ਨਿਤਿਕਾ ਦੇ ਪਿਤਾ ਦਾ ਕਹਿਣਾ – ਦੋਸ਼ੀਆਂ ਨੂੰ ਹੋਣੀ ਚਾਹੀਦੀ ਸੀ ਫਾਂਸੀ
ਚੰਡੀਗੜ੍ਹ/ਬਿਊਰੋ ਨਿਊਜ਼
ਹਰਿਆਣਾ ‘ਚ ਫਰੀਦਾਬਾਦ ਦੇ ਬਹੁਚਰਚਿਤ ਨਿਕਿਤਾ ਤੋਮਰ ਹੱਤਿਆਕਾਂਡ ਮਾਮਲੇ ਵਿਚ ਅਦਾਲਤ ਨੇ ਅੱਜ ਕਰੀਬ ਚਾਰ ਵਜੇ ਦੋਵੇਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਤੌਸੀਫ ਅਤੇ ਰਿਹਾਨ ਨੂੰ ਫਰੀਦਾਬਾਦ ਦੀ ਫਾਸਟ ਟਰੈਕ ਅਦਾਲਤ ਨੇ ਲੰਘੇ ਕੱਲ੍ਹ ਦੋਸ਼ੀ ਕਰਾਰ ਦੇ ਦਿੱਤਾ ਸੀ। ਵਾਰਦਾਤ ਤੋਂ 151 ਦਿਨਾਂ ਬਾਅਦ ਅੱਜ 26 ਮਾਰਚ ਨੂੰ ਦੋਸ਼ੀਆਂ ਨੂੰ ਸਜ਼ਾ ਹੋਈ ਹੈ ਅਤੇ ਇਹ ਵਾਰਦਾਤ ਵੀ 26 ਅਕਤੂਬਰ 2020 ਨੂੰ ਹੋਈ ਸੀ। ਜ਼ਿਕਰਯੋਗ ਹੈ ਕਿ ਪੀੜਤ ਪੱਖ ਦੇ ਵਕੀਲਾਂ ਨੇ ਅਦਾਲਤ ਕੋਲੋਂ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਸੀ, ਤਾਂਕਿ ਸਮਾਜ ਵਿਚ ਇਕ ਸਖਤ ਸੁਨੇਹਾ ਜਾਵੇ ਕਿ ਕੋਈ ਵੀ ਅਪਰਾਧੀ ਇਸ ਤਰ੍ਹਾਂ ਸ਼ਰ੍ਹੇਆਮ ਕਿਸੇ ਦੀ ਹੱਤਿਆ ਨਾ ਕਰ ਸਕੇ। ਨਿਕਿਤਾ ਦੇ ਪਿਤਾ ਦਾ ਕਹਿਣਾ ਸੀ ਕਿ ਦੋਵੇਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …