6.7 C
Toronto
Thursday, November 6, 2025
spot_img
Homeਪੰਜਾਬਪੰਜਾਬ ਚੋਣਾਂ 'ਚ ਇਸ ਵਾਰ ਨੌਜਵਾਨ ਉਮੀਦਵਾਰਾਂ 'ਤੇ ਟੇਕ

ਪੰਜਾਬ ਚੋਣਾਂ ‘ਚ ਇਸ ਵਾਰ ਨੌਜਵਾਨ ਉਮੀਦਵਾਰਾਂ ‘ਤੇ ਟੇਕ

Jung Candiateਸਿਆਸੀ ਪਾਰਟੀਆਂ ਨੇ ਦੋ ਦਰਜਨ ਤੋਂ ਵੱਧ ਨੌਜਵਾਨ ਉਮੀਦਵਾਰਾਂ ਨੂੰ ਮੈਦਾਨ ‘ਚ ਉਤਾਰਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗੱਠਜੋੜ ਦੇ ਸਭ ਤੋਂ ਬਜ਼ੁਰਗ 90 ਸਾਲਾ ਪ੍ਰਕਾਸ਼ ਸਿੰਘ ਬਾਦਲ ਛੇਵੀਂ ਵਾਰ ਮੁੱਖ ਮੰਤਰੀ ਬਣਨ ਲਈ ਮੈਦਾਨ ਵਿੱਚ ਹਨ। ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ 75 ਸਾਲਾਂ ਨੂੰ ઠਢੁੱਕ ਚੁੱਕੇ ਕੈਪਟਨ ઠਅਮਰਿੰਦਰ ਸਿੰਘ ਆਪਣੀ ਚੋਣ ਨੂੰ ਆਖਰੀ ਕਰਾਰ ਦੇ ਚੁੱਕੇ ਹਨ। ਆਮ ਆਦਮੀ ਪਾਰਟੀ ਨੇ ਅਜੇ ਤੱਕ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਹੀਂ ਐਲਾਨਿਆ। ਸੂਬੇ ਦੇ 18 ਤੋਂ 40 ਸਾਲ ਦੇ 53 ਫ਼ੀਸਦ ਵੋਟਰਾਂ ਹੋਣ ਕਰਕੇ ਨੌਜਵਾਨ ਚੋਣਾਂ ਦਾ ਧੁਰਾ ਬਣੇ ਹੋਏ ਹਨ। ਵਿਧਾਨ ਸਭਾ ਚੋਣਾਂ ਲਈ ਪ੍ਰਮੁੱਖ ਧਿਰਾਂ ਵੱਲੋਂ ਦੋ ਦਰਜਨ ਤੋਂ ਵੱਧ ਨੌਜਵਾਨਾਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਪਿੱਛੇ ਵੀ ਇਹੀ ਕਾਰਨ ਮੰਨਿਆ ਜਾ ਰਿਹਾ ਹੈ।
ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਬਾਅਦ ਸਿਆਸੀ ਮੈਦਾਨ ਵਿੱਚ ਸਰਗਰਮ ਹੋਣ ਕਾਰਨ ਲਗਪਗ ਸਾਰੀਆਂ ਪਾਰਟੀਆਂ ਲਈ ਨੌਜਵਾਨ ਖਿੱਚ ਦਾ ਕੇਂਦਰ ਬਣ ਗਏ। ਨੌਜਵਾਨਾਂ ਦੀ ਨਬਜ਼ ਪਛਾਣਦਿਆਂ ਪਾਰਟੀਆਂ ਨੇ ਟਿਕਟਾਂ ਦੇ ਮਾਮਲੇ ਵਿੱਚ ਉਨ੍ਹਾਂ ਨੂੰ ઠਹਿੱਸੇਦਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਵਿਧਾਨ ਸਭਾ ਚੋਣਾਂ ਵਿੱਚ ਤਿੰਨ ਦਰਜਨ ਤੋਂ ਵੱਧ ਉਮੀਦਵਾਰ 35 ਸਾਲ ਤੋਂ ਹੇਠਾਂ ਹਨ ਤੇ ਪ੍ਰਮੁੱਖ ਧਿਰਾਂ ਅਕਾਲੀ-ਭਾਜਪਾ ਗੱਠਜੋੜ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ 25 ਉਮੀਦਵਾਰ 25 ਤੋਂ 35 ਸਾਲ ਦੀ ਉਮਰ ਵਾਲੇ ਹਨ। ‘ਆਪ’ ਨਾਲ ਗੱਠਜੋੜ ਕਰਕੇ ਚੋਣ ਲੜ ਰਹੀ ਲੋਕ ਇਨਸਾਫ਼ ਪਾਰਟੀ ਦਾ ਵੀ ਇੱਕ ਉਮੀਦਵਾਰ ਇਸ ਵਰਗ ਵਿੱਚੋਂ ਹੈ। ਹਾਲਾਂਕਿ ઠ117 ਵਿਚੋਂ 25 ਉਮੀਦਵਾਰਾਂ ਦਾ ਅਨੁਪਾਤ ਵੋਟ ਦੇ ਹਿੱਸੇ ਨਾਲ ਮੇਲ ਨਹੀਂ ਖਾਂਦਾ ਤੇ ਔਰਤਾਂ ਦੇ ਮਾਮਲੇ ਵਿੱਚ ਵੀ ਇਹੀ ਸਥਿਤੀ ਹੈ। ਨੌਜਵਾਨ ਦੀ ਪਰਿਭਾਸ਼ਾ ਬਾਰੇ ਕੋਈ ਆਮ ਸਹਿਮਤੀ ਨਹੀਂ ਹੈ। ਅਕਾਲੀ ਦਲ ਦੇ ਯੂਥ ਵਿੰਗ ਦੇ 57 ਸਾਲਾਂ ਤੱਕ ਦੇ ਆਗੂ ਵੀ ਪ੍ਰਧਾਨ ਰਹੇ ਹਨ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਵੀ ਪੋਤਿਆਂ-ਦੋਹਤਿਆਂ ਵਾਲੇ ਹੋ ਕੇ ਪ੍ਰਧਾਨ ਬਣੇ ਰਹੇ। ਆਮ ਤੌਰ ਉੱਤੇ 18 ਤੋਂ 35 ਸਾਲ ਦੀ ਉਮਰ ਤੱਕ ਦੇ ਵਿਅਕਤੀ ਨੂੰ ਨੌਜਵਾਨ ਵਰਗ ਵਿੱਚ ਮੰਨਿਆ ਜਾਂਦਾ ਹੈ। 25 ਤੋਂ 35 ਸਾਲ ਦੀ ਉਮਰ ਵਾਲੇ ਕੁੱਲ 25 ਉਮੀਦਵਾਰਾਂ ਵਿੱਚੋਂ 16 ਉਮੀਦਵਾਰ ਆਮ ਆਦਮੀ ਪਾਰਟੀ, ਇੱਕ ਲੋਕ ਇਨਸਾਫ ਪਾਰਟੀ, 6 ਕਾਂਗਰਸ ਅਤੇ ਦੋ ਅਕਾਲੀ ਦਲ ਨਾਲ ਸਬੰਧਤ ਹਨ। ਅਕਾਲੀ ਦਲ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦਾ ਪੁੱਤਰ ਦਵਿੰਦਰ ਸਿੰਘ ਚੋਣ ਲੜਨ ਲਈ ਲੋੜੀਂਦੀ ਘੱਟੋ-ਘੱਟ 25 ਸਾਲ ਦੀ ਉਮਰ ਪੂਰੀ ਕਰ ਕੇ ਕਾਂਗਰਸ ਦੀ ਟਿਕਟ ਉੱਤੇ ਫਾਜ਼ਿਲਕਾ ਤੋਂ ਮੈਦਾਨ ਵਿੱਚ ਉਤਰਿਆ ਸਭ ਤੋਂ ਛੋਟੀ ਉਮਰ ਦਾ ਉਮੀਦਵਾਰ ਹੈ। ਉਸ ਦਾ ਮੁਕਾਬਲਾ ਆਪਣੇ ਤੋਂ ਇੱਕ ਸਾਲ ਵੱਡੇ ‘ਆਪ’ ਦੇ ਉਮੀਦਵਾਰ 26 ਸਾਲਾ ਸਮਰਬੀਰ ਸਿੰਘ ਸਿੱਧੂ ਅਤੇ ਭਾਜਪਾ ਦੇ ਵੱਡੀ ਉਮਰ ਦੇ ਆਗੂ ਸੁਰਜੀਤ ਕੁਮਾਰ ਜਿਆਣੀ ਨਾਲ ਹੈ। 26 ਸਾਲਾ ਹਰਜੋਤ ਕੌਰ ਬੰਗਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਣੀ ਹੈ। ‘ਆਪ’ ਦੇ ਯੂਥ ਵਿੰਗ ਦੇ ਪ੍ਰਧਾਨ ਹਰਜੋਤ ਸਿੰਘ ਬੈਂਸ ਸਾਹਨੇਵਾਲ ਤੋਂ ਚੋਣ ਮੈਦਾਨ ਵਿੱਚ ਹਨ। ਨਵਾਂਸ਼ਹਿਰ ਤੋਂ ਕਾਂਗਰਸ ਵਿਧਾਇਕ ਗੁਰਇਕਬਾਲ ਕੌਰ ਵੱਲੋਂ ਟਿਕਟ ਆਪਣੇ 26 ਸਾਲਾ ਪੁੱਤਰ ਅੰਗਦ ਸੈਣੀ ਨੂੰ ਦਿਵਾਈ ਗਈ ਹੈ। ਰਾਜਾਸਾਂਸੀ ਤੋਂ ‘ਆਪ’ ਦੇ ਉਮੀਦਵਾਰ ਵੀ 26 ਸਾਲ ਦੀ ਉਮਰ ਦੇ ਜਗਜੋਤ ਸਿੰਘ ਢਿੱਲੋਂ ਹਨ। ਬਰਨਾਲਾ ਤੋਂ 27 ਸਾਲ ਦੇ ਗੁਰਮੀਤ ਸਿੰਘ ਉਰਫ ਮੀਤ ਹੇਅਰ ਅਤੇ ਫਿਲੌਰ ਤੋਂ ਲੋਕ ਇਨਸਾਫ ਪਾਰਟੀ ਦੇ ਸੰਜੈ ਕੁਮਾਰ ਸ਼ਾਲੂ ਉਮੀਦਵਾਰ ਹਨ। ਪੀਐਚ.ਡੀ. ਕਰ ਰਹੀ 28 ਸਾਲਾ ਰੁਪਿੰਦਰ ਕੌਰ ਰੂਬੀ ਬਠਿੰਡਾ (ਦਿਹਾਤੀ) ਤੋਂ ‘ਆਪ’ ਦੀ ਉਮੀਦਵਾਰ ਹੈ।
ਹਰਗੋਬਿੰਦਪੁਰ ਤੋਂ ‘ਆਪ’ ਦੇ ਅਮਰਪਾਲ ਸਿੰਘ 32 ਸਾਲ, ਅੰਮ੍ਰਿਤਸਰ (ਦੱਖਣੀ) ਤੋਂ ਕਾਂਗਰਸ ਦੇ 35 ਸਾਲ ਦੇ ਇੰਦਰਬੀਰ ਸਿੰਘ ਬੁਲਾਰੀਆ, ਬਾਬਾ ਬਕਾਲਾ ਤੋਂ ‘ਆਪ’ ਦੇ 33 ਸਾਲਾ ਦਲਬੀਰ ਸਿੰਘ ਟੌਂਗ, ਪੱਟੀ ਤੋਂ ਇਸੇ ਪਾਰਟੀ ਦੇ 34 ਸਾਲਾ ਰਣਜੀਤ ਸਿੰਘ ਚੀਮਾ, ਸ਼ਾਹਕੋਟ ਤੋਂ ‘ਆਪ’ ਦੇ 34 ਸਾਲਾ ਅਮਰਜੀਤ ਸਿੰਘ ਮਹਿਤਪੁਰ, ਚੱਬੇਵਾਲ ਤੋਂ ‘ਆਪ’ ਦੇ 32 ਸਾਲਾ ਰਮਨ ਕੁਮਾਰ, ਗੜ੍ਹਸ਼ੰਕਰ ਤੋਂ 33 ਸਾਲਾ ਜੈਕ੍ਰਿਸ਼ਨ, ਰੂਪਨਗਰ ਤੋਂ ਕਾਂਗਰਸ ਦੇ 33 ਸਾਲਾ ਬਰਿੰਦਰ ਸਿੰਘ ਢਿੱਲੋਂ, ઠਬਠਿੰਡਾ (ਸ਼ਹਿਰੀ) ਤੋਂ ‘ਆਪ’ ਦੇ 34 ਸਾਲ ਦੇ ਦੀਪਕ ਬਾਂਸਲ, ਬਠਿੰਡਾ (ਦਿਹਾਤੀ) ਤੋਂ ਅਕਾਲੀ ਦਲ ਦੇ 35 ਸਾਲਾਂ ਅਮਿਤ ਰਤਨ ਕੋਟਫੱਤਾ, ਸੁਨਾਮ ਤੋਂ ਕਾਂਗਰਸ ਦੀ ਦਮਨ ਥਿੰਦ ਬਾਜਵਾ, ਧੂਰੀ ਤੋਂ ਕਾਂਗਰਸ ਦੇ 35 ਸਾਲਾ ਆਗੂ ਦਲਵੀਰ ਸਿੰਘ ਗੋਲਡੀ, ਸੰਗਰੂਰ ਤੋਂ ‘ਆਪ’ ਦੇ 35 ਸਾਲਾ ਦਿਨੇਸ਼ ਬਾਂਸਲ, ਪਟਿਆਲਾ (ਦਿਹਾਤੀ) ਤੋਂ ਅਕਾਲੀ ਦਲ ਦੇ 34 ਸਾਲਾ ਸਤਵੀਰ ਸਿੰਘ ਖਟੜਾ, ਘਨੌਰ ਤੋਂ ‘ਆਪ’ ਦੀ 35 ਸਾਲਾ ਅਨੂੰ ਰੰਧਾਵਾ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਤੋਂ ਇਲਾਵਾ ਬੀਐਸਪੀ, ਸੀਪੀਆਈ ਸਮੇਤ ਬਹੁਤ ਸਾਰੀਆਂ ਪਾਰਟੀਆਂ ਅਤੇ ਆਜ਼ਾਦ ਨੌਜਵਾਨ ਉਮੀਦਵਾਰ ਮੈਦਾਨ ਵਿੱਚ ਹਨ।

RELATED ARTICLES
POPULAR POSTS