ਨਵੀਂ ਦਿੱਲੀ : ਲੰਮੇ ਸਮੇਂ ਤੋਂ ਚੁੱਪ ਧਾਰੀ ਬੈਠੇ ਨਵਜੋਤ ਸਿੰਘ ਸਿੱਧੂ ਅਚਾਨਕ ਸੋਨੀਆ ਗਾਂਧੀ ਦੇ ਦਰਬਾਰ ਵਿਚ ਨਜ਼ਰ ਆਏ। ਖੁਦ ਤਸਵੀਰ ਜਾਰੀ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਜਾਣਕਾਰੀ ਵੀ ਸਾਂਝੀ ਕੀਤੀ ਕਿ ਮੈਂ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਬੈਠਕ ਕਰਕੇ ਪਰਤਿਆ ਹਾਂ। ਨਵਜੋਤ ਸਿੱਧੂ ਦੇ ਦੱਸਣ ਅਨੁਸਾਰ ਪਹਿਲੀ ਬੈਠਕ ਪ੍ਰਿਯੰਕਾ ਗਾਂਧੀ ਨਾਲ ਅਤੇ ਫਿਰ ਅਗਲੀ ਸਵੇਰੇ 10 ਜਨਪਥ ਸੋਨੀਆ ਗਾਂਧੀ ਦੀ ਰਿਹਾਇਸ਼ ‘ਤੇ ਇਕ ਲੰਬੀ ਬੈਠਕ ਹੋਈ, ਜਿਸ ਵਿਚ ਸੋਨੀਆ ਗਾਂਧੀ ਦੇ ਨਾਲ ਪ੍ਰਿਯੰਕਾ ਗਾਂਧੀ ਵੀ ਮੌਜੂਦ ਸਨ। ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਮੈਂ ਪੰਜਾਬ ਦੀ ਮੌਜੂਦਾ ਸਥਿਤੀ ਤੇ ਸਰਕਾਰ ਦੀ ਕਾਰਗੁਜ਼ਾਰੀ ਤੋਂ ਜਿੱਥੇ ਸੋਨੀਆ ਗਾਂਧੀ ਨੂੰ ਜਾਣੂ ਕਰਵਾਇਆ, ਉਥੇ ਹੀ ਪੰਜਾਬ ਦੀ ਖੁਸ਼ਹਾਲੀ ਖਾਤਰ ਇਕ ਰੋਡਮੈਪ ਵੀ ਉਨ੍ਹਾਂ ਅੱਗੇ ਰੱਖ ਦਿੱਤਾ। ਜਿਵੇਂ ਹੀ ਇਹ ਖ਼ਬਰ ਜਨਤਕ ਹੋਈ ਕਿ ਸਿੱਧੂ ਦਿੱਲੀ ਕਾਂਗਰਸ ਹਾਈ ਕਮਾਂਡ ਨਾਲ ਬੈਠਕ ਕਰਕੇ ਆਏ ਹਨ ਤਾਂ ਇਸਦੇ ਵੱਖੋ-ਵੱਖ ਸਿਆਸੀ ਮਾਇਨੇ ਨਿਕਲਣੇ ਸ਼ੁਰੂ ਹੋ ਗਏ।
ਸਿੱਧੂ ਪਹੁੰਚੇ ਸੋਨੀਆ ਦਰਬਾਰ
RELATED ARTICLES

