17.5 C
Toronto
Sunday, October 5, 2025
spot_img
Homeਹਫ਼ਤਾਵਾਰੀ ਫੇਰੀਕੈਨੇਡਾ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਤੇ ਵਪਾਰ ਨੂੰ ਵਧਾਉਣ ਲਈ ਫੈਡਰਲ...

ਕੈਨੇਡਾ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਤੇ ਵਪਾਰ ਨੂੰ ਵਧਾਉਣ ਲਈ ਫੈਡਰਲ ਸਰਕਾਰ ਨੇ ਪ੍ਰੋਵਿੰਸਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ : ਸੋਨੀਆ ਸਿੱਧੂ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 2 ਜੂਨ ਨੂੰ ਪ੍ਰੋਵਿੰਸਾਂ ਦੇ ਪ੍ਰੀਮੀਅਰਾਂ ਨਾਲ ਸਸਕੈੱਚਵਨ ਵਿੱਚ ਮਹੱਤਵਪੂਰਨ ਮੀਟਿੰਗ ਕੀਤੀ, ਜਿਸਦਾ ਏਜੰਡਾ ਪ੍ਰੋਵਿੰਸਾਂ ਦੇ ਆਪਸੀ ਸਰਹੱਦੀ ਵਪਾਰਕ ਬੰਦਸ਼ਾਂ ਨੂੰ ਹਟਾਉਣਾ ਅਤੇ ਦੇਸ਼-ਉਸਾਰੀ ਦੇ ਵੱਖ-ਵੱਖ ਪ੍ਰਾਜੈੱਕਟਾਂ ਵਿੱਚ ਤੇਜ਼ੀ ਲਿਆਉਣਾ ਸੀ। ਮੀਟਿੰਗ ਵਿੱਚ ਲਏ ਗਏ ਫੈਸਲਿਆਂ ਨਾਲ ਕੈਨੇਡਾ ਦਾ ਅਰਥਚਾਰਾ ਹੋਰ ਮਜ਼ਬੂਤ ਹੋਵੇਗਾ ਅਤੇ ਵਿਸ਼ਵ-ਵਿਆਪੀ ਵਪਾਰਕ ਮੁਕਾਬਲੇਬਾਜ਼ੀ ਵਿੱਚ ਵਾਧਾ ਹੋਵੇਗਾ, ਜਿਸ ਨਾਲ ਬਿਜ਼ਨੈੱਸਾਂ, ਕਾਮਿਆਂ ਤੇ ਸੱਨਅਤਾਂ ਦਾ ਰਾਜਾਂ ਵਿਚਕਾਰ ਆਦਾਨ-ਪ੍ਰਦਾਨ ਵਧੇਰੇ ਆਸਾਨੀ ਨਾਲ ਹੋ ਸਕੇਗਾ। ਇਸਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਬਰੈਂਪਟਨ ਸਾਊਥ ਤੋਂ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਕਿਹਾ, ”ਕੈਨੇਡਾ ਆਪਣੇ ਅਰਥਚਾਰੇ ਨੂੰ ਵਧਾਉਣ, ਨਵੀਆਂ ਨੌਕਰੀਆਂ ਪੈਦਾ ਕਰਨ ਅਤੇ ਗਲੋਬਲ ਐਨਰਜੀ ਦੇ ਪੱਖੋਂ ‘ਸੁਪਰ ਪਾਵਰ’ ਬਣਨ ਲਈ ਆਉਣ ਵਾਲੇ ਸਮੇਂ ਵਿੱਚ ਸਖ਼ਤ ਕਦਮ ਉਠਾ ਰਿਹਾ ਹੈ।” ਉਨ੍ਹਾਂ ਹੋਰ ਕਿਹਾ, ”ਰਾਜਾਂ ਦੇ ਟਰੇਡ ਬੈਰੀਅਰ ਹਟਣ ਅਤੇ ਪ੍ਰਾਜੈੱਕਟਾਂ ਦੀਆਂ ਮਨਜ਼ੂਰੀਆਂ ਆਸਾਨ ਹੋਣ ਨਾਲ ਬਰੈਂਪਟਨ ਤੇ ਹੋਰ ਸ਼ਹਿਰਾਂ ਵਿੱਚ ਰਹਿੰਦੀਆਂ ਕਮਿਊਨਿਟੀਆਂ ਨੂੰ ਆਪਣੇ ਵਪਾਰ ਦਾ ਵਿਸਥਾਰ ਕਰਨ ਲਈ ਨਵੇਂ ਮੌਕੇ ਮਿਲਣਗੇ, ਜਦਕਿ ਇਸ ਨਾਲ ਜੀ-7 ਦੇਸ਼ਾਂ ਵਿੱਚ ਵੀ ਸਾਡੀ ਸਥਿਤੀ ਮਜ਼ਬੂਤ ਹੋਵੇਗੀ।”
ਫੈੱਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਦੇ ਸਹਿਯੋਗ ਨਾਲ ਕੈਨੇਡਾ ਦੇ ਬਿਜ਼ਨੈੱਸਾਂ ਦੇ ਵਿਸਥਾਰ ਅਤੇ ਇਨ੍ਹਾਂ ਵਿੱਚ ਹੋਣ ਵਾਲੀ ਨਵੀਂ ਖੋਜ ਨੂੰ ਬੜ੍ਹਾਵਾ ਮਿਲੇਗਾ। ਦੇਸ਼ ਵਿੱਚ ਇਨਫ਼ਰਾਸਟਰੱਕਚਰ ਨੂੰ ਬਿਹਤਰ ਬਨਾਉਣ ਵਾਲੇ ਪ੍ਰਾਜੈੱਕਟਾਂ ਵਿੱਚ ਤੇਜ਼ੀ ਲਿਆਉਣ ਨਾਲ ਇਨ੍ਹਾਂ ਕਾਰੋਬਾਰਾਂ ਵਿੱਚ ਹੋਣ ਵਾਲੇ ਪੂੰਜੀ ਨਿਵੇਸ਼ ਵਿੱਚ ਵਾਧਾ ਹੋਵੇਗਾ ਅਤੇ ਇਹ ਹੋਰ ਵੀ ਵੱਧਣ ਫੁੱਲਣਗੇ।

RELATED ARTICLES
POPULAR POSTS