1.4 C
Toronto
Tuesday, February 17, 2026
spot_img
Homeਫ਼ਿਲਮੀ ਦੁਨੀਆਕਪਿਲ ਸ਼ਰਮਾ ਨਵੇਂ ਸ਼ੋਅ ਨਾਲ ਨੈੱਟਫਲਿਕਸ 'ਤੇ ਆਏਗਾ ਨਜ਼ਰ

ਕਪਿਲ ਸ਼ਰਮਾ ਨਵੇਂ ਸ਼ੋਅ ਨਾਲ ਨੈੱਟਫਲਿਕਸ ‘ਤੇ ਆਏਗਾ ਨਜ਼ਰ

ਮੁੰਬਈ/ਬਿਊਰੋ ਨਿਊਜ਼ : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਨਵੇਂ ਕਾਮੇਡੀ ਸ਼ੋਅ ਲਈ ਓਟੀਟੀ ਪਲੇਟਫਾਰਮ ਨੈੱਟਫਲਿਕਸ ਨਾਲ ਸਾਂਝੇਦਾਰੀ ਕੀਤੀ ਹੈ। ‘ਓਵਰ ਦਾ ਟਾਪ’ (ਓਟੀਟੀ) ਪਲੇਟਫਾਰਮ ਨੈੱਟਫਲਿਕਸ ਵੱਲੋਂ ਜਾਰੀ ਬਿਆਨ ਅਨੁਸਾਰ, ‘ਮਸ਼ਹੂਰ ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਰਾਹੀਂ ਭਾਰਤੀ ਟੈਲੀਵਜ਼ਿਨ ‘ਤੇ ਰਾਜ ਕਰਨ ਵਾਲੇ ਕਪਿਲ ਸ਼ਰਮਾ ਨੇ ਦੁਨੀਆ ਭਰ ਵਿੱਚ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਲੰਮਾ ਸਫ਼ਰ ਤੈਅ ਕੀਤਾ ਹੈ।
ਉਨ੍ਹਾਂ ਨੇ ਹੁਣ ਨੈੱਟਫਲਿਕਸ ਨਾਲ ਸਾਂਝੇਦਾਰੀ ਕੀਤੀ ਹੈ।’ ਇਸ ਵਿੱਚ ਕਪਿਲ ਦੇ ਨਾਲ ਉਨ੍ਹਾਂ ਦੇ ਸਹਿ ਕਲਾਕਾਰ ਅਰਚਨਾ ਪੂਰਨ ਸਿੰਘ, ਕ੍ਰਿਸ਼ਨਾ ਅਭਿਸ਼ੇਕ, ਕੀਕੂ ਸ਼ਾਰਦਾ ਅਤੇ ਰਾਜੀਵ ਠਾਕੁਰ ਵੀ ਨਜ਼ਰ ਆਉਣਗੇ।
ਨੈੱਟਫਲਿਕਸ ਵਲੋਂ ਜਾਰੀ ਕੀਤੇ ਗਏ ਪ੍ਰੋਮੋ ਵਿੱਚ ਕਪਿਲ ਸ਼ਰਮਾ ਆਪਣੇ ਮੈਨੇਜਰ ਨੂੰ ਆਦੇਸ਼ ਦਿੰਦੇ ਨਜ਼ਰ ਆ ਰਹੇ ਹਨ ਕਿ ਜੇਕਰ ਘਰ ਨਵਾਂ ਹੈ ਤਾਂ ਸਾਰਾ ਸਮਾਨ ਵੀ ਨਵਾਂ ਹੋਵੇਗਾ। ਉਹ ਘਰੋਂ ਪੁਰਾਣਾ ਫਰਿੱਜ ਕੱਢਣ ਲਈ ਕਹਿੰਦਾ ਹੈ। ਜਦੋਂ ਉਹ ਫਰਿੱਜ ਖੋਲ੍ਹਦਾ ਹੈ ਤਾਂ ਉਸ ਵਿਚ ਅਰਚਨਾ ਸਿੰਘ ਪੂਰਨ ਬੈਠੀ ਹੁੰਦੀ ਹੈ, ਜਿਸ ਨੂੰ ਦੇਖ ਕੇ ਕਾਮੇਡੀਅਨ ਹੈਰਾਨ ਰਹਿ ਜਾਂਦੇ ਹਨ। ਉਹ ਆਪਣੇ ਮੈਨੇਜਰ ਨੂੰ ਕਹਿੰਦਾ ਹੈ, ਉਨ੍ਹਾਂ ਨੂੰ ਕਿਸਨੇ ਬੁਲਾਇਆ ਹੈ? ਫਰਿੱਜ ਪੁਰਾਣਾ ਹੈ ਅਤੇ ਇਸ ਦੇ ਅੰਦਰ ਦਾ ਸਮਾਨ ਵੀ ਪੁਰਾਣਾ ਹੈ। ਫਿਰ ਕਪਿਲ ਸ਼ਰਮਾ ਦੀ ਨਜ਼ਰ ਰਾਜੀਵ ਠਾਕੁਰ ‘ਤੇ ਪਈ। ਬਾਅਦ ਵਿੱਚ ਜਦੋਂ ਉਹ ਡੱਬਾ ਖੋਲ੍ਹਦਾ ਹੈ ਤਾਂ ਉਸ ਵਿੱਚ ਕੀਕੂ ਸ਼ਾਰਦਾ ਬੈਠਾ ਹੁੰਦਾ ਹੈ ਅਤੇ ਉਹ ਦੱਸਦਾ ਹੈ ਕਿ ਕ੍ਰਿਸ਼ਨਾ ਅਭਿਸ਼ੇਕ ਵੀ ਇੱਥੇ ਮੌਜੂਦ ਹਨ।

RELATED ARTICLES
POPULAR POSTS