Breaking News
Home / ਭਾਰਤ / ਹੁਣ ਦਿੱਲੀ ‘ਚ ਵੀ ਰਾਜੀਵ ਗਾਂਧੀ ਦੇ ਨਾਮ ਵਾਲੇ ਸਾਈਨ ਬੋਰਡ ‘ਤੇ ਮਲੀ ਕਾਲਖ

ਹੁਣ ਦਿੱਲੀ ‘ਚ ਵੀ ਰਾਜੀਵ ਗਾਂਧੀ ਦੇ ਨਾਮ ਵਾਲੇ ਸਾਈਨ ਬੋਰਡ ‘ਤੇ ਮਲੀ ਕਾਲਖ

ਕਤਲੇਆਮ ਪੀੜਤਾਂ ਨੇ ਕਿਹਾ – ਰਾਜੀਵ ਗਾਂਧੀ ਦਾ ਨਾਮ ਹਟਾ ਕੇ ਭਗਤ ਸਿੰਘ ਦਾ ਨਾਮ ਲਿਖਿਆ ਜਾਵੇ
ਨਵੀਂ ਦਿੱਲੀ/ਬਿਊਰੋ ਨਿਊਜ਼
1984 ਸਿੱਖ ਕਤਲੇਆਮ ਦੇ ਪੀੜਤਾਂ ਨੇ ਅੱਜ ਦਿਲੀ ਦੇ ਕਨਾਟ ਪੈਲੇਸ ਵਿਚ ਰਾਜੀਵ ਚੌਕ ‘ਤੇ ਜਿੱਥੇ ਰਾਜੀਵ ਗਾਂਧੀ ਦਾ ਨਾਮ ਲਿਖਿਆ ਹੋਇਆ ਸੀ, ਉਸ ‘ਤੇ ਕਾਲਖ ਮਲ ਦਿੱਤੀ। ਕਤਲੇਆਮ ਪੀੜਤਾਂ ਦਾ ਕਹਿਣਾ ਹੈ ਕਿ ਰਾਜੀਵ ਗਾਂਧੀ ਹੀ ਦਿੱਲੀ ਕਤਲੇਆਮ ਦਾ ਦੋਸ਼ੀ ਹੈ ਅਤੇ ਉਸ ਦੇ ਨਾਂ ‘ਤੇ ਜੋ ਵੀ ਚੀਜ਼ਾਂ ਹਨ, ਉਹ ਹਟਾ ਦੇਣੀਆਂ ਚਾਹੀਦੀਆਂ ਹਨ। ਇਸ ਦੀ ਥਾਂ ਭਗਤ ਸਿੰਘ ਦਾ ਨਾਂ ਲਿਖ ਦੇਣਾ ਚਾਹੀਦਾ ਹੈ। ਕਤਲੇਆਮ ਪੀੜਤਾਂ ਨੇ ਇਹ ਵੀ ਕਿਹਾ ਕਿ ਦਿੱਲੀ ਵਿਚ ਜਿੱਥੇ-ਜਿੱਥੇ ਵੀ ਰਾਜੀਵ ਗਾਂਧੀ ਦਾ ਨਾਂ ਲਿਖਿਆ ਗਿਆ ਹਨ, ਉਸ ‘ਤੇ ਕਾਲਖ ਮਲ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਲੁਧਿਆਣਾ ਵਿਚ ਵੀ ਅਕਾਲੀ ਦਲ ਦੇ ਦੋ ਵਰਕਰਾਂ ਨੇ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ ਮਲ ਦਿੱਤੀ ਸੀ, ਜਿਸ ਵਿਚ ਬਾਅਦ ਵਿਚ ਕਾਂਗਰਸੀ ਆਗੂਆਂ ਨੇ ਦੁੱਧ ਨਾਲ ਧੋਤਾ ਸੀ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 8 ਮਈ ਤੱਕ ਵਧੀ

ਸ਼ਰਾਬ ਘੁਟਾਲਾ ਮਾਮਲੇ 23 ਫਰਵਰੀ 2023 ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ : …