1.3 C
Toronto
Saturday, November 15, 2025
spot_img
Homeਪੰਜਾਬਜਲ੍ਹਿਆਂਵਾਲਾ ਬਾਗ਼ ਸਾਕੇ ਬਾਰੇ ਮਾਫ਼ੀ ਮੰਗੇ ਜਾਣ ਦੀ ਚਰਚਾ ਨੂੰ ਖਹਿਰਾ ਨੇ...

ਜਲ੍ਹਿਆਂਵਾਲਾ ਬਾਗ਼ ਸਾਕੇ ਬਾਰੇ ਮਾਫ਼ੀ ਮੰਗੇ ਜਾਣ ਦੀ ਚਰਚਾ ਨੂੰ ਖਹਿਰਾ ਨੇ ਦੱਸਿਆ ਸਹੀ ਕਦਮ

ਕਿਹਾ, ਭਾਰਤ ‘ਚ ਤਾਂ ਮਾਫੀ ਮੰਗੇ ਜਾਣ ਦੀ ਪਰੰਪਰਾ ਹੀ ਨਹੀਂ

ਚੰਡੀਗੜ੍ਹ/ਬਿਊਰੋ ਨਿਊਜ਼

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਜਲ੍ਹਿਆਂਵਾਲਾ ਬਾਗ਼ ਸਾਕੇ ਬਾਰੇ ਮਾਫ਼ੀ ਮੰਗੇ ਜਾਣ ਬਾਰੇ ਨਵੇਂ ਸਿਰੇ ਤੋਂ ਚੱਲੀ ਚਰਚਾ ਨੂੰ ਸਹੀ ਕਦਮ ਕਰਾਰ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਭਾਰਤ ਵਿਚ ਤਾਂ ਮਾਫ਼ੀ ਮੰਗੇ ਜਾਣ ਦੀ ਪਰੰਪਰਾ ਹੀ ਨਹੀਂ। ਇੰਗਲੈਂਡ ਦੇ ਮੇਅਰ ਸਾਦਿਕ ਖਾਨ ਨੇ ਇਸ ਮਾਮਲੇ ਬਾਰੇ ਬਿਆਨ ਦੇ ਕੇ ਪੰਜਾਬ ਅਤੇ ਭਾਰਤ ਵਿਚ ਮਨੁੱਖੀ ਅਧਿਕਾਰਾਂ ਦੇ ਹੋਏ ਕਤਲੇਆਮ ਬਾਰੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਕਾਲੇ ਦੌਰ ਵੇਲੇ ਪੰਜਾਬ ‘ਚ ਵੀ ਜਵਾਨੀ ਦਾ ਘਾਣ ਕੀਤਾ ਗਿਆ ਅਤੇ ਪੁਲਿਸ ਅਧਿਕਾਰੀਆਂ ਨੂੰ ਵਧੇਰੇ ਸ਼ਕਤੀਆਂ ਦੇ ਕੇ ਕਾਨੂੰਨ ਨੂੰ ਸਿੱਕੇ ‘ਤੇ ਟੰਗਿਆ ਗਿਆ। ਉਹ ਵਰਤਾਰਾ ਨਸਲਕੁਸ਼ੀ ਵਾਲੀ ਸੋਚ ਵਿਚੋਂ ਹੀ ਨਿਕਲਿਆ ਸੀ। ਜਿਸ ਕਾਰਨ ਉਸ ਮਾਹੌਲ ਦੀ ਉਚ ਪੱਧਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ।

RELATED ARTICLES
POPULAR POSTS