਅਤੇ ਤੇਜ਼ ਮਿਰਚ-ਮਸਾਲੇ ਵਾਲੀ ਖੁਰਾਕ ਸੀਮਤ ਕਰੋ।
ਨੋਟ : ਖਤਰਨਾਕ ਰੋਗਾਂ ਤੋਂ ਬਚਣ ਤੇ ਵਜ਼ਨ ਨੂੰ ਕੰਟਰੋਲ ਜਾਂ ਘਟਾਉਣ ਲਈ ਡਾਈਟੀਸ਼ੀਅਨ ਦੀ ਸਲਾਹ ਨਾਲ ਆਪਣੀ ਖੁਰਾਕ ਦੀ ਰਣਨੀਤੀ ਤਿਆਰ ਕਰੋ। ਸਰੀਰਕ ‘ਤੇ ਮਾਨਸਿਕ ਬਿਮਾਰੀਆਂ ਦੇ ਚਲਦੇ ਫੈਮਿਲੀ ਡਾਕਟਰ ਦੀ ਸਲਾਹ ਲਵੋ।
Anil Dheer Columnist, Certified in IPC W.H.O Alternative Therapist,
Health Educator Awardee [email protected]

Check Also

ਵਾਲਾਂ ਦਾ ਝੜਨਾ : ਕਾਰਨਾਂ ਨੂੰ ਸਮਝਣਾ

ਵਾਲਾਂ ਦਾ ਝੜਨਾ, ਜਾਂ ਅਲੋਪੇਸ਼ੀਆ, ਇੱਕ ਆਮ ਸਥਿਤੀ ਹੈ ਜੋ ਹਰ ਉਮਰ ਅਤੇ ਲਿੰਗ ਦੇ …