27.2 C
Toronto
Sunday, October 5, 2025
spot_img
Homeਭਾਰਤਭਾਜਪਾ ਵਿਧਾਇਕ ਦਾ ਨਫ਼ਰਤ ਭਰਿਆ ਫਤਵਾ!

ਭਾਜਪਾ ਵਿਧਾਇਕ ਦਾ ਨਫ਼ਰਤ ਭਰਿਆ ਫਤਵਾ!

ਇਨਸਾਨੀਅਤ ਨੂੰ ਕੀਤਾ ਸ਼ਰਮਸਾਰ

ਗੋਰਖਪੁਰ/ਬਿਊਰੋ ਨਿਊਜ਼
ਯੂਪੀ ਦੇ ਦਿਓਰੀਆ ਜ਼ਿਲ੍ਹੇ ਦੀ ਬਾਰਜ ਸੀਟ ਤੋਂ ਭਾਜਪਾ ਵਿਧਾਇਕ ਸੁਰੇਸ਼ ਤਿਵਾੜੀ ਨੇ ਨਫ਼ਰਤ ਭਰਿਆ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਲੋਕ ਮੁਸਲਮਾਨਾਂ ਤੋਂ ਸਬਜ਼ੀਆਂ ਨਾ ਖਰੀਦਣ। ਅੱਜ ਸਵੇਰੇ ਵਿਧਾਇਕ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ ਜਿਸ ਵਿੱਚ ਉਹ ਲੋਕਾਂ ਨੂੰ ਮੁਸਲਿਮ ਵਿਕਰੇਤਾਵਾਂ ਤੋਂ ਸਬਜ਼ੀਆਂ ਨਾ ਖਰੀਦਣ ਦੀ ਸਲਾਹ ਦੇ ਰਿਹਾ ਹੈ। ਤਿਵਾੜੀ ਨੇ ਕਿਹਾ ਕਿ ਮੈਂ ਲੋਕਾਂ ਨੂੰ ਕਿਹਾ ਕਿ ਉਹ ਮੁਸਲਿਮ ਸਬਜ਼ੀਆਂ ਵਿਕਰੇਤਾਵਾਂ ਨਾਲ ਲੜਨ ਜਾਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲੈਣ ਪਰ ਉਨ੍ਹਾਂ ਤੋਂ ਸਬਜ਼ੀ ਖਰੀਦਣਾ ਬੰਦ ਕਰ। ਮੈਨੂੰ ਦੱਸੋ ਕਿ ਮੈਂ ਕੀ ਗਲਤ ਕਿਹਾ ਹੈ। ਉਸ ਨੇ ਕਿਹਾ ਕਿ ਇਸ ਇਲਾਕੇ ਬਹੁਤ ਸਾਰੇ ਮੁਸਲਿਮ ਸਬਜ਼ੀਆਂ ਦੇ ਵਿਕਰੇਤਾ ਹਨ ਤੇ ਮੈਂ ਲੋਕਾਂ ਨੂੰ ਸਿਰਫ ਸਲਾਹ ਦਿੱਤੀ ਸੀ ਕਿ ਉਹ ਮਾਰੂ ਵਾਇਰਸ ਤੋਂ ਬਚਣ ਲਈ ਉਨ੍ਹਾਂ ਤੋਂ ਸਬਜ਼ੀਆਂ ਨਾ ਖਰੀਦਣ।

RELATED ARTICLES
POPULAR POSTS