Breaking News
Home / ਰੈਗੂਲਰ ਕਾਲਮ / ਪਰਵਾਸੀਨਾਮਾ

ਪਰਵਾਸੀਨਾਮਾ

– ਗਿੱਲ ਬਲਵਿੰਦਰ
+1 416-558-5530
ਵੱਧਦੀਉਮਰ ਦੇ ਦੁੱਖ
ਉਮਰ ਪੰਜਾਹਾਂ ਤੋਂ ਹੋਈ ਤਿੰਨ ਵਰ੍ਹੇ ਉਪਰ,
ਕਿਸੇ ਨੂੰ ਦੱਸਦਿਆਂ ਆਉਂਦੀ ਹੈ ਸੰਗ਼ ਅੱਜ-ਕੱਲ੍ਹ।
ਮੋਢੇ ਝੁਕੇ ਤੇ ਗੋਡੇ ਦੋਵੇਂ ਰਹਿਣ ਦੁੱਖਦੇ,
ਤੁਰਨ-ਫਿਰਨਦਾਬਦਲ ਗਿਆ ਢੰਗ ਅੱਜ-ਕੱਲ੍ਹ।
ਵਾਲਛਾਤੀ ਦੇ ਵੀਛੇਤੀ-ਛੇਤੀਹੋਣ ਚਿੱਟੇ,
ਅੱਧਾ ਸਰੀਰ ਨੂੰ ਕਰਨਾਪਏ ਰੰਗ਼ ਅੱਜ-ਕੱਲ੍ਹ।
ਡੇਰਾ ਡਾਂਗ ‘ਤੇ ਹੁੰਦਾ ਸੀ ਕਦੇ ਜੱਟ ਦਾ,
ਨਾਲਬਿਮਾਰੀਆਂ ਦੇ ਚੱਲਦਾ ਹੈ ਜੰਗ ਅੱਜ-ਕੱਲ੍ਹ।
ਸ਼ੀਸ਼ੀਚੂਰਨਦੀ ਰੱਖੀਏ ਜੇਬਪਾ ਕੇ,
ਫ਼ੁਲਕਾਡੇਢਵੀਕਰਦਾ ਹੈ ਤੰਗ ਅੱਜ-ਕੱਲ੍ਹ।
ਨੀਂਦ ਗੂੜੀ ਤਾਂ ਹੋ ਗਈ ਇੱਕ ਸੁਪਨਾ,
ਜਗਾਉਂਦੀ ਰਹਿੰਦੀ ਹੈ ਰਾਤਭਰ ਖੰਘ ਅੱਜ-ਕੱਲ੍ਹ।
ਅੰਕਲ ਕੋਈ ਆਖੇ ਤਾਂ ਮਨਸਮਝਾਲਈਦਾ,
ਬਜ਼ੁਰਗ ਸੁਣ ਕੇ ਸੀਨੇ ਵੱਜੇ ਡੰਗ਼ ਅੱਜ-ਕੱਲ੍ਹ।
ਲਾਣੇ ਮੰਜ਼ੇ ‘ਤੇ ਪੈ ਗਿਆ ਸਬਰਕਰਨਾ,
ਸਮੇਂ ਨੇ ਖੋਹ ਲਿਆ ਰੰਗਲਾ ਪਲੰਘ ਅੱਜ-ਕੱਲ੍ਹ।
ਜਿਵੇਂ-ਕਿਵੇਂ ਵੀਜਵਾਨੀ ਨੂੰ ਮੋੜ ਰੱਬਾ,
‘ਗਿੱਲ ਬਲਵਿੰਦਰ’ ਦੀ ਇੱਕੋ ਹੈ ਮੰਗ ਅੱਜ-ਕੱਲ੍ਹ।
gillbs@’hotmail.com

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 17ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) 20ਵੀਂ ਸਦੀ ਦੇ ਆਖਰੀ ਦਹਾਕੇ …