Breaking News
Home / ਪੰਜਾਬ / ਸਿੱਧੂ ਅੱਜ ਵੀ ਰਾਹੁਲ ਦੀ ਟਰੈਕਟਰ ਯਾਤਰਾ ‘ਚ ਨਹੀਂ ਹੋਏ ਸ਼ਾਮਲ

ਸਿੱਧੂ ਅੱਜ ਵੀ ਰਾਹੁਲ ਦੀ ਟਰੈਕਟਰ ਯਾਤਰਾ ‘ਚ ਨਹੀਂ ਹੋਏ ਸ਼ਾਮਲ

ਛਿੜੀਆਂ ਚਰਚਾਵਾਂ – ਸਿੱਧੂ ਦੀ ਜਲਦ ਹੋਵੇਗੀ ਭਾਜਪਾ ‘ਚ ਵਾਪਸੀ
ਚੰਡੀਗੜ੍ਹ/ਬਿਊਰੋ ਨਿਊਜ਼
ਨਵਜੋਤ ਸਿੱਧੂ ਹਮੇਸ਼ਾ ਹੀ ਚਰਚਾ ਵਿਚ ਰਹਿੰਦੇ ਹਨ ਅਤੇ ਅੱਜ ਵੀ ਉਹ ਚਰਚਾ ਦਾ ਕੇਂਦਰ ਇਸ ਲਈ ਰਹੇ ਕਿ ਉਨ੍ਹਾਂ ਅੱਜ ਵੀ ਰਾਹੁਲ ਗਾਂਧੀ ਦੀ ਟਰੈਕਟਰ ਯਾਤਰਾ ਤੋਂ ਦੂਰੀ ਬਣਾਈ ਰੱਖੀ। ਧਿਆਨ ਰਹੇ ਕਿ ਲੰਘੀ 4 ਅਕਤੂਬਰ ਨੂੰ ਸਿੱਧੂ ਨੇ ਮੋਗਾ ਵਿਚ ਰਾਹੁਲ ਦੀ ਰੈਲੀ ਵਿਚ ਸ਼ਮੂਲੀਅਤ ਕੀਤੀ ਸੀ ਅਤੇ ਲੰਘੇ ਕੱਲ੍ਹ ਅਤੇ ਅੱਜ ਟਰੈਕਟਰ ਰੈਲੀਆਂ ਤੋਂ ਦੂਰੀ ਬਣਾਈ ਰੱਖੀ ਹੈ। ਇਸ ਨੂੰ ਲੈ ਕੇ ਸਿਆਸੀ ਹਲਕਿਆਂ ਵਿਚ ਚਰਚਾਵਾਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਇਸ ਦੌਰਾਨ ਭਾਜਪਾ ਦੇ ਸਾਬਕਾ ਵਿਧਾਇਕ ਮਾਸਟਰ ਮੋਹਣ ਲਾਲ ਇੱਥੋਂ ਤੱਕ ਕਹਿ ਚੁੱਕੇ ਹਨ ਕਿ ਨਵਜੋਤ ਸਿੱਧੂ ਦੀ ਜਲਦੀ ਹੀ ਭਾਜਪਾ ਵਿਚ ਵਾਪਸੀ ਹੋਵੇਗੀ। ਮੋਹਣ ਲਾਲ ਨੇ ਕਿਹਾ ਕਿ ਸਿੱਧੂ ਦਾ ਬੇੜਾ ਭਾਜਪਾ ਵਿਚ ਹੀ ਪਾਰ ਹੋਵੇਗਾ ਕਿਉਂਕਿ ਸਿੱਧੂ ਇੱਕ ਇਮਾਨਦਾਰ ਆਗੂ ਹਨ ਤੇ ਕਾਂਗਰਸ ਵਿਚ ਉਨ੍ਹਾਂ ਦਾ ਕੋਈ ਭਵਿੱਖ ਨਹੀਂ ਹੈ। ਭਾਜਪਾ ਆਗੂ ਨੇ ਇਹ ਵੀ ਕਿਹਾ ਕਿ ਸਿੱਧੂ 2022 ਵਿਚ ਭਾਜਪਾ ਦੀ ਟਿਕਟ ‘ਤੇ ਚੋਣ ਲੜਨਗੇ।

Check Also

ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਪ੍ਰਦਰਸ਼ਨ ਨੂੰ ਦੱਸਿਆ ਵਧੀਆ

ਕਿਹਾ : ਹੁਸ਼ਿਆਰਪੁਰ ਦੇ ਨਤੀਜੇ ਸਾਡੀ ਉਮੀਦ ਅਨੁਸਾਰ ਨਹੀਂ ਆਏ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਭਾਜਪਾ …