24.8 C
Toronto
Wednesday, September 17, 2025
spot_img
Homeਹਫ਼ਤਾਵਾਰੀ ਫੇਰੀਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ

ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ

ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਇਸ ਗੱਲ ਨੂੰ ਲੈ ਕੇ ਗੰਭੀਰ ਹਨ ਕਿ ਕੈਨੇਡਾ ਅਮਰੀਕਾ ਦਾ 51ਵਾਂ ਸੂਬਾ ਕਦੋਂ ਬਣੇਗਾ।
ਉਨ੍ਹਾਂ ਇਹ ਗੱਲ ਇੱਕ ਇੰਟਰਵਿਊ ਦੌਰਾਨ ਕਹੀ। ਉਨ੍ਹਾਂ ਇਕ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ, ”ਮੈਨੂੰ ਲਗਦਾ ਹੈ ਕਿ 51ਵਾਂ ਸੂਬਾ ਬਣਨ ਨਾਲ ਕੈਨੇਡਾ ਹੋਰ ਬਿਤਹਰ ਹੋਵੇਗਾ ਕਿਉਂਕਿ ਕੈਨੇਡਾ ਨਾਲ ਸਾਨੂੰ ਹਰ ਸਾਲ 200 ਅਰਬ ਡਾਲਰ ਦਾ ਨੁਕਸਾਨ ਹੁੰਦਾ ਹੈ ਅਤੇ ਮੈਂ ਅਜਿਹਾ ਨਹੀਂ ਹੋਣ ਦਿਆਂਗਾ।”
ਉਨ੍ਹਾਂ ਕਿਹਾ ਕਿ ਉਹ ਕੈਨੇਡਾ ਨੂੰ ਹਰ ਸਾਲ 200 ਅਰਬ ਡਾਲਰ ਦਾ ਭੁਗਤਾਨ ਕਿਉਂ ਕਰ ਰਹੇ ਹਨ ਜੋ ਲਾਜ਼ਮੀ ਤੌਰ ‘ਤੇ ਕੈਨੇਡਾ ਨੂੰ ਸਬਸਿਡੀ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਇੱਕ ਸੈਂਟ ਦੇ ਸਿੱਕੇ ਦੇ ਉਤਪਾਦਨ ਦੀ ਲਾਗਤ ਦਾ ਹਵਾਲਾ ਦਿੰਦਿਆਂ ਵਿੱਤ ਮੰਤਰਾਲੇ ਨੂੰ ਨਵੇਂ ਸਿੱਕੇ ਬਣਾਉਣੇ ਬੰਦ ਕਰਨ ਦਾ ਨਿਰਦੇਸ਼ ਦਿੱਤਾ ਹੈ।
ਟਰੰਪ ਵੱਲੋਂ ਸਟੀਲ ਤੇ ਐਲੂਮੀਨੀਅਮ ਦੀ ਦਰਾਮਦ ‘ਤੇ 25 ਫੀਸਦ ਟੈਕਸ
ਕੈਨੇਡਾ ਨੇ ਸਟੀਲ ਅਤੇ ਐਲੂਮੀਨੀਅਮ ‘ਤੇ ਟੈਕਸ ਲਾਉਣ ਦੀ ਕੀਤੀ ਆਲੋਚਨਾ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ‘ਤੇ ਘੱਟੋ ਘੱਟ 25 ਫ਼ੀਸਦ ਟੈਕਸ ਲਗਾਉਣ ਦੇ ਹੁਕਮਾਂ ‘ਤੇ ਦਸਤਖ਼ਤ ਕੀਤੇ ਹਨ। ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਵੀ 2018 ‘ਚ ਟੈਕਸ ਲਗਾਇਆ ਸੀ ਪਰ ਐਤਕੀਂ ਟੈਕਸ 10 ਫ਼ੀਸਦ ਤੋਂ ਵਧਾ ਕੇ 25 ਫ਼ੀਸਦ ਕਰ ਦਿੱਤਾ ਗਿਆ ਹੈ। ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੇ ਹੁਕਮਾਂ ਨੂੰ ਬਦਲ ਦਿੱਤਾ ਅਤੇ ਇਹ ਟੈਕਸ 4 ਮਾਰਚ ਤੋਂ ਲਾਗੂ ਹੋਣਗੇ। ਟਰੰਪ ਨੇ ਕਿਹਾ, ‘ਸਾਨੂੰ ਦੋਸਤਾਂ ਅਤੇ ਦੁਸ਼ਮਣਾਂ ਵੱਲੋਂ ਇਕੱਠਿਆਂ ਨਪੀੜਿਆ ਜਾ ਰਿਹਾ ਸੀ। ਇਹ ਸਮਾਂ ਸਾਡੀਆਂ ਵੱਡੀਆਂ ਸਨਅਤਾਂ ਨੂੰ ਅਮਰੀਕਾ ਵਾਪਸ ਲਿਆਉਣ ਦਾ ਹੈ।” ਟਰੰਪ ਨੇ ਕਿਹਾ ਕਿ ਟੈਕਸਾਂ ‘ਚ ਵਾਧੇ ਨਾਲ ਘਰੇਲੂ ਉਤਪਾਦਨ ‘ਚ ਮਜ਼ਬੂਤੀ ਆਵੇਗੀ। ਪਰ ਸਟੀਲ ਦਰਾਮਦ ‘ਤੇ ਟੈਕਸ ਨਾਲ ਉਸ ਦੇ ਭਾਈਵਾਲਾਂ ਕੈਨੇਡਾ, ਬ੍ਰਾਜ਼ੀਲ, ਮੈਕਸਿਕੋ ਅਤੇ ਦੱਖਣੀ ਕੋਰੀਆ ਨੂੰ ਵੱਡੀ ਮਾਰ ਪਵੇਗੀ। ਕੈਨੇਡਾ ਨੇ ਸਟੀਲ ਅਤੇ ਐਲੂਮੀਨੀਅਮ ‘ਤੇ ਟੈਕਸ ਲਾਉਣ ਦੀ ਆਲੋਚਨਾ ਕੀਤੀ ਹੈ। ਕੈਨੇਡੀਅਨ ਚੈਂਬਰ ਆਫ਼ ਕਾਮਰਸ ਦੇ ਪ੍ਰਧਾਨ ਅਤੇ ਸੀਈਓ ਕੈਨਡੇਸ ਲੈਂਗ ਨੇ ਕਿਹਾ ਕਿ ਟਰੰਪ ਆਲਮੀ ਅਰਥਚਾਰੇ ‘ਚ ਅਸਥਿਰਤਾ ਪੈਦਾ ਕਰਨ ਵਾਲੀ ਤਾਕਤ ਹਨ। ਉਨ੍ਹਾਂ ਕਿਹਾ ਕਿ ਟੈਕਸਾਂ ‘ਚ ਵਾਧੇ ਦਾ ਮਤਲਬ ਹੈ ਕਿ ਬੇਯਕੀਨੀ ਦਾ ਮਾਹੌਲ ਲਗਾਤਾਰ ਕਾਇਮ ਰਹੇਗਾ।

RELATED ARTICLES
POPULAR POSTS