7 C
Toronto
Wednesday, November 26, 2025
spot_img
Homeਪੰਜਾਬਅਮਿਤਾਭ ਵੱਲੋਂ ਦਿੱਤੀ ਮਾਇਕ ਮਦਦ ਤੋਂ ਭੜਕੇ ਸਿੱਖ ਕਤਲੇਆਮ ਪੀੜਤ

ਅਮਿਤਾਭ ਵੱਲੋਂ ਦਿੱਤੀ ਮਾਇਕ ਮਦਦ ਤੋਂ ਭੜਕੇ ਸਿੱਖ ਕਤਲੇਆਮ ਪੀੜਤ

ਲੁਧਿਆਣਾ : 1984 ਸਿੱਖ ਕਤਲੇਆਮ ਪੀੜਤ ਵੈੱਲਫੇਅਰ ਸੁਸਾਇਟੀ ਪੰਜਾਬ ਨੇ ਅਮਿਤਾਭ ਬੱਚਨ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰੋਨਾ ਮਹਾਮਾਰੀ ਲਈ ਚਲਦੀਆਂ ਸੇਵਾਵਾਂ ਲਈ ਦੋ ਕਰੋੜ ਰੁਪਏ ਦੇਣ ਦੀ ਕਾਰਵਾਈ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਮਨਜਿੰਦਰ ਸਿੰਘ ਸਿਰਸਾ ਨੂੰ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਨ ਦੀ ਮੰਗ ਵੀ ਕੀਤੀ ਹੈ। ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਦੁੱਗਰੀ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਗੁਰਦੀਪ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਮਿਤਾਭ ਸਮੁੱਚੀ ਸਿੱਖ ਕੌਮ ਲਈ ਫ਼ਿਰਕਾਪ੍ਰਸਤ ਹੈ। ਇਸ ਤਰ੍ਹਾਂ ਦੇ ਵਿਅਕਤੀ ਕੋਲੋਂ ਕੋਵਿਡ ਸੈਂਟਰ ਲਈ ਮਦਦ ਲੈਣ ਵਾਲਾ ਗੁਰੂ ਦਾ ਸੱਚਾ ਸਿੱਖ ਨਹੀਂ ਹੋ ਸਕਦਾ। ਗੁਰਦੀਪ ਕੌਰ ਨੇ ਕਿਹਾ ਕਿ ਗੁਰੂ ਘਰ ਅੰਦਰ ਚੱਲ ਰਹੇ ਸੇਵਾ ਕਾਰਜਾਂ ਵਿੱਚ ਦਾਨ ਦੇ ਕੇ ਫਿਰਕੂ ਸੋਚ ਦਾ ਧਾਰਨੀ ਅਮਿਤਾਭ ਕਲੀਨ ਚਿਟ ਨਹੀਂ ਪ੍ਰਾਪਤ ਕਰ ਸਕਦਾ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਕਿਹਾ ਹੈ ਕਿ ਨਵੰਬਰ ’84 ਦੌਰਾਨ ਦੇਸ਼ ਭਰ ਵਿੱਚ ਹੋਏ ਸਿੱਖ ਕਤਲੇਆਮ ਨੂੰ ਉਕਸਾਉਣ ਵਾਲੇ ਫਿਰਕੂ ਸੋਚ ਦੇ ਧਾਰਨੀ ਫਿਲਮੀ ਕਲਾਕਾਰ ਕੋਲੋਂ 2 ਕਰੋੜ ਰੁਪਏ ਦਾਨ ਦੇ ਰੂਪ ਵਜੋਂ ਲੈਣ ਵਾਲੇ ਦਿੱਲੀ ਸਿੱਖ ਗੁਰਦੁਆਰਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਤੁਰੰਤ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕੀਤਾ ਜਾਵੇ ਅਤੇ ਲਈ ਗਈ 2 ਕਰੋੜ ਦੀ ਰਾਸ਼ੀ ਤਰੁੰਤ ਅਮਿਤਾਭ ਬੱਚਨ ਨੂੰ ਵਾਪਸ ਕਰਨ ਦੇ ਆਦੇਸ਼ ਜਾਰੀ ਕੀਤੇ ਜਾਣ।

 

RELATED ARTICLES
POPULAR POSTS