ਦਰਿੰਦਗੀ ਦੀ ਸ਼ਿਕਾਰ ਲੜਕੀ ਨੇ ਬੱਚੀ ਨੂੰ ਦਿੱਤਾ ਸੀ ਜਨਮ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ 10 ਸਾਲਾ ਲੜਕੀ ਦੇ ਬਲਾਤਕਾਰ ਦੇ ਮੁਜ਼ਰਮ ਦੋਹਾਂ ਮਾਮਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ । ਅਦਾਲਤ ਵੱਲੋ ਲੜਕੀ ਦੇ ਦੋਹਾਂ ਮਾਮਿਆਂ ਕੁਲ ਬਹਾਦੁਰ ਤੇ ਸ਼ੰਕਰ ਨੂੰ ਆਪਣੀ ਸਕੀ ਭਾਣਜੀ ਦੇ ਬਲਾਤਕਾਰ ਦਾ ਮੁਜ਼ਰਮ ਕਰਾਰ ਦਿੱਤਾ ਸੀ ਜਿਸ ਤੋਂ ਬਾਅਦ ਸਜ਼ਾ ਦਾ ਐਲਾਨ ਅੱਜ ਹੋਇਆ ਹੈ ।ઠ
ਉਮਰ ਕੈਦ ਦੇ ਨਾਲ-ਨਾਲ ਅਦਾਲਤ ਨੇ ਦੋਹਾਂ ਮੁਜਰਮਾਂ ਨੂੰ 3-3 ਲੱਖ ਤੇ 5-5 ਹਜ਼ਾਰ ਜੁਰਮਾਨਾ ਵੀ ਕੀਤਾ ਹੈ । ਜੁਰਮਾਨੇ ਦੀ 6 ਲੱਖ ਦੀ ਰਕਮ ਪੀੜਤ ਲੜਕੀ ਨੂੰ ਮਿਲੇਗੀ ਤੇ 10,000 ਰੁਪਏ ਸਰਕਾਰੀ ਖਜ਼ਾਨੇ ਵਿਚ ਜਮਾਂ ਹੋਣਗੇ ।ઠਜ਼ਿਕਰਯੋਗ ਹੈ ਕਿ ਇਹ ਮਾਮਲਾ ਫਾਸਟ ਟਰੈਕ ਅਦਾਲਤ ਵਿੱਚ ਚੱਲਿਆ ਹੈ ਤੇ ਅਦਾਲਤ ਵੱਲੋਂ 61 ਦਿਨਾਂ ਵਿੱਚ ਸੁਣਵਾਈ ਮੁਕੰਮਲ ਕਰਕੇ 63ਵੇਂ ਦਿਨ ਦੋਹਾਂ ਮੁਜ਼ਰਮਾਂ ਨੂੰ ਸਜ਼ਾ ਸੁਣਾਈ ਹੈ ।ઠਚੇਤੇ ਰਹੇ ਕਿ ਦਰਿੰਦਗੀ ਦਾ ਸ਼ਿਕਾਰ ਹੋਈ ਇਸ 10 ਸਾਲਾ ਲੜਕੀ ਵੱਲੋਂ ਚੰਡੀਗੜ੍ਹ ਦੇ ਹਸਪਤਾਲ ‘ਚ ਇੱਕ ਬੱਚੀ ਨੂੰ ਜਨਮ ਦਿੱਤਾ ਗਿਆ ਸੀੇ।