6.4 C
Toronto
Saturday, November 8, 2025
spot_img
Homeਹਫ਼ਤਾਵਾਰੀ ਫੇਰੀਟਰੂਡੋ ਸਰਕਾਰ ਦੇ ਦੋ ਹੋਰ ਮੰਤਰੀਆਂ ਨੇ ਚੋਣ ਲੜਨ ਵੱਟਿਆ ਪਾਸਾ

ਟਰੂਡੋ ਸਰਕਾਰ ਦੇ ਦੋ ਹੋਰ ਮੰਤਰੀਆਂ ਨੇ ਚੋਣ ਲੜਨ ਵੱਟਿਆ ਪਾਸਾ

ਟਰੂਡੋ ਦੇ ਨੇੜਲਿਆਂ ‘ਚ ਗਿਣੇ ਜਾਂਦੇ ਹਨ ਆਰਿਫ ਵਿਰਾਨੀ ਤੇ ਮੈਰੀ ਐਨਜੀ
ਵੈਨਕੂਵਰ/ਬਿਊਰੋ ਨਿਊਜ਼
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਖਾਸਮ ਖਾਸਾਂ ਵੱਲੋਂ ਅਗਲੀਆਂ ਸੰਸਦੀ ਚੋਣਾਂ ਲੜਨ ਤੋਂ ਨਾਂਹ ਕਰਨ ਵਾਲਿਆਂ ਦੀ ਸੂਚੀ ਵਧਣ ਲੱਗੀ ਹੈ।
ਕੈਨੇਡਾ ਦੇ ਕਾਨੂੰਨ ਮੰਤਰੀ ਤੇ ਅਟਾਰਨੀ ਜਨਰਲ ਆਰਿਫ ਵਿਰਾਨੀ ਅਤੇ ਕੌਮਾਂਤਰੀ ਵਪਾਰ ਤੇ ਅਰਥਚਾਰੇ ਦੇ ਵਿਕਾਸ ਬਾਰੇ ਮੰਤਰੀ ਮੈਰੀ ਐਨਜੀ ਵਲੋਂ ਆਪਣੇ ਐਕਸ ਖਾਤਿਆਂ ‘ਤੇ ਐਲਾਨ ਕੀਤਾ ਗਿਆ ਹੈ ਕਿ ਉਹ ਅਗਲੀਆਂ ਚੋਣਾਂ ਵਿੱਚ ਲਿਬਰਲ ਪਾਰਟੀ ਦੇ ਉਮੀਦਵਾਰ ਨਹੀਂ ਬਣਨਗੇ।
ਆਰਿਫ ਵਿਰਾਨੀ ਨੇ ਆਪਣੇ ਐਕਸ ਖਾਤੇ ‘ਤੇ ਇਕ ਪੋਸਟ ਵਿੱਚ ਲਿਖਿਆ ਕਿ ਕਈ ਹਫਤੇ ਆਪਣੀ ਜ਼ਮੀਰ ਨਾਲ ਸੋਚ ਵਿਚਾਰ ਕਰਨ ਤੋਂ ਬਾਅਦ ਉਹ ਭਰੇ ਮਨ ਨਾਲ ਫੈਸਲਾ ਲੈਣ ਲਈ ਮਜਬੂਰ ਹੋਏ ਹਨ ਕਿ ਅਗਲੀਆਂ ਚੋਣਾਂ ਤੋਂ ਬਾਅਦ ਉਹ ਸੰਸਦ ਦੇ ਅੰਦਰੋਂ ਕੈਨੇਡਾ ਲਈ ਕੁਝ ਕਰ ਸਕਣ ਤੋਂ ਅਸਮਰਥ ਹੋਣਗੇ। ਉਨ੍ਹਾਂ ਅਸਿੱਧੇ ਢੰਗ ਨਾਲ ਚੋਣ ਲੜਨ ਤੋਂ ਨਾਂਹ ਕਰ ਦਿੱਤੀ ਹੈ। ਉਧਰ ਕੌਮਾਂਤਰੀ ਵਪਾਰ ਮੰਤਰੀ ਮੈਰੀ ਨੇ ਵੀ ਕੁਝ ਇਸੇ ਤਰ੍ਹਾਂ ਦੇ ਵਿਚਾਰ ਪ੍ਰਗਟਾਏ ਹਨ। ਸਿਆਸੀ ਮਾਹਿਰ ਸਮਝਣ ਲੱਗੇ ਹਨ ਕਿ ਅਗਲੀ ਸੰਸਦੀ ਚੋਣ, ਜਿਸ ਦੇ ਅਪਰੈਲ ਦੇ ਅਖੀਰ ਜਾਂ ਮਈ ਮਹੀਨੇ ਦੇ ਪਹਿਲੇ ਹਫਤੇ ਹੋਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ, ਉਸ ਤੋਂ ਪਹਿਲਾਂ ਹੀ ਲਿਬਰਲ ਪਾਰਟੀ ਆਗੂਆਂ ਵਲੋਂ ਚੋਣ ਮੈਦਾਨ ‘ਚੋਂ ਭੱਜਣ ਦੇ ਸੰਕੇਤ ਦਿੰਦਾ ਹੈ। ਇਹ ਆਗੂ ਆਪਣੇ ਮੱਥੇ ‘ਤੇ ਹਾਰ ਦਾ ਟਿੱਕਾ ਲਵਾਉਣ ਦੀ ਥਾਂ ਚੋਣ ਲੜਨ ਤੋਂ ਨਾਂਹ ਕਰਨ ਲੱਗੇ ਹਨ।

RELATED ARTICLES
POPULAR POSTS