ਮੰਡੀ ਗੋਬਿੰਦਗੜ੍ਹ/ਬਿਊਰੋ ਨਿਊਜ਼ : ਦੇਸ਼ ਭਗਤ ਯੂਨੀਵਰਸਿਟੀ ਦੇ ਸਮਾਜਿਕ ਵਿਗਿਆਨ ਅਤੇ ਭਾਸ਼ਾਵਾਂ ਦੀ ਫੈਕਲਟੀ ਅਧੀਨ ਸਥਾਪਤ ਪੰਜਾਬੀ ਭਾਸ਼ਾ, ਲੋਕਧਾਰਾ ਅਤੇ ਸੱਭਿਆਚਾਰ ਲਈ ਰਬਾਬ ਕਾਨਫਰੰਸ ਹਾਲ ਵਿੱਚ ‘ਡਾ. ਐਮਐਸ ਰੰਧਾਵਾ: ਫੋਕਲੋਰ ਸਟੱਡੀਜ਼ ਦੇ ਸੰਸਥਾਪਕ ਅਤੇ ਆਧੁਨਿਕ ਪੰਜਾਬ ਦੇ ਆਰਕੀਟੈਕਟ’ ਸਿਰਲੇਖ ਹੇਠ ਲੈਕਚਰ ਕਰਵਾਇਆ।
ਇਸ ਦਾ ਆਗਾਜ਼ ਕੁਲਪਤੀ ਡਾ. ਜ਼ੋਰਾ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਡਾ. ਐਮਐਸ ਰੰਧਾਵਾ ਦਾ ਪੰਜਾਬ ਦੇ ਸੱਭਿਆਚਾਰਕ ਵਿਰਸੇ ਵਿੱਚ ਵਡਮੁੱਲਾ ਯੋਗਦਾਨ ਹੈ। ਸਮਾਗਮ ਦੀ ਸ਼ੁਰੂਆਤ ਡਾਇਰੈਕਟਰ ਡਾ. ਦਵਿੰਦਰ ਕੁਮਾਰ ਨੇ ਕੁਲਪਤੀ, ਮਾਹਿਰ ਬੁਲਾਰੇ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਸੁਆਗਤ ਨਾਲ ਕੀਤੀ।
ਇਸ ਮੌਕੇ ਪ੍ਰੋ. ਧਰਮਿੰਦਰ ਸਿੰਘ ਨੇ ਡਾ. ਰੰਧਾਵਾ ਦੇ ਸੱਭਿਆਚਾਰਕ ਵਿਰਸੇ ਨਾਲ ਜੁੜੇ ਆਧੁਨਿਕ ਪੰਜਾਬ ਦੇ ਦ੍ਰਿਸ਼ਟੀਕੋਣ ਬਾਰੇ ਦੱਸਿਆ। ਮਾਹਿਰ ਬੁਲਾਰੇ ਦਲਜੀਤ ਕੌਰ ਹਠੂਰ ਨੇ ਡਾ. ਰੰਧਾਵਾ ਦੀ ਵਿਰਾਸਤ ਅਤੇ ਲੋਕਧਾਰਾ ਅਧਿਐਨ ਵਿੱਚ ਮੋਹਰੀ ਕਾਰਜਾਂ ਬਾਰੇ ਪੇਸ਼ਕਾਰੀ ਦਿੱਤੀ। ਮੰਚ ਸੰਚਾਲਨ ਡਾ. ਰੇਣੂ ਸ਼ਰਮਾ ਨੇ ਕੀਤਾ। ਡਾ. ਰਾਮ ਸਿੰਘ ਗੁਰਨਾ ਨੇ ਧੰਨਵਾਦ ਕੀਤਾ।
Check Also
ਕਰਨਲ ਬਾਠ ਕੁੱਟਮਾਰ ਮਾਮਲੇ ’ਚ ਐਸਆਈਟੀ ਦਾ ਗਠਨ
ਆਈਪੀਐਸ ਅਧਿਕਾਰੀ ਮਨਜੀਤ ਸ਼ਿਓਰਾਨ ਨੂੰ ਜਾਂਚ ਟੀਮ ਦਾ ਬਣਾਇਆ ਮੁਖੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਦੇ …