Breaking News
Home / ਪੰਜਾਬ / ਸ੍ਰੀ ਹਰਿਮੰਦਰ ਸਾਹਿਬ ਵਿਖੇ ਕੈਨੇਡਾ ਵਾਸੀ ਮੇਹਰ ਸਿੰਘ ਚੰਦਾਨਾ ਦੇ ਪਰਿਵਾਰ ਨੇ ਚੜ੍ਹਾਇਆ 1 ਕਿਲੋ ਸੋਨਾ

ਸ੍ਰੀ ਹਰਿਮੰਦਰ ਸਾਹਿਬ ਵਿਖੇ ਕੈਨੇਡਾ ਵਾਸੀ ਮੇਹਰ ਸਿੰਘ ਚੰਦਾਨਾ ਦੇ ਪਰਿਵਾਰ ਨੇ ਚੜ੍ਹਾਇਆ 1 ਕਿਲੋ ਸੋਨਾ

ਸ਼ੋ੍ਰਮਣੀ ਕਮੇਟੀ ਵੱਲੋਂ ਪਰਿਵਾਰ ਦਾ ਕੀਤਾ ਗਿਆ ਸਨਮਾਨ
ਅੰਮਿ੍ਰਤਸਰ/ਬਿਊਰੋ ਨਿਊਜ਼ : ਕੈਨੇਡਾ ’ਚ ਵਸੇ ਪੰਜਾਬੀ ਪਰਿਵਾਰ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 1 ਕਿਲੋਗ੍ਰਾਮ ਸੋਨਾ ਭੇਂਟ ਕੀਤਾ। ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਨੇਡਾ ਦੇ ਨਾਗਰਿਕ ਮੇਹਰ ਸਿੰਘ ਚੰਦਾਨਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਇਸ ਸੇਵਾ ਬਦਲੇ ਧੰਨਵਾਦ ਕੀਤਾ। ਮੇਹਰ ਸਿੰਘ ਚੰਦਾਨਾ ਨੇ ਆਪਣੇ ਸਵਰਗੀ ਪੁੱਤਰ ਮਨਦੀਪ ਸਿੰਘ ਚੰਦਾਨਾ ਦੀ ਯਾਦ ਵਿਚ ਇਹ ਸੇਵਾ ਕੀਤੀ। ਮੇਹਰ ਸਿੰਘ ਚੰਦਾਨਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਸਵਰਗੀ ਮਨਦੀਪ ਸਿੰਘ ਦੀ ਇਹ ਇੱਛਾ ਸੀ। ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨਾ ਭੇਂਟ ਕਰਨਾ ਚਾਹੁੰਦਾ ਸੀ। ਉਨ੍ਹਾਂ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਵੱਡਾ ਵਿਸ਼ਵ ’ਚ ਕੋਈ ਹੋਰ ਦਰ ਨਹੀਂ, ਜਿੱਥੇ ਆਤਮ ਅਤੇ ਮਾਨਸਿਕ ਸ਼ਾਂਤੀ ਮਿਲਦੀ ਹੋਵੇ। ਇਸ ਮੌਕੇ ਉਨ੍ਹਾਂ ਵਿਸ਼ਵ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ। ਦਰਬਾਰ ਸਾਹਿਬ ਪਹੰੁਚੇ ਮੇਹਰ ਸਿੰਘ ਚੰਦਾਨਾ ਦੇ ਪਰਿਵਾਰ ਨੇ 100-100 ਗ੍ਰਾਮ ਦੇ 10 ਸਿੱਕੇ ਭੇਂਟ ਕੀਤੇ। ਸ਼੍ਰੋਮਣੀ ਕਮੇਟੀ ਵੱਲੋਂ ਚੰਦਾਨਾ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ।

 

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …