ਨਵੀਂ ਦਿੱਲੀ/ਬਿਊਰੋ ਨਿਊਜ਼
‘ਉੜਤਾ ਪੰਜਾਬ’ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਇਸ ‘ਤੇ ਵਿਵਾਦਵਧਦਾ ਜਾ ਰਿਹਾਹੈ।ਫਿਲਮ ਦੇ ਨਿਰਮਾਤਾਵਾਂ ਨੇ ਬੰਬੇ ਹਾਈਕੋਰਟਵਿਚਅਰਜ਼ੀਦਾਖਲਕਰਕੇ ਸੈਂਸਰਬੋਰਡਨਿਰੀਖਣਕਮੇਟੀ ਦੇ ਆਦੇਸ਼ਦੀਕਾਪੀ ਮੰਗੀ ਹੈ।ਜ਼ਿਕਰਯੋਗ ਹੈ ਕਿ ਪੰਜਾਬਵਿਚਨਸ਼ੀਲੇ ਪਦਾਰਥਾਂ ਦੇ ਸੇਵਨਅਤੇ ਨੌਜਵਾਨਾਂ ‘ਤੇ ਇਸਦੇ ਪੈਣਵਾਲੇ ਪ੍ਰਭਾਵ’ਤੇ ਬਣੀਫਿਲਮ ‘ਉੜਤਾ ਪੰਜਾਬ’ਵਿਚਸ਼ਾਹਿਦਕਪੂਰ, ਕਰੀਨਾਕਪੂਰ, ਆਲੀਆ ਭੱਟ ਅਤੇ ਦਿਲਜੀਤ ਦੁਸਾਂਝ ਨੇ ਮੁੱਖ ਭੂਮਿਕਾਨਿਭਾਈਹੈ। ਅਨੁਰਾਗ ਕਸ਼ਿਅਪ ਨੇ ਕਿਹਾ ਹੈ ਕਿ ‘ਉੜਤਾ ਪੰਜਾਬ’ ਤੋਂ ਜ਼ਿਆਦਾਇਮਾਨਦਾਰਹੋਰ ਕੋਈ ਫਿਲਮਨਹੀਂ ਹੈ।ਇਸਦਾਵਿਰੋਧਕਰਨਵਾਲਾ ਕੋਈ ਵਿਅਕਤੀ ਜਾਂ ਪਾਰਟੀਵਾਸਤਵਵਿਚ ਡਰੱਗ ਨੂੰ ਉਤਸ਼ਾਹਿਤ ਕਰਨਦਾਦੋਸ਼ੀਹੈ।ਅਭਿਸ਼ੇਕ ਚੌਬੇ ਦੇ ਨਿਰਦੇਸ਼ਨਵਿਚਬਣੀ ਇਹ ਫਿਲਮ 17 ਜੂਨ ਨੂੰ ਰਿਲੀਜ਼ ਹੋਣ ਜਾ ਰਹੀਹੈ। ‘ਉੜਤਾ ਪੰਜਾਬ’ ਦੇ ਅਭਿਨੇਤਾਸ਼ਾਹਿਦਕਪੂਰ ਨੇ ਫਿਲਮ ਨੂੰ ਮਿਲਰਹੇ ਸਮਰਥਨਲਈਸਾਰਿਆਂ ਦਾਧੰਨਵਾਦਕੀਤਾਹੈ।ਜ਼ਿਕਰਯੋਗ ਹੈ ਕਿ ਫਿਲਮਦੀਰੀਬਾਈਜਿੰਗ ਕਮੇਟੀ ਨੇ ਫਿਲਮਨਿਰਮਾਤਾਵਾਂ ਕੋਲੋਂ ਪੰਜਾਬ ਦੇ ਸਾਰੇ ਦ੍ਰਿਸ਼ਾਂ ਸਮੇਤ 89 ਦ੍ਰਿਸ਼ ਹਟਾਉਣ ਲਈ ਕਿਹਾ ਹੈ।ਫਿਲਮਨਿਰਮਾਤਾਕਰਣ ਜੌਹਰ, ਮਹੇਸ਼ ਭੱਟ, ਰਾਮ ਗੋਪਾਲਸ਼ਰਮਾਸਮੇਤ ਬਾਲੀਵੁੱਡ ਨਾਲਸਬੰਧਤਹੋਰ ਕਈ ਵਿਅਕਤੀਆਂ ਨੇ ‘ਉੜਤਾ ਪੰਜਾਬ”ਤੇ ਸੈਂਸਰਬੋਰਡ ਦੁਆਰਾ ਕੈਂਚੀ ਚਲਾਏ ਜਾਣਦੀਆਲੋਚਨਾਕੀਤੀਹੈ।
ਦੂਜੇ ਪਾਸੇઠਮੁੰਬਈ ਦੇ ਜੁਹੂ ਮਿਲੇਨੀਅਮਕਲੱਬਵਿਚ ਹੋਈ ਮੀਟਿੰਗ ਵਿਚਅਨੁਰਾਗ ਕਸ਼ਯਪ ਨੇ ਮੰਗ ਕੀਤੀ ਹੈ ਕਿ ਪਹਿਲਾਦਨਿਹਲਾਨੀ ਨੂੰ ਮਾਫੀ ਮੰਗਣੀਚਾਹੀਦੀ ਹੈ। ਕਿਉਂਕਿ ਉਨ੍ਹਾਂ ਨੇ ਇਹ ਝੂਠਾਇਲਜ਼ਾਮਲਗਾਇਆ ਹੈ ਕਿ ਉੜਤਾਪੰਜਾਬਫਿਲਮਦੀਫੰਡਿੰਗ ਆਮਆਦਮੀਪਾਰਟੀ ਨੇ ਕੀਤੀ ਹੈ।
‘ਉੜਤਾ ਪੰਜਾਬ’ਲਈ ਉਡਾਈ ਗਈ ਅਫਵਾਹ : ਨਵੀਂ ਦਿੱਲੀ : ਫਿਲਮ ‘ਉੜਤਾ ਪੰਜਾਬ’ ਨੂੰ ਲੈ ਕੇ ਬਵਾਲਵਧਦਾ ਜਾ ਰਿਹਾਹੈ।ਫਿਲਮਸੈਂਸਰਬੋਰਡ ਦੇ ਪ੍ਰਧਾਨਪਹਿਲਾਦਨਿਹਲਾਨੀ ਨੇ ਫਿਲਮ ਦੇ ਨਿਰਮਾਤਾ ਅਨੁਰਾਗ ਕਸ਼ਿਅਪ’ਤੇ ਦੋਸ਼ਲਗਾਇਆ ਕਿ ਉਹਨਾਂ ਨੇ ਫਿਲਮਵਿਚਆਮਆਦਮੀਪਾਰਟੀ ਦੇ ਪੈਸੇ ਲਗਾਏ ਹਨ।ਨਿਹਲਾਨੀ ਨੇ ਮੀਡੀਆਵਿਚਬਿਆਨ ਦਿੱਤਾ ਹੈ ਕਿ ‘ਉੜਤਾ ਪੰਜਾਬ’ਫਿਲਮ ਨੂੰ ਪਾਸਕਰ ਦਿੱਤਾ ਗਿਆ ਹੈ, ਹਾਲਾਂਕਿ ਉਸ ਵਿਚੋਂ ਕੁਝ ਦ੍ਰਿਸ਼ ਕੱਟ ਕੀਤੇ ਗਏ ਹਨ। ਉਹਨਾਂ ਕਿਹਾ ਕਿ ਸੀ ਬੀਐਫ ਸੀ ਵਿਚ ਕੋਈ ਪਾਲੀਟਿਕਸਨਹੀਂ ਹੈ।ਮੈਂ ਕਦੀਨਹੀਂ ਕਿਹਾ ਕਿ ਇਹ ਫਿਲਮਪੰਜਾਬਵਿਚਰਿਲੀਜ਼ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਅਨੁਰਾਗ ਕਸ਼ਿਅਮ ਇਸ ਮੁੱਦੇ ‘ਤੇ ਮਾਈਲੇਜ਼ ਲੈਣਾ ਚਾਹੁੰਦੇ ਹਨਅਤੇ ਉਹ ਮਾਮਲੇ ਨੂੰ ਨਿੱਜੀ ਬਣਾਰਹੇ ਹਨ।ਨਿਹਲਾਨੀ ਨੇ ਉਹਨਾਂ ਸਾਰੇ ਦੋਸ਼ਾਂ ਨੂੰ ਰੱਦ ਕੀਤਾ ਹੈ ਕਿ ਫਿਲਮ ਨੂੰ ਲੈ ਕੇ ਉਹਨਾਂ ‘ਤੇ ਪੰਜਾਬਸਰਕਾਰਦਾ ਕੋਈ ਦਬਾਅਹੈ।
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …