ਫਿਲਮੀ ਜਗਤ ‘ਚ ਸੋਗ ਦੀ ਲਹਿਰ
ਮੁੰਬਈ/ਬਿਊਰੋ ਨਿਊਜ਼
ਪਦਮ ਭੂਸ਼ਣ ਨਾਲ ਸਨਮਾਨਿਤ ਅਭਿਨੇਤਾ ਸ਼ਸ਼ੀ ਕਪੂਰ ਦਾ ਅੱਜ ਮੁੰਬਈ ਵਿਚ ਦੇਹਾਂਤ ਹੋ ਗਿਆ ਹੈ। ਸ਼ਸ਼ੀ ਕਪੂਰ ਦੀ ਉਮਰ ਉਨਾਸੀ ਸਾਲ ਸੀ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਸਾਲ 2014 ਵਿਚ ਫਿਲਮੀ ਦੁਨੀਆ ਦੇ ਸਭ ਤੋਂ ਵੱਡੇ ‘ਦਾਦਾ ਸਾਹਿਬ ਫਾਲਕੇ’ ਪੁਰਸਕਾਰ ਨਾਲ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਸੀ। ਸ਼ਸ਼ੀ ਕਪੂਰ ਨੇ ਕਈ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ। ਸ਼ਸ਼ੀ ਕਪੂਰ ਦਾ ਅਸਲੀ ਨਾਮ ਬਲਬੀਰ ਰਾਜ ਕਪੂਰ ਸੀ। ਸ਼ਸ਼ੀ ਕਪੂਰ ਨੇ 1961 ਵਿਚ ਫਿਲਮ ‘ਧਰਮ ਪੁੱਤਰ’ ਤੋਂ ਆਪਣਾ ਕਰੀਅਰ ਸ਼ੁਰੂ ਕੀਤਾ। ਇਸ ਫਿਲਮ ਨੂੰ 1961 ਵਿਚ ਹੀ ਸਿਲਵਰ ਮੈਡਲ ਵੀ ਮਿਲਿਆ ਸੀ। ਸ਼ਸ਼ੀ ਕਪੂਰ ਨੇ ਜਦੋਂ ਬਤੌਰ ਹੀਰੋ ਆਪਣਾ ਕਰੀਅਰ ਸ਼ੁਰੂ ਕੀਤਾ ਤਾਂ ਉਸ ਸਮੇਂ ਉਨ੍ਹਾਂ ਦੇ ਭਰਾ ਰਾਜ ਕਪੂਰ ਅਤੇ ਸ਼ੰਮੀ ਕਪੂਰ ਦਾ ਨਾਮ ਫਿਲਮੀ ਦੁਨੀਆ ‘ਚ ਸਿਖਰ ‘ਤੇ ਸੀ। ਸ਼ਸ਼ੀ ਕਪੂਰ ਦੇ ਦੇਹਾਂਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਅਤੇ ਸਮੁੱਚੇ ਫਿਲਮੀ ਜਗਤ ਨੇ ਦੁੱਖ ਪ੍ਰਗਟ ਕੀਤਾ ਹੈ।
Check Also
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …