Breaking News
Home / ਭਾਰਤ / ਪਾਕਿਸਤਾਨ ਵਿਰੁੱਧ ਭਾਰਤੀ ਫੌਜ ਦੀ ਕਾਰਵਾਈ ‘ਤੇ ਬੋਲੇ ਸਿੱਧੂ

ਪਾਕਿਸਤਾਨ ਵਿਰੁੱਧ ਭਾਰਤੀ ਫੌਜ ਦੀ ਕਾਰਵਾਈ ‘ਤੇ ਬੋਲੇ ਸਿੱਧੂ

ਕਿਹਾ – ਅੱਤਵਾਦ ਦਾ ਵਿਨਾਸ਼ ਜ਼ਰੂਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਪਾਕਿਸਤਾਨੀ ਕਸ਼ਮੀਰ ਵਿਚ ਅੱਜ ਭਾਰਤੀ ਹਵਾਈ ਫੌਜ ਵਲੋਂ ਕੀਤੀ ਗਈ ਕਾਰਵਾਈ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਗੱਲ ਲੋਕਾਂ ਨਾਲ ਸਾਂਝੀ ਕੀਤੀ ਹੈ। ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਲੋਹੇ ਨੂੰ ਲੋਹਾ ਕੱਟਦਾ ਹੈ, ਅੱਗ ਅੱਗ ਨੂੰ ਕੱਟਦੀ ਹੈ। ਸੱਪ ਜਦੋਂ ਡੰਗ ਮਾਰਦਾ ਹੈ ਤਾਂ ਉਸਦਾ ਐਂਟੀਡੋਟ ਜ਼ਹਿਰ ਹੀ ਹੈ। ਸਿੱਧੂ ਨੇ ਕਿਹਾ ਕਿ ਇਸੇ ਤਰ੍ਹਾਂ ਅੱਤਵਾਦੀਆਂ ਦੀ ਤਬਾਹੀ ਜ਼ਰੂਰੀ ਹੈ। ਸਿੱਧੂ ਨੇ ‘ਭਾਰਤੀ ਹਵਾਈ ਸੈਨਾ ਦੀ ਜੈ ਹੋਵੇ’ ਵੀ ਲਿਖਿਆ। ਧਿਆਨ ਰਹੇ ਕਿ ਜਦੋਂ ਪੁਲਵਾਮਾ ‘ਚ ਫਿਦਾਈਨ ਹਮਲਾ ਹੋਇਆ ਸੀ ਤਾਂ ਨਵਜੋਤ ਸਿੱਧੂ ਨੇ ਕਿਹਾ ਕਿ ਦੋ-ਚਾਰ ਬੰਦਿਆਂ ਦੀ ਸ਼ਰਮਨਾਕ ਕਰਤੂਤ ਕਰਕੇ ਪੂਰੀ ਕੌਮ ਨੂੰ ਬਦਨਾਮ ਨਹੀਂ ਕੀਤਾ ਜਾ ਸਕਦਾ। ਇਸ ਬਿਆਨ ਕਰਕੇ ਸਿੱਧੂ ਦਾ ਬਹੁਤ ਜ਼ਿਆਦਾ ਵਿਰੋਧ ਵੀ ਹੋਇਆ ਸੀ।

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …