Home / ਭਾਰਤ / ਭਾਜਪਾ ਨੇ ਮਨਾਇਆ ਆਪਣਾ 44ਵਾਂ ਸਥਾਪਨਾ ਦਿਵਸ

ਭਾਜਪਾ ਨੇ ਮਨਾਇਆ ਆਪਣਾ 44ਵਾਂ ਸਥਾਪਨਾ ਦਿਵਸ

ਪ੍ਰਧਾਨ ਮੰਤਰੀ ਬੋਲੇ : ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਵਾਲਿਆਂ ਨੂੰ ਮੈਂ ਸੀਸ ਝੁਕਾਅ ਕੇ ਪ੍ਰਣਾਮ ਕਰਦਾ ਹਾਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੀ ਸੱਤਾਧਾਰੀ ਧਿਰ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਆਪਣਾ 44ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਢਾ ਨੇ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਝੰਡਾ ਲਹਿਰਾਇਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਵਰਕਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਪਾਰਟੀ ਨੂੰ ਸੰਵਾਰਿਆ, ਖੁਸ਼ਹਾਲ ਅਤੇ ਮਜ਼ਬੂਤ ਬਣਾਇਆ ਮੈਂ ਉਨ੍ਹਾਂ ਸਾਰੇ ਵਰਕਰਾਂ ਅਤੇ ਆਗੂਆਂ ਨੂੰ ਸੀਸ ਝੁਕਾਅ ਕੇ ਪ੍ਰਣਾਮ ਕਰਦਾ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਸਿਆ ਕਿ ਅੱਜ ਤੋਂ 43 ਸਾਲ ਪਹਿਲਾਂ 6 ਅਪ੍ਰੈਲ 1980 ਨੂੰ ਭਾਰਤੀ ਜਨਤਾ ਪਾਰਟੀ ਦਾ ਗਠਨ ਹੋਇਆ ਸੀ। ਉਨ੍ਹਾਂ ਅੱਗੇ ਕਿਹਾ ਕਿ ਅੱਜ ਅਸੀਂ ਦੇਸ਼ ਦੇ ਕੋਨੇ-ਕੋਨੇ ’ਚ ਭਗਵਾਨ ਹਨੂਮਾਨ ਦੀ ਜਯੰਤੀ ਮਨਾ ਰਹੇ ਹਾਂ ਅਤੇ ਬਜਰੰਗ ਬਲੀ ਦੇ ਨਾਮ ਦਾ ਡੰਕਾ ਚਾਰੇ ਪਾਸੇ ਗੂੰਜ ਰਿਹਾ ਹੈ। ਹਨੂਮਾਨ ਜੀ ਦਾ ਜੀਵਨ ਪ੍ਰਸੰਗ ਸਾਨੂੰ ਅੱਜ ਵੀ ਭਾਰਤ ਦੀ ਵਿਕਾਸ ਯਾਤਰਾ ਲਈ ਸਾਨੂੰ ਪ੍ਰੇਰਿਤ ਕਰਦਾ ਹੈ। ਇਸੇ ਪ੍ਰੇਰਨਾ ਦੇ ਸਦਕਾ ਭਾਜਪਾ ਵੀ ਨਤੀਜੇ ਲਿਆਉਣ ਲਈ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਯਤਨਸ਼ੀਲ ਹੈ ਅਤੇ ਹਮੇਸ਼ਾ ਹੀ ਯਤਨਸ਼ੀਲ ਰਹੇਗੀ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਭਾਰਤ ਲਈ ਦਿਨ ਰਾਤ-ਕੰਮ ਕਰ ਰਹੀ ਅਤੇ ਸਾਡੀ ਪਾਰਟੀ ਭਾਰਤ ਮਾਂ, ਸੰਵਿਧਾਨ ਅਤੇ ਰਾਸ਼ਟਰ ਨੂੰ ਸਮਰਪਿਤ ਹੈ।

 

Check Also

ਅਦਾਕਾਰ ਸੈਫ ਅਲੀ ਖ਼ਾਨ ਨੂੰ ਲੀਲਾਵਤੀ ਹਸਪਤਾਲ ’ਚੋਂ ਛੁੱਟੀ ਮਿਲੀ

ਸੈਫ ’ਤੇ ਲੰਘੇ ਦਿਨੀਂ ਹਮਲਾਵਰ ਵੱਲੋਂ ਚਾਕੂ ਨਾਲ ਕੀਤਾ ਗਿਆ ਸੀ ਹਮਲਾ ਮੁੰਬਈ/ਬਿਊਰੋ ਨਿਊਜ਼ : …