ਨਵਜੋਤ ਸਿੱਧੂ ਅਤੇ ਇਮਰਾਨ ਖਾਨ ਲਾਂਘੇ ਦੇ ‘ਅਸਲੀ ਹੀਰੋ’ ਵਾਲੇ ਬੋਰਡ ਲੱਗੇ
ਅੰਮ੍ਰਿਤਸਰ : ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦਾ ਸਿਹਰਾ ਆਪੋ ਆਪਣੇ ਸਿਰ ਬੰਨ੍ਹਣ ਦੀ ਲੱਗੀ ਦੌੜ ਦੌਰਾਨ ਅੰਮ੍ਰਿਤਸਰ ‘ਚ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਂ ਵਾਲੇ ਵੱਡੇ ਫਲੈਕਸ ਬੋਰਡ ਸੜਕਾਂ ‘ਤੇ ਲਾਏ ਗਏ, ਜਿਨ੍ਹਾਂ ਵਿਚ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਵਾਉਣ ਲਈ ਉਨ੍ਹਾਂ ਨੂੰ ‘ਅਸਲੀ ਹੀਰੋ’ ਕਰਾਰ ਦਿੱਤਾ ਗਿਆ। ਮਗਰੋਂ ਨਗਰ ਨਿਗਮ ਨੇ ਇਹ ਬੋਰਡ ਉਤਾਰ ਦਿੱਤੇ। ਇਹ ਹੋਰਡਿੰਗ ਮੰਗਲਵਾਰ ਨੂੰ ਸਿੱਧੂ ਦੇ ਵਿਧਾਨ ਸਭਾ ਹਲਕੇ ਵਿਚ ਵੱਖ ਵੱਖ ਥਾਵਾਂ ‘ਤੇ ਲਾਏ ਗਏ ਸਨ। ਇਨ੍ਹਾਂ ਉੱਪਰ ਵਿਚਾਲੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣੀ ਹੋਈ ਸੀ ਅਤੇ ਦੋਵਾਂ ਪਾਸਿਆਂ ਵਿਚੋਂ ਇਕ ਪਾਸੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੀ ਤਸਵੀਰ ਬਣੀ ਹੋਈ ਸੀ। ਇਸ ਵਿਚ ਦਰਜ ਇਬਾਰਤ ਵਿਚ ਕਰਤਾਰਪੁਰ ਲਾਂਘਾ ਖੁਲ੍ਹਵਾਉਣ ਲਈ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਨੂੰ ‘ਅਸਲੀ ਹੀਰੋ’ ਕਰਾਰ ਦਿੱਤਾ ਗਿਆ ਸੀ। ਮਾਸਟਰ ਹਰਪਾਲ ਸਿੰਘ ਵੇਰਕਾ ਨਾਂ ਦੇ ਵਿਅਕਤੀ ਵੱਲੋਂ ਲਾਏ ਗਏ ਇਨ੍ਹਾਂ ਬੋਰਡਾਂ ‘ਤੇ ਲਿਖਿਆ ਹੋਇਆ ਹੈ, ‘ਅਸੀਂ ਹਿੱਕ ਠੋਕ ਕੇ ਕਹਿਨੇ ਹਾਂ ਇਸ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਨੂੰ ਜਾਂਦਾ ਹੈ ਕਿਉਂਕਿ ਅਸੀਂ ਅਕ੍ਰਿਤਘਣ ਨਹੀਂ ਹਾਂ।’੍ਵ ਇਹ ਫਲੈਕਸ ਬੋਰਡ ਬਾਅਦ ਦੁਪਹਿਰ ਲਾਏ ਗਏ ਸਨ ਅਤੇ ਸ਼ਾਮ ਨੂੰ ਜਦੋਂ ਨਗਰ ਨਿਗਮ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਇਹ ਉਤਰਵਾ ਦਿੱਤੇ ਗਏ।
Check Also
ਸ਼ੰਭੂ ਬਾਰਡਰ ’ਤੇ ਬੈਠੇ ਕਿਸਾਨਾਂ ਨੇ ਹਰਿਆਣਾ ਪੁਲਿਸ ’ਤੇ ਚੁੱਕੇ ਸਵਾਲ
ਕਿਹਾ : ਅੰਬਾਲਾ ’ਚ ਧਾਰਾ 163 ਲੱਗੀ ਹੋਣ ਦੇ ਬਾਵਜੂਦ ਸਤਿੰਦਰ ਸਤਰਾਜ ਦਾ ਪ੍ਰੋਗਰਾਮ ਕਿਵੇਂ …