Breaking News
Home / ਸੰਪਾਦਕੀ / ਅਕਾਲੀਦਲਦੀ ਹੋਂਦ ਲਈਖ਼ਤਰਾਬਣਿਆਬੇਅਦਬੀਦੀਆਂ ਘਟਨਾਵਾਂ ਦਾ ਕਲੰਕ

ਅਕਾਲੀਦਲਦੀ ਹੋਂਦ ਲਈਖ਼ਤਰਾਬਣਿਆਬੇਅਦਬੀਦੀਆਂ ਘਟਨਾਵਾਂ ਦਾ ਕਲੰਕ

ਸ਼੍ਰੋਮਣੀਅਕਾਲੀਦਲਇਤਿਹਾਸ ਦੇ ਸਭ ਤੋਂ ਬੁਰੇ ਦੌਰ ਵਿਚੋਂ ਲੰਘ ਰਿਹਾਹੈ। ਜਿਸ ਅਕਾਲੀਦਲਦਾਜਨਮ ਗੁਰਧਾਮਾਂ ਨੂੰ ਭ੍ਰਿਸ਼ਟਮਸੰਦਾਂ ਤੋਂ ਆਜ਼ਾਦ ਕਰਵਾਉਣ ਅਤੇ ਪੰਥਅਤੇ ਗੁਰੂ ਗ੍ਰੰਥ ਦੇ ਜਾਹੋ-ਜਲਾਲਦੀਕਾਇਮੀ ਦੇ ਮੋਰਚਿਆਂ ਵਿਚੋਂ ਹੋਇਆ ਸੀ, ਉਸ ਅਕਾਲੀਦਲ ਦੇ ਮੱਥੇ ‘ਤੇ ਸਿੱਖਾਂ ਦੇ ਜਾਗਤ-ਜੋਤਿਇਸ਼ਟਸ੍ਰੀ ਗੁਰੂ ਗ੍ਰੰਥਸਾਹਿਬ ਜੀ ਦੀਬੇਅਦਬੀ ਕਰਵਾਉਣ ਦਾ ਕਲੰਕ ਲੱਗ ਗਿਆ ਹੈ।
ਸਤੰਬਰ 2015 ‘ਚ ਬਰਗਾੜੀ ‘ਚ ਸ੍ਰੀ ਗੁਰੂ ਗ੍ਰੰਥਸਾਹਿਬ ਜੀ ਦੇ ਪਾਵਨ ਅੰਗਾਂ ਦੀਬੇਅਦਬੀ ਦੇ ਨਾਲਪੰਜਾਬ ‘ਚ ਬੇਅਦਬੀਆਂ ਦਾਮਨਹੂਸ ਤੇ ਹਿਰਦੇਵੇਦਕਸਿਲਸਿਲਾਆਰੰਭ ਹੋਇਆ ਸੀ, ਜਿਸ ਨੂੰ ਸਮੇਂ ਦੀਅਕਾਲੀ-ਭਾਜਪਾਸਰਕਾਰਰੋਕਣ ‘ਚ ਬੁਰੀ ਤਰ੍ਹਾਂ ਨਾਕਾਮਰਹੀ ਸੀ। ਬੇਅਦਬੀਦੀਘਟਨਾ ਤੋਂ ਬਾਅਦਜਦੋਂ ਸਿੱਖ ਸਮਾਜ ਨੇ ਸ਼ਾਂਤਮਈਤਰੀਕਿਆਂ ਨਾਲਰੋਸਪ੍ਰਦਰਸ਼ਨ ਸ਼ੁਰੂ ਕੀਤੇ ਤਾਂ ਪੰਜਾਬਦੀਅਕਾਲੀ-ਭਾਜਪਾਸਰਕਾਰ ਨੇ ਸ੍ਰੀ ਗੁਰੂ ਗ੍ਰੰਥਸਾਹਿਬ ਜੀ ਦੀਬੇਅਦਬੀ ਦੇ ਦੋਸ਼ੀਆਂ ਨੂੰ ਬੇਨਕਾਬਕਰਨਦੀ ਥਾਂ ਸਿੱਖਾਂ ‘ਤੇ ਹੀ ਸਖ਼ਤੀਵਰਤਣਦੀਰਣਨੀਤੀਅਪਨਾਉਂਦਿਆਂ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਟਰ ਕਲਾਂ, ਪਿੰਡਬਹਿਬਲਕਲਾਂ ਅਤੇ ਕੋਟਕਪੂਰਾ ‘ਚ ਸ਼ਾਂਤਮਈ ਸਿੱਖ ਪ੍ਰਦਰਸ਼ਨਕਾਰੀਆਂ ‘ਤੇ ਗੋਲੀਆਂ ਚਲਾ ਕੇ ਸੈਂਕੜੇ ਸਿੱਖਾਂ ਨੂੰ ਜ਼ਖ਼ਮੀਕਰ ਦਿੱਤਾ ਤੇ ਇਸ ਦੌਰਾਨ ਦੋ ਸਿੱਖ ਮੁਜਾਹਰਾਕਾਰੀ ਮਾਰੇ ਗਏ ਸਨ। ਇਸ ਤੋਂ ਬਾਅਦ ਸਿੱਖ ਸਮਾਜਦਾਰੋਹਹੋਰਜ਼ਿਆਦਾਭਿਆਨਕਰੂਪਅਖਤਿਆਰਕਰ ਗਿਆ ਅਤੇ ਸ੍ਰੀ ਗੁਰੂ ਗ੍ਰੰਥਸਾਹਿਬ ਜੀ ਦੀਬੇਅਦਬੀ ਨੂੰ ਰੋਕਣਦੀਆਂ ਅਕਾਲੀਸਰਕਾਰ ਦੌਰਾਨ ਵੱਧ ਰਹੀਆਂ ਘਟਨਾਵਾਂ ਦੇ ਖਿਲਾਫ਼ਸੂਬਾਭਰ ‘ਚ ਰੋਸ ਮੁਜਾਹਰਿਆਂ ਤੇ ਪੱਕੇ ਧਰਨਿਆਂ ਦਾਸਿਲਸਿਲਾਆਰੰਭ ਹੋ ਗਿਆ ਸੀ। ਇਕ ਸੰਵੇਦਨਸ਼ੀਲਧਾਰਮਿਕਅਤੇ ਭਾਵਨਾਤਮਕਮਾਮਲੇ ਨੂੰ ਪੁਲਿਸ ਵਲੋਂ ਪਹਿਲਾਂ ਤਾਂ ਅਣਦੇਖਿਆਂ ਕਰਨਅਤੇ ਫਿਰਭਾਵਨਾਤਮਕਰੋਸ ਨੂੰ ਜਬਰਨਾਲ ਦਬਾਉਣ ਦੀਨੀਤੀ ਨੇ ਸਰਕਾਰ ਦੇ ਪ੍ਰਸ਼ਾਸਨ ਨੂੰ ਨਕਾਰਾਕਰਨਵਾਲੀਸਥਿਤੀਵਿਚ ਪਹੁੰਚਾ ਦਿੱਤਾ ਸੀ।
ਸਾਲ 2017 ਦੀਆਂ ਪੰਜਾਬਵਿਧਾਨਸਭਾਚੋਣਾਂ ਵੇਲੇ ਬੇਅਦਬੀਆਂ ਦੀਆਂ ਘਟਨਾਵਾਂ ਇਕ ਵੱਡਾ ਮੁੱਦਾ ਸੀ ਅਤੇ ਕੈਪਟਨਅਮਰਿੰਦਰ ਸਿੰਘ ਨੇ ਵਾਅਦਾਕੀਤਾ ਸੀ ਕਿ ਉਨ੍ਹਾਂ ਦੀਸਰਕਾਰਬਣਨ’ਤੇ ਇਕ ਕਮਿਸ਼ਨਬਣਾ ਕੇ ਬੇਅਦਬੀਦੀਆਂ ਸਮੁੱਚੀਆਂ ਘਟਨਾਵਾਂ ਅਤੇ ਬਹਿਬਲਕਲਾਂ ਤੇ ਬੁੱਟਰ ਕਲਾਂ ਗੋਲੀਕਾਂਡਦੀਆਂ ਘਟਨਾਵਾਂ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਬੇਨਕਾਬਕੀਤਾਜਾਵੇਗਾ। ਸਰਕਾਰਬਣਨ’ਤੇ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਵਲੋਂ ਇਕ ਸੇਵਾਮੁਕਤ ਜਸਟਿਸਰਣਜੀਤ ਸਿੰਘ ਦੀਅਗਵਾਈਹੇਠਕਮਿਸ਼ਨਬਣਾ ਕੇ ਬੇਅਦਬੀਦੀਆਂ ਘਟਨਾਵਾਂ ਅਤੇ ਬਹਿਬਲਕਲਾਂ ਗੋਲੀਕਾਂਡਦੀ ਜਾਂਚ ਦਾ ਜ਼ਿੰਮਾ ਸੌਂਪ ਦਿੱਤਾ ਸੀ। ਜਸਟਿਸਰਣਜੀਤ ਸਿੰਘ ਦੀਰਿਪੋਰਟਭਾਵੇਂ ਕਈ ਦਿਨਪਹਿਲਾਂ ਹੀ ਮੁਕੰਮਲ ਕਰਕੇ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਦੇ ਹਵਾਲੇ ਕਰ ਦਿੱਤੀ ਗਈ ਸੀ, ਜਿਸ ਸਬੰਧੀਮੀਡੀਆ ‘ਚ ਭੱਖਵੀਂ ਚਰਚਾਵੀਰਹੀ, ਪਰਬੀਤੇ ਮੰਗਲਵਾਰ ਨੂੰ ਇਹ ਰਿਪੋਰਟਪੰਜਾਬਵਿਧਾਨਸਭਾ ਦੇ ਵਿਸ਼ੇਸ਼ਇਜਲਾਸਵਿਚਪੇਸ਼ਕੀਤੀ ਗਈ। ਇਸ ਰਿਪੋਰਟਵਿਚਬੇਅਦਬੀਦੀਆਂ ਘਟਨਾਵਾਂ ਸਬੰਧੀ ਬਹੁਤ ਸਾਰੇ ਤੱਥ ਪੇਸ਼ਕਰਨ ਦੇ ਨਾਲ-ਨਾਲਬੇਅਦਬੀਦੀਆਂ ਘਟਨਾਵਾਂ ਨੂੰ ਗੰਭੀਰਤਾਨਾਲਨਾਲੈਣਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰਕਰਨ ‘ਚ ਸਰਕਾਰੀਮਸ਼ੀਨਰੀਦੀ ਢੁੱਕਵੀਂ ਵਰਤੋਂ ਨਾਕਰਨਕਰਕੇ ਤਤਕਾਲੀਅਕਾਲੀ-ਭਾਜਪਾਸਰਕਾਰ ਦੇ ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲ ਨੂੰ ਸਵਾਲਾਂ ਦੇ ਘੇਰੇ ‘ਚ ਲਿਆਂਦਾਗਿਆ ਅਤੇ ਤਤਕਾਲੀਪੰਜਾਬ ਪੁਲਿਸ ਮੁਖੀ ਸੁਮੇਧ ਸੈਣੀ ਦੇ ਹਲਫੀਆਬਿਆਨਰਾਹੀਂ ਇਹ ਦਾਅਵਾਕੀਤਾ ਗਿਆ ਹੈ ਕਿ ਬੇਅਦਬੀਦੀਆਂ ਘਟਨਾਵਾਂ ਦੇ ਰੋਸ ‘ਚ ਸ਼ਾਂਤਮਈ ਸਿੱਖਾਂ ‘ਤੇ ਬਹਿਬਲਕਲਾਂ ਅਤੇ ਕੋਟਕਪੂਰਾ ‘ਚ ਗੋਲੀ ਚਲਾਉਣ ਦੇ ਹੁਕਮ ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲ ਨੇ ਪੁਲਿਸ ਨੂੰ ਦਿੱਤੇ ਸਨ। ਇਸ ਰਿਪੋਰਟ ਦੇ ਵੇਰਵਿਆਂ ਅਨੁਸਾਰ ਤਤਕਾਲੀ ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਜੋ ਉਸ ਵੇਲੇ ਗ੍ਰਹਿਵਿਭਾਗ ਦੇ ਮੁਖੀ ਵੀਸਨਅਤੇ ਪੰਜਾਬ ਪੁਲਿਸ ਦੇ ਮੁਖੀ ਸੁਮੇਧ ਸੈਣੀ ਨੂੰ ਮੁੱਖ ਰੂਪ ‘ਚ ਕਟਹਿਰੇ ਅੰਦਰਖੜ੍ਹਾਕੀਤਾ ਗਿਆ ਹੈ।
ਪੰਜਾਬਵਿਧਾਨਸਭਾ ‘ਚ ਬੇਅਦਬੀਦੀਆਂ ਘਟਨਾਵਾਂ ਦੀ ਜਾਂਚ ਰਿਪੋਰਟ’ਤੇ ਬਹਿਸ ‘ਚ ਕਾਂਗਰਸ ਦੇ ਵਿਧਾਇਕਾਂ ਵਲੋਂ ਸਿੱਖਾਂ ‘ਤੇ ਅਕਾਲੀਸਰਕਾਰਵੇਲੇ ਹੋਏ ਪੁਲਿਸ ਦੇ ਜਬਰਅਤੇ ਸ੍ਰੀ ਗੁਰੂ ਗ੍ਰੰਥਸਾਹਿਬ ਜੀ ਦੀਬੇਅਦਬੀ ਨੂੰ ਬੜੇ ਜ਼ੋਰਦਾਰਤਰੀਕੇ ਨਾਲਨਿੰਦਿਆ ਗਿਆ ਅਤੇ ਵਿਰੋਧੀਧਿਰਆਮਆਦਮੀਪਾਰਟੀਵਲੋਂ ਵੀਸਰਬਸੰਮਤੀਨਾਲਕੈਪਟਨਸਰਕਾਰਵਲੋਂ ਬੇਅਦਬੀਦੀਆਂ ਘਟਨਾਵਾਂ ਸਬੰਧੀਬਣਾਏ ਕਮਿਸ਼ਨਦੀਰਿਪੋਰਟ’ਤੇ ਸਹਿਮਤੀਜਤਾਈ।ਦਿਹਾਤੀਵਿਕਾਸ ਤੇ ਪੰਚਾਇਤਮੰਤਰੀਤ੍ਰਿਪਤਰਾਜਿੰਦਰ ਸਿੰਘ ਬਾਜਵਾਵਲੋਂ ਬੇਅਦਬੀਦੀਆਂ ਘਟਨਾਵਾਂ ਅਤੇ ਗੋਲੀਕਾਂਡਦੀ ਜਾਂਚ ‘ਸੀ.ਬੀ.ਆਈ.’ਦੀਬਜਾਇ’ਪੰਜਾਬ ਪੁਲਿਸ ਦੀਵਿਸ਼ੇਸ਼ ਜਾਂਚ ਟੀਮ’ਕੋਲੋਂ ਕਰਵਾਉਣ ਸਬੰਧੀਲਿਆਂਦੇ ਮਤੇ ਨੂੰ ਕਾਂਗਰਸਅਤੇ ਆਮਆਦਮੀਪਾਰਟੀ ਦੇ ਵਿਧਾਇਕਾਂ ਨੇ ਸਰਬਸੰਮਤੀਨਾਲਪਾਸਕਰ ਦਿੱਤਾ।
ਦੂਜੇ ਪਾਸੇ ਵਿਸ਼ੇਸ਼ਇਜਲਾਸ ਦੌਰਾਨ ਬੇਅਦਬੀਦੀਆਂ ਘਟਨਾਵਾਂ ਦੀ ਜਾਂਚ ਰਿਪੋਰਟ’ਤੇ ਬਹਿਸ ਦੌਰਾਨ ਅਕਾਲੀ-ਭਾਜਪਾ ਦੇ ਵਿਧਾਇਕਾਂ ਨੇ ਆਪਣਾ ਪੱਖ ਰੱਖਣ ਦੀਬਜਾਇ ਇਸ ਇਜਲਾਸਦਾਬਾਈਕਾਟ ਹੀ ਕਰ ਦਿੱਤਾ, ਜਿਸ ਕਾਰਨਪੰਜਾਬ ਦੇ ਲੋਕਾਂ ‘ਚ ਬੇਅਦਬੀਦੀਆਂ ਘਟਨਾਵਾਂ ਨੂੰ ਲੈ ਕੇ ਅਕਾਲੀਦਲਪ੍ਰਤੀ ਗੁੱਸਾ ਮੁੜ ਉਬਾਲੇ ਮਾਰਨ ਲੱਗ ਪਿਆਹੈ।
ਦੂਜੇ ਪਾਸੇ ਪੰਜਾਬਭਰ ‘ਚ ਅਕਾਲੀਦਲਪ੍ਰਤੀ ਮੁੜ ਉਹੀ ਗੁੱਸਾ ਉਬਾਲੇ ਮਾਰਨ ਲੱਗ ਪਿਆ ਹੈ, ਜੋ ਸਤੰਬਰ 2015 ‘ਚ ਬੇਅਦਬੀਦੀਆਂ ਘਟਨਾਵਾਂ ਵੇਲੇ ਵਾਪਰਿਆ ਸੀ। ਪੰਜਾਬ ‘ਚ ਕਈ ਥਾਈਂ ਅਕਾਲੀਦਲ ਦੇ ਪੁਤਲੇ ਫੂਕਣਅਤੇ ਅਕਾਲੀ ਆਗੂਆਂ ਨੂੰ ਘੇਰਨ ਦੇ ਘਟਨਾਕ੍ਰਮਆਰੰਭ ਹੋ ਗਏ ਹਨ, ਜੋ ਸੰਕੇਤ ਦੇ ਰਹੇ ਹਨ ਕਿ ਅਕਾਲੀਦਲਲਈ ਮੁਸੀਬਤਾਂ ਘਟਣਵਾਲੀਆਂ ਨਹੀਂ ਹਨ। ਸੁਖਬੀਰ ਸਿੰਘ ਬਾਦਲਦੀਅਗਵਾਈ ‘ਚ ਅਕਾਲੀਦਲ ਇਕ ਤੋਂ ਬਾਅਦ ਇਕ ਸੰਕਟਵਿਚਘਿਰਦਾਨਜ਼ਰ ਆ ਰਿਹਾ ਹੈ ਪਰਦਿਲਚਸਪ ਗੱਲ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲਦੀਅਗਵਾਈਵੇਲੇ ਸ਼੍ਰੋਮਣੀਅਕਾਲੀਦਲਦੀਕਿਚਨਕੈਬਨਿਟਰਹੇ ਟਕਸਾਲੀਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਸੇਵਾ ਸਿੰਘ ਸੇਖਵਾਂ, ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰਤੋਤਾ ਸਿੰਘ ਅਤੇ ਸਿਕੰਦਰ ਸਿੰਘ ਮਲੂਕਾਆਦਿਅਕਾਲੀਦਲ ਨੂੰ ਦਰਪੇਸ਼ ਮੌਜੂਦਾ ਸੰਕਟ ਦੌਰਾਨ ਸੁਖਬੀਰ ਬਾਦਲਦੀ ਪਿੱਠ ‘ਤੇ ਖੜ੍ਹੇ ਹੋਣ ਤੋਂ ਪੂਰੀਤਰ੍ਹਾਂ ਕੰਨੀਕਤਰਾਅ ਚੁੱਕੇ ਹਨ।ਅਕਾਲੀਆਂ ਪ੍ਰਤੀਪੰਜਾਬ ਦੇ ਲੋਕਾਂ ‘ਚ ਪੈਦਾ ਹੋਈ ਰੋਸਦੀਭਾਵਨਾ ਕਿਸ ਕਰਵਟਬੈਠਦੀ ਹੈ ਇਹ ਤਾਂ ਹਾਲੇ ਭਵਿੱਖ ਦੇ ਗਰਭ ‘ਚ ਹੈ ਪਰਹਾਲਦੀਘੜੀਅਕਾਲੀ ਆਗੂਆਂ ਦੇ ਪੈਰਾਂ ਨੂੰ ਬਰੇਕਾਂ ਜ਼ਰੂਰ ਲੱਗ ਗਈਆਂ ਹਨਅਤੇ ਜਿਸ ਤਰ੍ਹਾਂ ਜੂਨ 1984 ‘ਚ ਸ੍ਰੀਦਰਬਾਰਸਾਹਿਬ’ਤੇ ਹਮਲਾ ਕਰਵਾਉਣ ਅਤੇ ਨਵੰਬਰ 1984 ਦੇ ਸਿੱਖ ਕਤਲੇਆਮਦਾ ਕਲੰਕ ਕਾਂਗਰਸ ਦੇ ਮੱਥੇ ਤੋਂ ਲਹਿਨਹੀਂ ਰਿਹਾ, ਉਸੇ ਤਰ੍ਹਾਂ ਬੇਅਦਬੀਦੀਆਂ ਘਟਨਾਵਾਂ ਅਤੇ ਬੇਅਦਬੀ ਦੇ ਰੋਸ ‘ਚ ਸ਼ਾਂਤਮਈ ਸਿੱਖਾਂ ‘ਤੇ ਗੋਲੀਆਂ ਚਲਾਉਣ ਦਾ ਕਲੰਕ ਵੀਸ਼੍ਰੋਮਣੀਅਕਾਲੀਦਲਲਈਸੰਕਟਬਣ ਗਿਆ ਹੈ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …