21.8 C
Toronto
Monday, September 15, 2025
spot_img
Homeਪੰਜਾਬਗੁੰਡਾ ਟੈਕਸ : ਅਕਾਲੀ ਆਗੂ ਰਮਨਦੀਪ ਸਿੱਧੂ ਖ਼ਿਲਾਫ਼ ਕੇਸ ਦਰਜ

ਗੁੰਡਾ ਟੈਕਸ : ਅਕਾਲੀ ਆਗੂ ਰਮਨਦੀਪ ਸਿੱਧੂ ਖ਼ਿਲਾਫ਼ ਕੇਸ ਦਰਜ

ਠੇਕੇਦਾਰਾਂ ਦਾ ਕਹਿਣਾ, ਇਹ ਕਾਰਵਾਈ ਸਿਰਫ ਅੱਖਾਂ ਪੂੰਝਣ ਵਾਲੀ
ਬਠਿੰਡਾ/ਬਿਊਰੋ ਨਿਊਜ਼ : ਬਠਿੰਡਾ ਪੁਲਿਸ ਨੇ ਰਿਫ਼ਾਈਨਰੀ ਦੇ ‘ਗੁੰਡਾ ਟੈਕਸ’ ਦੇ ਰੌਲ਼ੇ ਦੌਰਾਨ ਮਹਿਲਾ ਅਕਾਲੀ ਸਰਪੰਚ ਦੇ ਪੁੱਤਰ ਤੇ ਅਕਾਲੀ ਆਗੂ ਰਮਨਦੀਪ ਸਿੱਧੂ ਉਰਫ਼ ਹੈਪੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਰਿਫ਼ਾਈਨਰੀ ਵਿਚ ਪੈਟਰੋ ਕੈਮੀਕਲ ਪ੍ਰੋਜੈਕਟ ਦੀ ਉਸਾਰੀ ‘ਚ ਲੱਗੇ ਉਸਾਰੀ ਠੇਕੇਦਾਰਾਂ ਨੇ ‘ਗੁੰਡਾ ਟੈਕਸ’ ਕਰਕੇ ઠਪ੍ਰੋਜੈਕਟ ਅੰਦਰ 25 ਜਨਵਰੀ ਤੋਂ ઠਰੇਤਾ ਬਜਰੀ ਬੰਦ ਹੋਣ ਦੀ ਗੱਲ ਰੱਖੀ ਸੀ। ਮੁੱਢਲੇ ਪੜਾਅ ‘ਤੇ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਗਿਆ ਸੀ।
ਫਰਵਰੀ ਮਹੀਨੇ ਦੇ 25 ਦਿਨਾਂ ਦੌਰਾਨ ਪੁਲਿਸ ਉੱਪਰੋਂ ਹੁਕਮ ਉਡੀਕਦੀ ਰਹੀ। ਉਸਾਰੀ ਠੇਕੇਦਾਰ ਅਸ਼ੋਕ ਬਾਂਸਲ ਨੇ ਇਸ ਪੁਲਿਸ ਕੇਸ ਨੂੰ ਅੱਖਾਂ ਪੂੰਝਣ ਵਾਲੀ ਕਾਰਵਾਈ ਦੱਸਿਆ ਹੈ। ਥਾਣਾ ਰਾਮਾਂ ਦੀ ਪੁਲਿਸ ਨੇ 25 ਫਰਵਰੀ ਦੀ ਰਾਤ ਨੂੰ ਪੌਣੇ ਨੌਂ ਵਜੇ ਪਿੰਡ ਬੰਗੀ ਕਲਾਂ ਦੇ ਅਕਾਲੀ ਆਗੂ ਰਮਨਦੀਪ ਸਿੱਧੂ ਖ਼ਿਲਾਫ਼ઠਧਾਰਾ 451, 506 ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸਾਰੀ ਠੇਕੇਦਾਰ ਅਸ਼ੋਕ ਬਾਂਸਲ ਨੇ ਹਾਈ ਕੋਰਟ ਦੇ ਮੁੱਖ ਜਸਟਿਸ ਨੂੰ ਪੱਤਰ ਭੇਜ ਕੇ ਗੁੰਡਾ ਟੈਕਸ ਦਾ ਬਿਆਨ ਕੀਤਾ ਸੀ। ਸੂਤਰ ਦੱਸਦੇ ਹਨ ਕਿ 25 ਫਰਵਰੀ ਨੂੰ ਪੁਲਿਸ ਅਫ਼ਸਰ ਸਾਰਾ ਦਿਨ ਠੇਕੇਦਾਰ ਨੂੰ ਪਲੋਸਦੇ ਰਹੇ ਪ੍ਰੰਤੂ ਉਸ ਨੇ ਸਪਸ਼ਟ ਆਖ ਦਿੱਤਾ ਕਿ ਅਫ਼ਸਰਾਂ ਦੇ ਹੱਥ ਬੰਨ੍ਹੇ ਹੋਏ ਹਨ ਜਿਸ ਕਰਕੇ ਉਸ ਨੂੰ ਮੁੱਖ ਜਸਟਿਸ ਨੂੰ ਪੱਤਰ ਭੇਜਣਾ ਪਿਆ ਹੈ। ਠੇਕੇਦਾਰ ਤੋਂ ਸਥਾਨਕ ਪੁਲਿਸ ਨੇ ਪਿਛਲੇ ਦਿਨੀਂ ਦਰਖਾਸਤ ਲੈ ਲਈ ਸੀ। ઠਅਸ਼ੋਕ ਬਾਂਸਲ ਨੇ ਪੱਤਰ ਵਿਚ ਰਮਨਦੀਪ ਸਿੱਧੂ ਤੇ ਉਸ ਦੇ ਭਰਾ ਖ਼ਿਲਾਫ਼ ਇਲਜ਼ਾਮ ਲਾਏ ਸਨ ਕਿ ਉਨ੍ਹਾਂ ਵੱਲੋਂ 22 ਫਰਵਰੀ ਨੂੰ ਉਸ ਦੇ ਰਿਫ਼ਾਈਨਰੀ ਲਾਗਲੇ ਦਫ਼ਤਰ ਵਿਚ ਆ ਕੇ ਧਮਕਾਇਆ। ਠੇਕੇਦਾਰ ਨੇ ਇੱਕ ਆਡੀਓ ਕਲਿੱਪ ਵੀ ਭੇਜੀ ਹੈ ਜਿਸ ਵਿਚ ਧਮਕੀਆਂ ਦਿੱਤੇ ਜਾਣ ਦਾ ਪੂਰਾ ਬਿਰਤਾਂਤ ਹੈ। ਮੁੱਖ ਮੰਤਰੀ ਦਫ਼ਤਰ ਨੇ ਇਹ ਸ਼ਿਕਾਇਤ ਪ੍ਰਾਪਤ ਹੋਣ ਮਗਰੋਂ ਉਦਯੋਗ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਇਸ ਮਾਮਲੇ ‘ਤੇ ਫ਼ੌਰੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ।
ਵਿਰੋਧੀ ਧਿਰਾਂ ਨੇ ਵੀ ‘ਵਾਇਆ ਆਧਨੀਆਂ’ ਰਣਇੰਦਰ ‘ਤੇ ਵੀ ਉਂਗਲ ਉਠਾਈ ਹੈ। ਠੇਕੇਦਾਰ ਨੇ ਤਾਂ ਪੱਤਰ ਵਿੱਚ ਇੱਕ ਵਿਧਾਇਕ ਦਾ ਨਾਮ ਵੀ ਲਿਖਿਆ ਸੀ। ਥਾਣਾ ਰਾਮਾਂ ਦੇ ਮੁੱਖ ઠਥਾਣਾ ਅਫ਼ਸਰ ਹਰਬੰਸ ਸਿੰਘ ਦਾ ਕਹਿਣਾ ਸੀ ਕਿ ਪੱਤਰ ਤੇ ਸਬੂਤਾਂ ਅਨੁਸਾਰ ਸਿਰਫ਼ ਰਮਨਦੀਪ ਸਿੱਧੂ ਨੇ ਸਾਈਟ ਦਫ਼ਤਰ ਵਿਚ ਜਾ ਕੇ ਠੇਕੇਦਾਰ ਨੂੰ ਧਮਕੀ ਦਿੱਤੀ ਸੀ ਜਿਸ ਦਾ ਪਰਚਾ ਦਰਜ ਕੀਤਾ ਗਿਆ ਹੈ। ਫਿਰੌਤੀ ਦੀ ਮੰਗ ਕਿਤੇ ਕੀਤੀ ਨਹੀਂ ਗਈ ਹੈ। ਤਲਵੰਡੀ ਸਾਬੋ ਦੇ ਡੀ.ਐਸ.ਪੀ. ਬਰਿੰਦਰ ਸਿੰਘ ਦਾ ਕਹਿਣਾ ਸੀ ਕਿ ਤਫ਼ਤੀਸ਼ ਵਿਚ ਹੋਰ ਸਬੂਤ ਸਾਹਮਣੇ ਆਏ ਤਾਂ ਉਸ ਅਧਾਰ ‘ਤੇ ਕਾਰਵਾਈ ਕੀਤੀ ਜਾਵੇਗੀ। ਸੂਤਰ ਆਖਦੇ ਹਨ ਕਿ ਕੈਪਟਨ ਸਰਕਾਰ ਨੇ ਅਕਾਲੀ ਆਗੂ ‘ਤੇ ਕੇਸ ਦਰਜ ਕਰਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਏ ਹਨ। ਇੱਕ ਤਾਂ ਗੁੰਡਾ ਟੈਕਸ ਖ਼ਿਲਾਫ਼ ਪੈ ਰਹੇ ਰੌਲ਼ੇ ਨੂੰ ਸ਼ਾਂਤ ਕਰਨ ਦਾ ਸੁਨੇਹਾ ਦਿੱਤਾ ਹੈ ਤੇ ਦੂਜਾ ਗੁੰਡਾ ਟੈਕਸ ਵਿੱਚ ਅਕਾਲੀਆਂ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਸੇ ਦੌਰਾਨ, ਬਠਿੰਡਾ ਦੇ ਇੱਕ ਟਰਾਂਸਪੋਰਟਰ ਗੌਰਵ ਗਰਗ ਨੇ ਰਿਫ਼ਾਈਨਰੀ ਦੇ ਕਾਰੋਬਾਰ ਵਿਚੋਂ ਪਿਛਾਂਹ ਪੈਰ ਖਿੱਚ ਲਏ ਹਨ। ਗਰਗ ਨੇ 8 ਫਰਵਰੀ ਨੂੰ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਸ ਤੋਂ ਗੁੰਡਾ ਟੈਕਸ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਉਸ ਦੀਆਂ ਗੱਡੀਆਂ ਦੇ ਕਾਗ਼ਜ਼ਾਤ ਖੋਹ ਲਏ ਗਏ ਹਨ। ਗੌਰਵ ਗਰਗ ਨੇ ਨਿਰਾਸ਼ ਹੋ ਕੇ ਆਖਿਆ ”ਕੁੱਤੀ ਚੋਰਾਂ ਨਾਲ ਰਲ਼ੀ ਹੋਈ ਹੈ, ਇਨਸਾਫ਼ ਕਿਥੋਂ ਲੱਭੀਏ।”
ਕੈਪਟਨ ਦਾ ਪੁੱਤਰ ਵੀ ਗੁੰਡਾ ਟੈਕਸ ਦਾ ਹਿੱਸੇਦਾਰ : ਖਹਿਰਾ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀ ਲੈਦਿਆਂ ਦੋਸ਼ ਲਾਇਆ ਹੈ ਕਿ ਉਹਨਾਂ ਨੇ ਹੀ ਗੁੰਡਾ ਰਾਜ ਨੂੰ ਥਾਪੜਾ ਦਿੱਤਾ ਹੋਇਆ ਹੈ।ਗੱਲਬਾਤ ਦੌਰਾਨ ਖਹਿਰਾ ਨੇ ਕਿਹਾ ਕਿ ਕੈਪਟਨ ਦਾ ਪੁੱਤਰ ਰਣਇੰਦਰ ਸਿੰਘ ਟਿੱਕੂ ਵੀ ਬਠਿੰਡਾ ਰਿਫਾਇਨਰੀ ਮਾਮਲੇ ਵਿਚ ਲਿਪਤ ਹੈ। ਖਹਿਰਾ ਨੇ ਕਿਹਾ ਕਿ ਰੋਜਾਨਾ 50 ਲੱਖ ਰੁਪਏ ਤੋ ਵੱਧ ਦੀ ਉਗਰਾਹੀ ਬਠਿੰਡਾ ਰਿਫਾਇਨਰੀ ਵਿੱਚ ਜਾਣ ਵਾਲੇ ਰੇਤ ਦੇ ਟਰੱਕਾਂ ਤੋ ਵਸੂਲ ਕੀਤੀ ਜਾਂਦੀ ਹੈ। ਇਸ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ।ਇਸ ਗੁੰਡਾ ਟੈਕਸ ‘ਤੇ ਰੋਕ ਲਗਾ ਕੇ ਨਜਾਇਜ਼ ਤੌਰ ‘ਤੇ ਵਸੂਲੀ ਦੀ ਰਿਕਵਰੀ ਕੀਤੀ ਜਾਵੇ।

RELATED ARTICLES
POPULAR POSTS