25.2 C
Toronto
Saturday, June 13, 2026
spot_img
Homeਫ਼ਿਲਮੀ ਦੁਨੀਆਪੰਜਾਬੀ ਫਿਲਮ 'ਪਰਿੰਦਾ ਪਾਰ ਗਿਆ' ਦਾ ਟ੍ਰੇਲਰ ਹੋਇਆ ਲਾਂਚ

ਪੰਜਾਬੀ ਫਿਲਮ ‘ਪਰਿੰਦਾ ਪਾਰ ਗਿਆ’ ਦਾ ਟ੍ਰੇਲਰ ਹੋਇਆ ਲਾਂਚ

‘ਪਰਿੰਦਾ ਪਾਰ ਗਿਆ’ ਪੰਜਾਬੀ ਸਿਨੇਮਾ ਵਿੱਚ ਆਉਣ ਵਾਲੀ ਇੱਕ ਸੰਘਰਸ਼ ਭਰੀ ਕਹਾਣੀ
ਚੰਡੀਗੜ੍ਹ/ਪ੍ਰਿੰਸ ਗਰਗ : ਪੰਜਾਬੀ ਸਿਨੇਮਾ ਵਿੱਚ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਗੋਗਾ ਪ੍ਰੋਡਕਸ਼ਨਜ਼, ਮੋਸ਼ਨ ਪਿਕਚਰਜ਼ ਦੇ ਸਹਿਯੋਗ ਨਾਲ, ਗੁਰਪ੍ਰੀਤ ਸਿੰਘ ਗੋਗਾ, ਰਵੀ ਢਿੱਲੋਂ, ਜਗਦੀਪ ਰੇਹਾਲ, ਅਤੇ ਜਸਵਿੰਦਰ ਤੂਰ ਵਲੋਂ ਨਿਰਮਾਣ ਕੀਤੀ ‘ਪਰਿੰਦਾ ਪਾਰ ਗਿਆ’ ਫਿਲਮ ਦਾ ਟ੍ਰੇਲਰ ਲਾਂਚ ਕੀਤਾ ਹੈ।
ਫਿਲਮ ਵਿੱਚ ਗੁਰਨਾਮ ਭੁੱਲਰ, ਰੂਪੀ ਗਿੱਲ, ਗੁਰਨਜਰ ਚੱਠਾ ਅਤੇ ਈਸ਼ਾ ਸ਼ਰਮਾ ਵਰਗੇ ਕਲਾਕਾਰਾਂ ਦੀ ਇੱਕ ਬਹੁਤ ਹੀ ਵਧੀਆ ਅਦਾਕਾਰੀ ਦੇਖਣ ਨੂੰ ਮਿਲੇਗੀ।
ਪ੍ਰਸ਼ੰਸਿਤ ਨਿਰਦੇਸ਼ਕ, ਕ੍ਰਸਿਤਿਜ਼ ਚੌਧਰੀ ਦੁਆਰਾ ਨਿਰਦੇਸ਼ਤ ‘ਪਰਿੰਦਾ ਪਾਰ ਗਿਆ’ ਇੱਕ ਆਕਰਸ਼ਕ ਡਰਾਮਾ, ਭਾਵਨਾਵਾਂ ਅਤੇ ਪਿਆਰ ਦੀ ਕਹਾਣੀ ਹੈ, ਜੋ ਪੰਜਾਬੀ ਸਿਨੇਮਾ ਦੀ ਖੂਬਸੂਰਤੀ ਨੂੰ ਹੋਰ ਵਧਾ ਦੇਵੇਗੀ।
ਟ੍ਰੇਲਰ ਦੇ ਮੁਤਾਬਿਕ ਅਸੀਂ ਦੇਖ ਸਕਦੇ ਹਾਂ ਕਿ ਇੱਕ ਜਵਾਨ ਮੁੰਡਾ ਪੰਜਾਬ ਦਾ ਪ੍ਰਸਿੱਧ ਗਾਇਕ ਬਣਨਾ ਚਾਹੁੰਦਾ ਹੈ ਪਰ ਉਹ ਆਪਣਾ ਦਿਲ ਇੱਕ ਕੁੜੀ ਉੱਤੇ ਹਾਰ ਚੁੱਕਾ ਹੈ ਜਿਸ ਤੋਂ ਉਸਨੂੰ ਸਿਰਫ ਬੇਵਫਾਈ ਹੀ ਮਿਲਦੀ ਹੈ। ਇਸ਼ਕ ਦਾ ਜਨੂਨ ਅਤੇ ਬੇਵਫਾਈ ਨੇ ਉਸਨੂੰ ਇੱਕ ਨਵੀਂ ਸਫਲਤਾ ਦਿੱਤੀ ਹੈ, ਜਿਸ ਬਾਰੇ ਇਹ ਕਹਾਣੀ ਹੈ। ਫਿਲਮ ਦਾ ਸੰਗੀਤ ਹੀ ਉਸਦੀ ਜਾਨ ਹੈ ਅਤੇ ਇਸ ਫਿਲਮ ਦੇ ਗੀਤਾਂ ਨੂੰ ਪ੍ਰਸਿੱਧ ਜੋੜੀ ਗੌਰਵ ਦੇਵ ਅਤੇ ਕਾਰਤਿਕ ਦੇਵ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ। ਫਿਲਮ ਦਾ ਮੁੱਖ ਗੀਤ ਖੁਦ ਗੁਰਨਾਮ ਭੁੱਲਰ ਨੇ ਗਾਇਆ ਹੈ, ਜੋ ਪਹਿਲਾਂ ਹੀ ਸੰਗੀਤ ਪ੍ਰੇਮੀਆਂ ਨਾਲ ਬਹੁਤ ਪ੍ਰਭਾਵਸ਼ਾਲੀ ਹੋ ਚੁੱਕਾ ਹੈ। ਗੀਤਾਂ ਦੇ ਬੋਲ, ਜਿਨ੍ਹਾਂ ਨੂੰ ਖਾਰਾ ਅਤੇ ਗੁਰਨਾਮ ਭੁੱਲਰ ਨੇ ਲਿਖਿਆ ਹੈ, ਪਿਆਰ ਅਤੇ ਦੁੱਖ ਦੀ ਭਾਵਨਾ ਨੂੰ ਸਮੇਟਦੇ ਹਨ। ਫਿਲਮ ਨੂੰ ਦੁਨੀਆ ਭਰ ਵਿਚ ਵਾਈਟ ਹਿੱਲ ਸਟੂਡੀਓਜ਼ ਵਲੋਂ ਡਿਸਟ੍ਰੀਬਿਊਟ ਕੀਤਾ ਜਾਵੇਗਾ।

 

RELATED ARTICLES
POPULAR POSTS