1.7 C
Toronto
Saturday, November 15, 2025
spot_img
Homeਫ਼ਿਲਮੀ ਦੁਨੀਆਹਾਕੀ ਖਿਡਾਰੀ ਬਲਬੀਰ ਸਿੰਘ ਜੂਨੀਅਰ ਦਾ ਦਿਹਾਂਤ

ਹਾਕੀ ਖਿਡਾਰੀ ਬਲਬੀਰ ਸਿੰਘ ਜੂਨੀਅਰ ਦਾ ਦਿਹਾਂਤ

ਚੰਡੀਗੜ੍ਹ : ਕੌਮਾਂਤਰੀ ਹਾਕੀ ਖਿਡਾਰੀ ਬਲਬੀਰ ਸਿੰਘ ਜੂਨੀਅਰ ਦਾ ਚੰਡੀਗੜ੍ਹ ‘ਚ ਦਿਹਾਂਤ ਹੋ ਗਿਆ। ਏਸ਼ੀਆਈ ਖੇਡਾਂ (1958) ਵਿਚ ਚਾਂਦੀ ਦਾ ਤਗ਼ਮਾ ਜੇਤੂ ਭਾਰਤੀ ਹਾਕੀ ਟੀਮ ਦੇ ਮੈਂਬਰ ਰਹੇ ਬਲਬੀਰ ਸਿੰਘ ਜੂਨੀਅਰ 88 ਵਰ੍ਹਿਆਂ ਦੇ ਸਨ। ਉਨ੍ਹਾਂ ਦੀ ਬੇਟੀ ਮਨਦੀਪ ਸਮਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ‘ਮੇਰੇ ਪਿਤਾ ਨੂੰ ਐਤਵਾਰ ਸਵੇਰੇ ਨੀਂਦ ਵਿਚ ਹੀ ਦਿਲ ਦਾ ਦੌਰਾ ਪਿਆ ਤੇ ਉਨ੍ਹਾਂ ਦਮ ਤੋੜ ਦਿੱਤਾ।’ ਬਲਬੀਰ ਦੇ ਪਰਿਵਾਰ ਵਿਚ ਪਤਨੀ, ਬੇਟੀ ਤੇ ਪੁੱਤਰ ਹੈ। ਹਾਕੀ ਖਿਡਾਰੀ ਦਾ ਪੁੱਤਰ ਕੈਨੇਡਾ ਵਿਚ ਹੈ। ਦੋ ਜੂਨ, 1932 ਨੂੰ ਜਲੰਧਰ ਦੇ ਸੰਸਾਰਪੁਰ ਵਿਚ ਜਨਮੇ ਬਲਬੀਰ ਸਿੰਘ ਜੂਨੀਅਰ ਨੇ ਛੇ ਸਾਲ ਦੀ ਉਮਰ ਵਿਚ ਹੀ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ ਸੀ। ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ‘ਚ ਪੜ੍ਹੇ ਬਲਬੀਰ ਸਿੰਘ ਦੀ 1951 ਵਿਚ ਪਹਿਲੀ ਵਾਰ ਭਾਰਤੀ ਟੀਮ ਵਿਚ ਚੋਣ ਹੋਈ। 1962 ਵਿਚ ਉਹ ਭਾਰਤੀ ਸੈਨਾ ਨਾਲ ਜੁੜੇ ਤੇ ਸੈਨਾ ਦੀ ਟੀਮ ਲਈ ਖੇਡਦੇ ਰਹੇ। ਉਹ 1984 ਵਿਚ ਮੇਜਰ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਚੰਡੀਗੜ੍ਹ ਵਿਚ ਹੀ ਵਸ ਗਏ। ਸੇਵਾਮੁਕਤੀ ਤੋਂ ਬਾਅਦ ਉਹ ਗੌਲਫ ਖੇਡਣ ਵਿਚ ਵੀ ਦਿਲਚਸਪੀ ਲੈਂਦੇ ਰਹੇ।

 

RELATED ARTICLES
POPULAR POSTS