-11.5 C
Toronto
Friday, January 23, 2026
spot_img
Homeਦੁਨੀਆਅਮਰੀਕਾ 'ਚ ਦਾਖਲ ਹੁੰਦੇ ਦੋ ਭਾਰਤੀਆਂ ਸਣੇ 19 ਗ੍ਰਿਫਤਾਰ

ਅਮਰੀਕਾ ‘ਚ ਦਾਖਲ ਹੁੰਦੇ ਦੋ ਭਾਰਤੀਆਂ ਸਣੇ 19 ਗ੍ਰਿਫਤਾਰ

ਮੈਕਸੀਕੋ ਤੋਂ ਕਿਸ਼ਤੀ ਰਾਹੀਂ ਅਮਰੀਕਾ ‘ਚ ਹੋ ਰਹੇ ਸੀ ਦਾਖਲ
ਨਿਊਯਾਰਕ : ਮੈਕਸੀਕੋ ਤੋਂ ਕਿਸ਼ਤੀ ਵਿਚ ਸਵਾਰ ਹੋ ਕੇ ਅਮਰੀਕਾ ‘ਚ ਨਾਜਾਇਜ਼ ਢੰਗ ਨਾਲ ਦਾਖਲ ਹੋਣ ਵਾਲੇ 19 ਵਿਅਕਤੀਆਂ ਨੂੰ ਕੈਲੀਫੋਰਨੀਆ ਵਿਚ ਅਮਰੀਕੀ ਸੀਮਾ ਗਸ਼ਤੀ ਅਧਿਕਾਰੀਆਂ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਵਿਚ ਦੋ ਭਾਰਤੀ ਅਤੇ ਦੋ ਸ਼ੱਕੀ ਸਮੱਗਲਰ ਸ਼ਾਮਿਲ ਹਨ। ਅਮਰੀਕਾ ਸੀਮਾ ਗਸ਼ਤੀ ਅਧਿਕਾਰੀਆਂ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ (ਜੀਐੱਚਐੱਸ) ਦੇ ਨਾਲ ਮਿਲ ਕੇ ਇਹ ਗ੍ਰਿਫ਼ਤਾਰੀ ਕੀਤੀ। ਐਤਵਾਰ ਰਾਤ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਅਤੇ ਏਅਰ ਐਂਡ ਮਰੀਨ ਆਪਰੇਸ਼ਨ (ਏਐੱਮਓ) ਨੇ ਅਮਰੀਕਾ ਦੇ ਅਧਿਕਾਰ ਖੇਤਰ ਵਿਚ ਦਾਖਲ ਹੋ ਰਹੀ ਕਿਸ਼ਤੀ ਨੂੰ ਵੇਖਿਆ। ਏਐੱਮਓ ਨੇ ਤੱਟ ਰੱਖਿਅਕਾਂ ਨੂੰ ਇਸ ਦੀ ਸੂਚਨਾ ਦਿੱਤੀ। ਤੱਟ ਰੱਖਿਅਕਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਕੈਲੀਫੋਰਨੀਆ ਤੋਂ 24 ਕਿਲੋਮੀਟਰ ਦੂਰ ਲੋਮਾ ਵਿਚ ਹੀ ਕਿਸ਼ਤੀ ‘ਤੇ ਸਵਾਰ ਯਾਤਰੀਆਂ ਨੂੰ ਗ੍ਰਿਫ਼ਤਾਰ ਕਰ ਕੇ ਨਜ਼ਦੀਕੀ ਅਮਰੀਕੀ ਸੀਮਾ ਗਸ਼ਤੀ ਸਟੇਸ਼ਨ ਭੇਜ ਦਿੱਤਾ। ਗ੍ਰਿਫ਼ਤਾਰ ਭਾਰਤੀਆਂ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਹੋਰ 17 ਲੋਕ ਮੈਕਸੀਕੋ ਦੇ ਨਾਗਰਿਕ ਦੱਸੇ ਜਾ ਰਹੇ ਹਨ। ਸ਼ੱਕੀ ਸਮੱਗਲਰਾਂ ਨੂੰ ਡੀਐੱਚਐੱਸ ਦੀ ਹਿਰਾਸਤ ਵਿਚ ਰੱਖਿਆ ਗਿਆ ਹੈ। ਉਨ੍ਹਾਂ ‘ਤੇ ਸਮੱਗਲਿੰਗ ਦਾ ਮੁਕੱਦਮਾ ਚੱਲ ਸਕਦਾ ਹੈ।
ਨਜਾਇਜ਼ ਘੁਸਪੈਠੀਆਂ ਲਈ ‘ਜ਼ੀਰੋ ਟਾਲਰੈਂਸ ਪਾਲਿਸੀ’
ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਜਾਇਜ਼ ਘੁਸਪੈਠੀਆਂ ਲਈ ‘ਜ਼ੀਰੋ ਟਾਲਰੈਂਸ ਪਾਲਿਸੀ’ ਬਣਾ ਰੱਖੀ ਹੈ। ਇਸ ਤਹਿਤ ਨਜਾਇਜ਼ ਰੂਪ ਨਾਲ ਦਾਖਲ ਹੋਣ ਵਾਲੇ ਵਿਅਕਤੀਆਂ ਨਾਲ ਹੀ ਸ਼ਰਨਾਰਥੀਆਂ ‘ਤੇ ਵੀ ਉਥੇ ਮੁਕੱਦਮਾ ਚਲਾਇਆ ਜਾ ਰਿਹਾ ਹੈ। 100 ਤੋਂ ਜ਼ਿਆਦਾ ਭਾਰਤੀਆਂ ਨੂੰ ਵੀ ਇਥੇ ਨਜਾਇਜ਼ ਘੁਸਪੈਠ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਵਿਚ ਅੱਧੇ ਤੋਂ ਜ਼ਿਆਦਾ ਸਿੱਖ ਹਨ।

RELATED ARTICLES
POPULAR POSTS