ਪੰਜਾਬੀਆਂ ਦੇ ਯੋਗਦਾਨ ਨੂੰ ਢੁੱਕਵੀਂ ਜਗਾ ਨਾ ਦੇਣ ਦੀ ਹੋਈ ਪੁਸ਼ਟੀ
ਅੰਮ੍ਰਿਤਸਰ : ਅੰਡੇਮਾਨ ਅਤੇ ਨਿਕੋਬਾਰ ਗਏ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਖੁਲਾਸਾ ਕੀਤਾ ਹੈ ਕਿ ਸੈਲੂਲਰ ਜੇਲ੍ਹ ਵਿੱਚ ਦਿਖਾਏ ਜਾ ਰਹੇ ਆਵਾਜ਼ ਅਤੇ ਰੌਸ਼ਨੀ ‘ਤੇ ઠਅਧਾਰਿਤ ਪ੍ਰੋਗਰਾਮ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਅਣਗੌਲਿਆ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਯੋਗਦਾਨ ਨੂੰ ਨਾਮਾਤਰ ਨੁਮਾਇੰਦਗੀ ਹੀ ਦਿੱਤੀ ਗਈ ਹੈ। ઠਵਫ਼ਦ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ‘ਕਾਲੇਪਾਣੀ’ ਵੱਜੋਂ ਜਾਣੀ ਜਾਂਦੀ ਸੈਲੂਲਰ ਜੇਲ੍ਹ ਦੇ ਕੌਮੀ ਸਮਾਰਕ ਦੇ ਦੌਰੇ ਦੌਰਾਨ ਦੱਸਿਆ ਕਿ ਉੱਥੇ ਸਥਾਪਤ ਕੀਤੀਆਂ ਯਾਦਗਾਰੀ ਗੈਲਰੀਆਂ ਅਤੇ ਰੋਜ਼ਾਨਾ ਵਿਖਾਏ ਜਾਂਦੇ ‘ਰੌਸ਼ਨੀ ਤੇ ਆਵਾਜ਼’ ਪ੍ਰੋਗਰਾਮ ਵਿੱਚ ਪੰਜਾਬੀਆਂ ਤੇ ਖ਼ਾਸਕਰ ਸਿੱਖਾਂ ਵੱਲੋਂ ਅਜ਼ਾਦੀ ਸੰਗਰਾਮ ਵਿਚ ਪਾਏ ਯੋਗਦਾਨ ਨੂੰ ਅਣਗੌਲਿਆ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਇਕ ਮੁਕੰਮਲ ਰਿਪੋਰਟ ਵਾਪਸੀ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਸੌਂਪੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੈਲੂਲਰ ਜੇਲ੍ਹ ਵਿੱਚ ਕੈਦਾਂ ਕੱਟਣ ਵਾਲੇ ਸਿੱਖ ਯੋਧਿਆਂ ਸਬੰਧੀ ਹਰ ਕਿਸਮ ਦਾ ਉਪਲਬਧ ਰਿਕਾਰਡ ਉਹ ਪੋਰਟ ਬਲੇਅਰ ਵਿੱਚ ਇਕੱਠਾ ਕਰਨ ਦਾ ਯਤਨ ਕਰ ਰਹੇ ਹਨ। ਅੰਡੇਮਾਨ ਨਿਕੋਬਾਰ ਸੈਲੂਲਰ ਜੇਲ੍ਹ ਵਿੱਚ ਗਦਰ ਪਾਰਟੀ, ਕਾਮਾਗਾਟਾ ਮਾਰੂ ਅਤੇ ਬੱਬਰ ਅਕਾਲੀ ਲਹਿਰ ਨਾਲ ਸਬੰਧਤ ਕਈ ਆਗੂ ਤੇ ਵਰਕਰ ਕੈਦ ਕੱਟ ਚੁੱਕੇ ਹਨ।
ਪੋਰਟ ਬਲੇਅਰ ਦੀਆਂ 3 ਸੜਕਾਂ ਪੰਜਾਬੀ ਸ਼ਹੀਦਾਂ ਦੇ ਨਾਂ ‘ਤੇ ਹੋਣਗੀਆਂ
ਚੰਡੀਗੜ੍ਹ : ਅੰਡੇਮਾਨ-ਨਿਕੋਬਾਰ ਦੇ ਗਵਰਨਰ ਜਨਰਲ ਡਾ. ਜਗਦੀਸ਼ ਮੁਖੀ ਨੇ ਕਿਹਾ ਹੈ ਕਿ ਪੋਰਟ ਬਲੇਅਰ ਸ਼ਹਿਰ ਦੀਆਂ ਤਿੰਨ ਮੁੱਖ ਸੜਕਾਂ ਦੇ ਨਾਂ ਆਜ਼ਾਦੀ ਸੰਗਰਾਮ ਦੇ ਤਿੰਨ ਮੁੱਖ ਪੰਜਾਬੀ ਸ਼ਹੀਦਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਡਾ.ਦੀਵਾਨ ਸਿੰਘ ਕਾਲੇਪਾਣੀ ਤੇ ਮਦਨ ਲਾਲ ਢੀਂਗਰਾ ਦੇ ਨਾਂ ‘ਤੇ ਰੱਖੇ ਜਾਣਗੇ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …