Breaking News
Home / ਪੰਜਾਬ / ਥਾਈਲੈਂਡ ਤੋਂ ਵਾਪਸ ਲਿਆਂਦੇ ਗੁਰਦੇਵ ਸਿੰਘ ਟਾਂਡਾ ਦਾ ਪੁਲਿਸ ਨੇ ਲਿਆ ਰਿਮਾਂਡ

ਥਾਈਲੈਂਡ ਤੋਂ ਵਾਪਸ ਲਿਆਂਦੇ ਗੁਰਦੇਵ ਸਿੰਘ ਟਾਂਡਾ ਦਾ ਪੁਲਿਸ ਨੇ ਲਿਆ ਰਿਮਾਂਡ

ਮਾਮਲਾ ਵਿਸਫੋਟਕ ਸਮੱਗਰੀ ਤੇ ਹਥਿਆਰਾਂ ਦੀ ਬਰਾਮਦਗੀ ਨਾਲ ਸਬੰਧਤ
ਅੰਮ੍ਰਿਤਸਰ/ਬਿਊਰੋ ਨਿਊਜ਼
ਥਾਈਲੈਂਡ ਤੋਂ ਵਾਪਸ ਲਿਆਂਦੇ ਗਏ ਗੁਰਦੇਵ ਸਿੰਘ ਟਾਂਡਾ ਨੂੰ ਪੁਲਿਸ ਦੇ ਸਪੈਸ਼ਲ ਅਪਰੇਸ਼ਨ ਸੈੱਲ ਵੱਲੋਂ ਇਥੋਂ ਦੀ ਅਦਾਲਤ ਵਿੱਚ ਪੇਸ਼ ਕਰ ਕੇ ਪੰਜ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਸਬੰਧੀ ਗੁਰਦੇਵ ਸਿੰਘ ਟਾਂਡਾ ਵਾਸੀ ਪਿੰਡ ਝੱਜ ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਪੇਸ਼ ਹੋਏ ਵਕੀਲ ਨਵਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ 2010 ਦੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਮਾਮਲਾ ਵਿਸਫੋਟਕ ਸਮੱਗਰੀ ਅਤੇ ਹਥਿਆਰਾਂ ਦੀ ਬਰਾਮਦਗੀ ਨਾਲ ਸਬੰਧਤ ਹੈ। ਇਸ ਮਾਮਲੇ ਵਿੱਚ ਪੁਲਿਸ ਵਲੋਂ ਉਸ ਵੇਲੇ ਬਖ਼ਸ਼ੀਸ਼ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਉਨ੍ਹਾਂ ਆਖਿਆ ਕਿ ਹੁਣ ਪੁਲਿਸ ਵਲੋਂ ਇਸੇ ਮਾਮਲੇ ਵਿੱਚ ਗੁਰਦੇਵ ਸਿੰਘ ਦਾ ਨਾਂ ਸ਼ਾਮਲ ਕੀਤਾ ਗਿਆ ਅਤੇ ਤਫ਼ਤੀਸ਼ ਵਾਸਤੇ ਪੁਲਿਸ ਰਿਮਾਂਡ ਲਿਆ ਹੈ। ਉਨ੍ਹਾਂ ਆਖਿਆ ਕਿ ਉਸ ਕੋਲੋਂ ਪੁਲਿਸ ਪਹਿਲਾਂ ਹੀ ਸਾਰੀ ਜਾਣਕਾਰੀ ਪ੍ਰਾਪਤ ਕਰ ਚੁੱਕੀ ਹੈ ਅਤੇ ਹੁਣ ਬੇਲੋੜਾ ਰਿਮਾਂਡ ਮੰਗਿਆ ਗਿਆ ਹੈ। ਮਿਲੇ ਵੇਰਵਿਆਂ ਮੁਤਾਬਕ 2010 ਵਿਚ ਇਸ ਸਬੰਧੀ ਇਕ ਕੇਸ ਆਈਪੀਸੀ ਦੀ ਧਾਰਾ 121, 121, ਏ, 120 ਬੀ ਅਤੇ 25 ਅਸਲਾ ਐਕਟ, ਵਿਸਫੋਟਕ ਐਕਟ ਦੀ ਧਾਰਾ 4 ਅਤੇ 5 ਅਤੇ ਯੂਏਪੀਏ ਤਹਿਤ ਧਾਰਾ 10, 11, 13, 17, 18, 20 ਹੇਠ ਕੇਸ ਦਰਜ ਕੀਤਾ ਗਿਆ ਸੀ। ਇਸ ਵਿਅਕਤੀ ਨੂੰ ਥਾਈਲੈਂਡ ਪੁਲਿਸ ਵਲੋਂ ਜਾਅਲੀ ਪਾਸਪੋਰਟ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ ਅਤੇ ਇਹ ਉਥੇ ਜੇਲ੍ਹ ਵਿਚ ਬੰਦ ਸੀ ਜਿਸ ਨੂੰ ਹੁਣ ਥਾਈਲੈਂਡ ਤੋਂ ਇਥੇ ਲਿਆਂਦਾ ਹੈ ਅਤੇ ਦਿੱਲੀ ਹਵਾਈ ਅੱਡੇ ‘ਤੇ ਇਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Check Also

ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ

ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …