20.9 C
Toronto
Sunday, June 14, 2026
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

ਕੈਨੇਡਾ ਦੀ ਠੰਡ

ਟੋਰਾਂਟੋ ਸ਼ਹਿਰ ਦਾ ਬਦਲਦਾ ਜਾਏ ਮੌਸਮ,
ਆਉਂਦੇ ਮਹੀਨਿਆਂ ਵਿੱਚ ਭਾਰੀ ਹੈ ਠੰਡ ਪੈਣੀ।
Storm ਆਉਣਗੇ, ਵਗਣੀਆਂ ਸਰਦ ਲਹਿਰਾਂ,
ਨਾਲ ਹੀ ਬਰਫ਼ ਵੀ ਪੰਡਾਂ ਦੀ ਪੰਡ ਪੈਣੀ।
ਢੱਕ ਲਵੇਗੀ ਝੀਲਾਂ ਤੇ ਛੱਪੜਾਂ ਨੂੰ,
ਪਊ ਖੇਤਾਂ ਵਿੱਚ ਤੇ ਨਾਲੇ ਉੱਤੇ ਜੰਡ ਪੈਣੀ।
ਤਿਲਕਣਬਾਜੀ ਤੋਂ ਨਵੇਂ ਆਏ ਖਿਆਲ ਕਰਿਓ,
ਟੁੱਟੀ ਹੋਈ ਹੱਡੀ ਨੂੰ ਛੇਤੀ ਨਹੀਂ ਗੰਢ ਪੈਣੀ।
ਦਿਸੰਬਰ ਦਾ ਮਹੀਨਾ ਤਾਂ ਸੌਖਿਆਂ ਲੰਘ ਜਾਊ,
ਜਨਵਰੀ-ਫ਼ਰਵਰੀ ਵਿੱਚ ਬਹੁਤ ਪ੍ਰਚੰਡ ਪੈਣੀ।
ਹੱਥ ਕੰਬਣਗੇ ਤੇ ਹੋਣੇ ਨੇ ਅੰਗ ਨੀਲੇ,
ਸੀਤ ਹਵਾਵਾਂ ਦੀ ਜਦੋਂ ਵੀ ਚੰਡ ਪੈਣੀ।
Snow ਚੁੱਕਦਿਆਂ Energy ਜਦ Down ਹੋਈ,
ਚਾਹ ਵਿੱਚ ‘ਬਲਵਿੰਦਰ’ ਨੂੰ ਪਾਉਣੀ ਹੋਰ ਖੰਡ ਪੈਣੀ।
ਗਿੱਲ ਬਲਵਿੰਦਰ CANADA +1.416.558.5530 ([email protected] )

Previous article
Next article
RELATED ARTICLES
POPULAR POSTS