Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

ਅਲਵਿਦਾ ਸੁਰਿੰਦਰ ਛਿੰਦਾ
ਸੁਰਿੰਦਰ ਛਿੰਦੇ ਦੀ ਅਵਾਜ਼ ਨੂੰ ਖ਼ਾਮੋਸ਼ ਕਰਕੇ,
ਹੋਣੀ ਨੇ ਚੱਕ ਲਿਆ ਭਰੇ ਬਾਜ਼ਾਰ ਵਿੱਚੋਂ।
ਲੋਕ ਗਾਇਕੀ ਦੇ ਥੰਮ ਨੂੰ ਹੱਥ ਲਾ ਕੇ,
ਮੌਤ ਨੇ ਚੁਣ ਲਿਆ ਲੱਖ-ਹਜ਼ਾਰ ਵਿੱਚੋਂ।
ਲੱਖਾਂ ਸਰੋਤਿਆਂ ਤੇ ਯਾਰਾਂ ਤੋਂ ਤੋੜ ਨਾਤਾ,
ਪੰਛੀ ਨਿੱਖੜ ਗਿਆ ਉੱਡਦੀ ਹੋਈ ਡਾਰ ਵਿੱਚੋਂ।
ਪੰਜਾਬੀ ਸੰਗੀਤ ਦੀ ਮੱਧਮ ਹੈ ਲੋਅ ਹੋਈ,
ਲੌਕਟ ਟੁੱਟ ਗਿਆ ਹੀਰਿਆਂ ਦੇ ਹਾਰ ਵਿੱਚੋਂ।
ਮੌੜ ਦੀ ਕੱਢ ਕੈਸੇਟ, ਕਾਇਮ ਰਿਕਾਰਡ ਕੀਤੇ,
ਜਿਓਣੇ ਦੀ ਝਲਕ ਮਿਲੇ ਓਹਦੇ ਕਿਰਦਾਰ ਵਿੱਚੋਂ।
‘ਨਵਾਂ ਲੈ ਲਿਆ ਟਰੱਕ’ ਵਾਲਾ ਗੀਤ ਉਸਦਾ,
ਸਦਾ ਬਹਾਰ ਹੈ ਗੀਤਾਂ ਦੀ ਕਤਾਰ ਵਿੱਚੋਂ।
ਵਿਛੜੀ ਰੂਹ ਦੀਆਂ ਘਰ-ਘਰ ਹੋਣ ਗੱਲਾਂ,
ਪਰ ਕੌਣ ਮੁੜਦਾ ਹੈ ਜਾ ਕੇ ਸੰਸਾਰ ਵਿੱਚੋਂ।
‘ਗਿੱਲ ਬਲਵਿੰਦਰਾ’ ਕੋਈ ਨਾ ਮੋੜ ਸਕਦਾ,
ਸੱਦਾ ਆਵੇ ਜਦ ਰੱਬ ਦੇ ਦਰਬਾਰ ਵਿੱਚੋਂ।
ਗਿੱਲ ਬਲਵਿੰਦਰ
CANADA +1.416.558.5530, ([email protected])

 

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …