7 C
Toronto
Friday, October 24, 2025
spot_img
Homeਪੰਜਾਬਰਾਹੁਲ ਨੇ ਖੁਦ ਟਰੈਕਟਰ ਚਲਾ ਕੇ ਹਰਿਆਣਾ 'ਚ ਕੀਤੀ ਐਂਟਰੀ

ਰਾਹੁਲ ਨੇ ਖੁਦ ਟਰੈਕਟਰ ਚਲਾ ਕੇ ਹਰਿਆਣਾ ‘ਚ ਕੀਤੀ ਐਂਟਰੀ

Image Courtesy :jagbani(punjabkesari)

ਕਾਂਗਰਸੀ ਵਰਕਰਾਂ ਨੂੰ ਵੀ ਨਾਲ ਲਿਜਾਣ ਲਈ ਰਾਹੁਲ ਬੈਠ ਗਏ ਧਰਨੇ ‘ਤੇ
ਚੰਡੀਗੜ੍ਹ/ਬਿਊਰੋ ਨਿਊਜ਼
ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਰਾਹੁਲ ਗਾਂਧੀ ਨੇ ਖੁਦ ਟਰੈਕਟਰ ਚਲਾ ਕੇ ਹਰਿਆਣਾ ਵਿਚ ਐਂਟਰੀ ਕੀਤੀ। ਇਸ ਮੌਕੇ ਰਾਹੁਲ ਨੇ ਪੰਜਾਬ ਦੇ ਕਾਂਗਰਸੀ ਵਰਕਰਾਂ ਨੂੰ ਵੀ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਪੁਲਿਸ ਨੇ ਅਜਿਹਾ ਨਾ ਹੋਣ ਦਿੱਤਾ। ਜਿਸ ਤੋਂ ਬਾਅਦ ਰਾਹੁਲ ਗਾਂਧੀ ਹੋਰ ਕਾਂਗਰਸੀ ਆਗੂਆਂ ਸਣੇ ਧਰਨੇ ‘ਤੇ ਵੀ ਬੈਠ ਗਏ। ਧਰਨੇ ਤੋਂ ਬਾਅਦ ਸੌ ਕਾਂਗਰਸੀ ਵਰਕਰਾਂ ਨੂੰ ਹੀ ਨਾਲ ਜਾਣ ਦੀ ਇਜ਼ਾਜਤ ਮਿਲੀ। ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ, ਭੁਪਿੰਦਰ ਸਿੰਘ ਹੁੱਡਾ, ਦੀਪੇਂਦਰ ਸਿੰਘ ਹੁੱਡਾ ਅਤੇ ਕੁਮਾਰੀ ਸ਼ੈਲਜ਼ਾ ਵੀ ਰਾਹੁਲ ਗਾਂਧੀ ਦੇ ਨਾਲ ਸਨ। ਹਰਿਆਣਾ ਪੁਲਿਸ ਨੇ ਰਾਹੁਲ ਦੀ ਟਰੈਕਟਰ ਰੈਲੀ ਦੇ ਮੱਦੇਨਜ਼ਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹਨ।

 

RELATED ARTICLES
POPULAR POSTS