9 ਆਈਏਐਸ ਤੇ 2 ਪੀਸੀਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਹੁਦਾ ਸੰਭਾਲਦਿਆਂ ਹੀ ਪ੍ਰਸ਼ਾਸਨਿਕ ਫੇਰਬਦਲ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ 9 ਆਈਏਐੱਸ ਅਧਿਕਾਰੀਆਂ ਤੇ ਦੋ ਪੀਸੀਐੱਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਇਨ੍ਹਾਂ ਤਬਾਦਲਿਆਂ ’ਚ ਮੁੱਖ ਮੰਤਰੀ ਤੇ ਮੁੱਖ ਮੰਤਰੀ ਦਫਤਰ ਦੇ ਅਧਿਕਾਰੀਆਂ ਦੇ ਬਦਲਣ ਦੀ ਝਲਕ ਆਮ ਤੌਰ ’ਤੇ ਨਜ਼ਰ ਆ ਰਹੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਿ੍ਰੰਸੀਪਲ ਸਕੱਤਰ ਤੇਜਵੀਰ ਸਿੰਘ ਨੂੰ ਇੰਡਸਟਰੀਜ਼ ਵਿਭਾਗ ’ਚ ਪਿ੍ਰੰਸੀਪਲ ਸਕੱਤਰ ਲਗਾਇਆ ਗਿਆ ਹੈ। ਨਾਲ ਹੀ ਉਨ੍ਹਾਂ ਕੋਲ ਇਨਵੈਸਟਮੈਂਟ ਪ੍ਰਮੋਸ਼ਨ ਤੇ ਪਿ੍ਰੰਸੀਪਲ ਸਕੱਤਰ ਇਨਫਰਮੇਸ਼ਨ ਟੈਕਨੋਲੌਜੀ ਦਾ ਚਾਰਜ ਵੀ ਰਹੇਗਾ। ਪਹਿਲਾਂ ਇਹ ਮਹਿਕਮਾ ਹੁਸਨ ਲਾਲ ਕੋਲ ਸੀ ਜਿਹੜੇ ਨਵੇਂ ਮੁੱਖ ਮੰਤਰੀ ਦੇ ਪਿ੍ਰੰਸੀਪਲ ਸਕੱਤਰ ਬਣ ਗਏ ਹਨ। ਇਸੇ ਤਰ੍ਹਾਂ ਖ਼ੁਰਾਕ ਅਤੇ ਸਪਲਾਈ ਵਿਭਾਗ ਤੋਂ ਸਪੈਸ਼ਲ ਪਿ੍ਰੰਸੀਪਲ ਸਕੱਤਰ ਦੇ ਰੂਪ ’ਚ ਲਗਾਏ ਗਏ ਰਾਹੁਲ ਤਿਵਾੜੀ ਦੀ ਜਗ੍ਹਾ ਗੁਰਕੀਰਤ ਕਿਰਪਾਲ ਨੂੰ ਭੇਜਿਆ ਗਿਆ ਹੈ।