-12.7 C
Toronto
Saturday, January 31, 2026
spot_img
Homeਹਫ਼ਤਾਵਾਰੀ ਫੇਰੀਸ਼ਹੀਦ ਹੋਣਾ ਮਨਜ਼ੂਰ ਹਰਿਆਣਾ ਨੂੰ ਨਹੀਂ ਦਿਆਂਗੇ ਬੂੰਦ ਵੀ ਪਾਣੀ : ਕੈਪਟਨ

ਸ਼ਹੀਦ ਹੋਣਾ ਮਨਜ਼ੂਰ ਹਰਿਆਣਾ ਨੂੰ ਨਹੀਂ ਦਿਆਂਗੇ ਬੂੰਦ ਵੀ ਪਾਣੀ : ਕੈਪਟਨ

ਪੰਜਾਬ ਵਿਧਾਨ ਸਭਾ ‘ਚ ਮੁੱਖ ਮੰਤਰੀ ਨੇ ਕਿਹਾ ਕਿ ਸਾਥੋਂ ਪਾਣੀ ਲੈਣ ਵਾਲਾ ਹਰਿਆਣਾ ਯਮੁਨਾ ‘ਚੋਂ ਕਿਉਂ ਨਹੀਂ ਦਿੰਦਾ ਫਿਰ ਸਾਡਾ ਹਿੱਸਾ
ਚੰਡੀਗੜ੍ਹ/ਬਿਊਰੋ ਨਿਊਜ਼ : ‘ਸ਼ਹੀਦ ਹੋ ਜਾਵਾਂਗੇ, ਪਰ ਪਾਣੀ ਦੀ ਇਕ ਬੂੰਦ ਨਹੀਂ ਦਿਆਂਗੇ’। ਇਹ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਵਿਧਾਨ ਸਭਾ ਵਿਚ ਰਾਜਪਾਲ ਦੇ ਭਾਸ਼ਣ ‘ਤੇ ਬਹਿਸ ਨੂੰ ਸਮੇਟਦਿਆਂ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ 16 ਮਾਰਚ ਨੂੰ ਸਰਕਾਰ ਦੇ ਤਿੰਨ ਸਾਲ ਪੂਰੇ ਹੋ ਜਾਣਗੇ ਤੇ ਉਨ੍ਹਾਂ ਦੀ ਤਿੰਨ ਸਾਲਾਂ ਵਿਚ ਕੋਸ਼ਿਸ਼ ਰਹੀ ਹੈ ਕਿ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ। ਕੈਪਟਨ ਨੇ ਕਿਹਾ ਕਿ ਸਾਡੇ ਕੋਲ ਪਾਣੀ ਦੀ ਇਕ ਬੂੰਦ ਵੀ ਵਾਧੂ ਨਹੀਂ ਹੈ। ਰਾਏਪੇਰੀਅਨ ਰਾਜਾਂ ਨੂੰ ਪਾਣੀ ਦਿੱਤਾ ਨਹੀਂ ਜਾ ਸਕਦਾ। ਪਰ ਪੰਜਾਬ ਵਿਚ ਲਗਾਤਾਰ ਬੇਇਨਸਾਫੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡਾ ਪਾਣੀ ਲਿਆ ਜਾ ਰਿਹਾ ਹੈ ਤੇ ਆਪਣਾ ਪਾਣੀ ਦੇਣ ਨੂੰ ਤਿਆਰ ਨਹੀਂ। ਕੈਪਟਨ ਨੇ ਕਿਹਾ ਕਿ ਸਾਂਝੇ ਪੰਜਾਬ ਦੀ ਵੰਡ ਤੋਂ ਬਾਅਦ 60 : 40 ਦੇ ਅਨੁਪਾਤ ਮੁਤਾਬਕ ਹਰ ਸਰੋਤ ਦੀ ਵੰਡ ਹੋਈ ਸੀ, ਰਾਵੀ ਦਰਿਆ ਤੋਂ ਹਿੱਸੇ ਮੁਤਾਬਕ ਪਾਣੀ ਤਾਂ ਲਿਆ ਜਾਂਦਾ ਹੈ, ਪਰ ਯਮੁਨਾ ਵਿਚੋਂ ਕੋਈ ਹਿੱਸਾ ਨਹੀਂ ਦਿੱਤਾ ਜਾ ਰਿਹਾ। ਕੈਪਟਨ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਲਗਾਤਾਰ ਘਟ ਰਿਹਾ ਹੈ। ਨਦੀਆਂ ਵਿਚੋਂ ਪਾਣੀ ਘਟ ਗਿਆ ਹੈ, ਇਸ ਲਈ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ। ਕੈਪਟਨ ਨੇ ਕਿਹਾ ਕਿ ਭਾਵੇਂ ਸ਼ਹੀਦ ਹੋ ਜਾਈਏ, ਪਰ ਪਾਣੀ ਦੀ ਬੂੰਦ ਨਹੀਂ ਜਾਣ ਦਿਆਂਗੇ। ਵਿਰੋਧੀ ਧਿਰ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕੈਪਟਨ ਨੇ ਕਿਹਾ ਕਿ ਸੂਬੇ ਵਿਚ ਇੰਡਸਟਰੀ ਆਉਣ ਲੱਗੀ ਹੈ।
ਸ਼ਹੀਦ ਹੋਣਾ ਹੋਵੋ, ਪਾਣੀ ਜ਼ਰੂਰ ਲਵਾਂਗੇ : ਖੱਟਰ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਸਵਾਈਐਲ ਨੂੰ ਲੈ ਕੇ ਪੰਜਾਬ ‘ਤੇ ਜਵਾਬੀ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਐਸਵਾਈਐਲ ਦਾ ਪਾਣੀ ਹਰਿਆਣਾ ‘ਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ। ਪੰਜਾਬ ਦੇ ਮੁੱਖ ਮੰਤਰੀ ‘ਤੇ ਪਲਟਵਾਰ ਕਰਦੇ ਹੋਏ ਮਨੋਹਰ ਲਾਲ ਬੋਲੇ ਕਿ ਉਹ ਸ਼ਹੀਦ ਹੋਣਗੇ ਜਾਂ ਨਹੀਂ, ਇਹ ਤਾਂ ਪਤਾ ਨਹੀਂ, ਪਰ ਪਾਣੀ ਜ਼ਰੂਰ ਆਵੇਗਾ।

RELATED ARTICLES
POPULAR POSTS