Breaking News
Home / ਫ਼ਿਲਮੀ ਦੁਨੀਆ / ਆਈਪੀਐੱਲ ਵਿਚ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਹਰਪ੍ਰੀਤ ਬਰਾੜ ਨੇ ਕੀਤਾ ਮੋਗੇ ਦਾ ਨਾਂ ਰੌਸ਼ਨ

ਆਈਪੀਐੱਲ ਵਿਚ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਹਰਪ੍ਰੀਤ ਬਰਾੜ ਨੇ ਕੀਤਾ ਮੋਗੇ ਦਾ ਨਾਂ ਰੌਸ਼ਨ

ਚਾਚਾ ਚੰਡੀਗੜ੍ਹੀਆ਼, ਐਕਟਰ ਸੋਨੂ ਸੂਦ ਅਤੇ ਜੱਜ ਲਵਪ੍ਰੀਤ ਕੌਰ ਬਰਾੜ ਵੀ ਬਣੇ ਹਨ ਮੋਗੇ ਦੀ ਸ਼ਾਨ
ਬਰੈਂਪਟਨ/ਡਾ. ਝੰਡ : ਕਿਸੇ ਸਮੇਂ ਮੋਗੇ ਬਾਰੇ ਇਹ ਕਹਾਵਤ ਮਸ਼ਹੂਰ ਹੁੰਦੀ ਸੀ, ਅਖੇ ‘ਮੋਗਾ, ਚਾਹ ਜੋਗਾ’। ਪਰ ਮੋਗਾ ਸ਼ਹਿਰ ਦੇ ਬਾਰੇ ਹੁਣ ਇਹ ਕਹਾਵਤ ਝੂਠੀ ਸਾਬਤ ਹੋ ਗਈ ਹੈ। ਹੁਣ ਮੋਗਾ ਚਾਹ ਜੋਗਾ ਨਹੀਂ ਰਹਿ ਗਿਆ ਹੈ, ਸਗੋਂ ਮੋਗੇ ਜ਼ਿਲ੍ਹੇ ਦੇ ਵਸਨੀਕਾਂ ਨੇ ਜੀਵਨ ਦੇ ਵੱਡੇ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰ ਕੇ ਇਸ ਨੂੰ ਬਿਲਕੁਲ ਗ਼ਲਤ ਸਾਬਤ ਕਰ ਦਿੱਤਾ ਹੈ।
ਮੋਗੇ ਦੀ ਗੱਲ ਕਰਦਿਆਂ ਉੱਥੋਂ ਦੇ ਜੰਮਪਲ ਡਾ. ਗੁਰਨਾਮ ਸਿੰਘ ઑਤੀਰ਼ ਉਰਫ਼ ઑਚਾਚਾ ਚੰਡੀਗੜ੍ਹੀਆ਼ ਦਾ ਸੱਭ ਤੋਂ ਪਹਿਲਾਂ ਚੇਤਾ ਜ਼ਰੂਰ ਆਉਂਦਾ ਹੈ। ਉਹ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਾਮਵਰ ਵਕੀਲ ਅਤੇ ਇਕ ਬਹੁਤ ਵਧੀਆ ਹਾਸਰਸ ਲੇਖਕ ਸਨ। ਉਨ੍ਹਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀਆਂ ਹਾਸਰਸ-ਭਰਪੂਰ ਪੁਸਤਕਾਂ ઑਅਕਲ-ਜਾੜ੍ਹ਼, ઑਮੈਨੂੰ ਮੈਥੋਂ ਬਚਾਓ਼, ઑਗੁੜ੍ਹਤੀ਼, ઑਹੱਸਦਾ ਪੰਜਾਬ਼, ઑਵਾਹ ਪਿਆ ਜਾਣੀਏ਼, ਆਦਿ ਅੱਖਾਂ ਦੇ ਅੱਗਿਉਂ ਫ਼ਿਲਮ ਵਾਂਗ ਲੰਘ ਜਾਂਦੀਆਂ ਹਨ। ਇਸ ਦੇ ਨਾਲ ਹੀ ਮੋਗੇ ਦੇ ਜੰਮਪਲ ਫਿਲਮਾਂ ਦੇ ਮਸ਼ਹੂਰ ਐਕਟਰ ਸੋਨੂ ਸੂਦ ਨੂੰ ਕੌਣ ਨਹੀਂ ਜਾਣਦਾ। ਪੰਜਾਬੀ ਫਿਲਮਾਂ ਵਿਚ ਤਾਂ ਉਸ ਦਾ ਨਾਂ ਕਈ ਸਾਲਾਂ ਤੋਂ ਲੋਕਾਂ ਦੀ ਜ਼ੁਬਾਨ ‘ઑਤੇ ਹੈ। ਪਰ ਪਿਛਲੇ ਸਾਲ ਦੇ ਆਰੰਭ ਵਿਚ ਹੀ ਸਾਰੀ ਦੁਨੀਆਂ ਵਿਚ ਸ਼ੁਰੂ ਹੋਈ ਮਹਾਂਮਾਰੀ ਦੌਰਾਨ ਪੰਜਾਬ ਦੇ ਅਨੇਕਾਂ ਲੋੜਵੰਦ ਲੋਕਾਂ ਦੀ ਵਿੱਤੀ ਅਤੇ ਹੋਰ ਕਈ ਤਰੀਕਿਆਂ ਨਾਲ ਮਦਦ ਕਰਕੇ ਉਸ ਨੇ ਖ਼ੂਬ ਨਾਮਣਾ ਖੱਟਿਆ ਹੈ।
ਇਸ ਦੇ ਨਾਲ ਹੀ ਕੁਝ ਮਹੀਨੇ ਪਹਿਲਾਂ ਮੋਗੇ ਦੀ ਜੰਮਪਲ ਲਵਪ੍ਰੀਤ ਕੌਰ ਬਰਾੜ ਸਪੁੱਤਰੀ ਸਵ. ਜਗਸੀਰ ਸਿੰਘ ਬਰਾੜ ਨੇ ਪੀ.ਸੀ.ਐੱਸ. (ਜੁਡੀਸ਼ੀਅਲ) ਮੁਕਾਬਲੇ ਦੀ ਕਠਨ ਪ੍ਰੀਖਿਆ ਵਿਚ ਸਫ਼ਲਤਾ ਪ੍ਰਾਪਤ ਕਰਕੇ ਜੱਜ ਬਣੀ ਅਤੇ ਉਸ ਨੇ ਆਪਣੇ ਜ਼ਿਲ੍ਹੇ ਮੋਗੇ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਲਵਪ੍ਰੀਤ ਬਰਾੜ ਬਰੈਂਪਟਨ ਦੀ ਅੱਜਕੱਲ੍ਹ ਚਰਚਿਤ ઑਟੀਪੀਏਆਰ ਕਲੱਬ਼ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਦੇ ਵੱਡੇ ਭਰਾ ਰੂੜ ਸਿੰਘ ਬਰਾਬ ਦੀ ਪੋਤਰੀ ਹੈ ਅਤੇ ਲਵਪ੍ਰੀਤ ਦੀ ਇਸ ਸ਼ਾਨਦਾਰ ਕਾਮਯਾਬੀ ਉੱਪਰ ਸੰਧੂਰਾ ਸਿੰਘ ਬਰਾੜ ਨੂੰ ਕਲੱਬ ਦੇ ਮੈਂਬਰਾਂ ਅਤੇ ਉਨਾ੍ਹਂ ਦੇ ਹੋਰ ਸ਼ੁਭ-ਚਿੰਤਕਾਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ।
ਇਨ੍ਹਾਂ ਤੋਂ ਅੱਗੇ ਇਹ ਕਿ ਹੁਣ ਕ੍ਰਿਕਟ-ਪ੍ਰੇਮੀਆਂ ਦੀ ਹਰਮਨ-ਪਿਆਰੀ ਮਸ਼ਹੂਰ ઑਇੰਡੀਅਨ ਪ੍ਰੀਮੀਅਰ ਲੀਗ਼ (ਆਈ.ਪੀ.ਐੱਲ.) ਦੇ ਮੈਚਾਂ ਵਿਚ ਧੂੰਆਂਧਾਰ ਬੱਲੇਬਾਜ਼ੀ ਕਰਕੇ ਮੋਗੇ ਜ਼ਿਲ੍ਹੇ ਦੇ ਪਿੰਡ ਹਰੀਏਵਾਲ ਦਾ ਇਕ ਹੋਰ ਜੰਮਪਲ ਨੌਜਵਾਨ ਹਰਪ੍ਰੀਤ ਬਰਾੜ ਨੇ ਆਪਣੇ ਸ਼ਹਿਰ ਮੋਗੇ ਨੂੰ ਸਮੁੱਚੇ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ। ਬੀਤੇ ਦਿਨੀਂ ਹੋਏ ਇਕ ਆਈ.ਪੀ.ਐੱਲ ਮੈਚ ਵਿਚ ਉਸ ਦੀ ਗੇਂਦਬਾਜ਼ੀ ਅੱਗੇ ਕਹਿੰਦੇ-ਕਹਾਉਂਦੇ ਬੱਲੇਬਾਜ਼ ਵਿਰਾਟ ਕੋਹਲੀ, ਮੈਕਸਵੈੱਲ ਅਤੇ ਡਵੀਲੀਅਰਜ਼ ਵੀ ਬਹੁਤਾ ਚਿਰ ਨਹੀਂ ਟਿਕ ਸਕੇ ਅਤੇ ਇਸ ਤਰ੍ਹਾਂ ਉਸ ਦੀ ਬੱਲੇਬਾਜ਼ੀ ਨੇ ਪੂਰਾ ਮੈਚ ਹੀ ਬਦਲ ਕੇ ਰੱਖ ਦਿੱਤਾ। ਨਤੀਜੇ ਵਜੋਂ, ਇਹ ਮੈਚ ਪੰਜਾਬ ਦੀ ਟੀਮ ਨੇ ਆਪਣੇ ਮਜ਼ਬੂਤ ਹੱਥਾਂ ਵਿਚ ਕਰ ਲਿਆ ਅਤੇ ਇਸ ਵਿਚ ਹਰਪ੍ਰੀਤ ਬਰਾੜ ਨੂੰ ઑਮੈਨ ਆਫ਼ ਦ ਮੈਚ਼ ਦਾ ਖ਼ਿਤਾਬ ਵੀ ਹਾਸਲ ਹੋਇਆ ਹੈ।
ਇਹ ਕੇਵਲ ਹਰਪ੍ਰੀਤ ਬਰਾੜ ਅਤੇ ਮੋਗੇ ਵਾਲਿਆਂ ਲਈ ਹੀ ਨਹੀਂ, ਸਗੋਂ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਉਸ ਨੂੰ ਇਹ ਮਾਣ-ਸਨਮਾਨ ਮਿਲਣ ઑਤੇ ਪਿੰਡ-ਵਾਸੀ ਅਤੇ ਉਸ ਦੇ ਪਿਤਾ ਮਹਿੰਦਰ ਸਿੰਘ ਤੇ ਮਾਤਾ ਗੁਰਮੀਤ ਕੌਰ ਫੁੱਲੇ ਨਹੀਂ ਸਮਾਅ ਰਹੇ। ਸਾਰਿਆਂ ਦੀਆਂ ਅਸੀਸਾਂ ਅਤੇ ਸ਼ੁਭ-ਇੱਛਾਵਾਂ ਹਰਪ੍ਰੀਤ ਬਰਾੜ ਦੇ ਨਾਲ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਉਹ ਕ੍ਰਿਕਟ ਦੀ ਦੁਨੀਆਂ ਵਿਚ ઑਸਟਾਰ਼ ਬਣ ਕੇ ਚਮਕੇਗਾ।

Check Also

ਮਿਲਖਾ ਸਿੰਘ ਦੀ ਦੌੜ ਦਾ ਅੰਤ

ਪ੍ਰਿੰ. ਸਰਵਣ ਸਿੰਘ ਮਿਲਖਾ ਸਿੰਘ ਦੀ ਜੀਵਨ ਦੌੜ ਦਾ ਅੰਤ ਹੋ ਗਿਆ ਹੈ। ਆਖ਼ਰ ਉਹ …