Breaking News
Home / ਭਾਰਤ / ਦਿੱਲੀ ਕੈਬਨਿਟ ‘ਚ ਵਿਭਾਗਾਂ ਦੀ ਵੰਡ

ਦਿੱਲੀ ਕੈਬਨਿਟ ‘ਚ ਵਿਭਾਗਾਂ ਦੀ ਵੰਡ

ਕੇਜਰੀਵਾਲ ਆਪਣੇ ਕੋਲ ਨਹੀਂ ਰੱਖਣਗੇ ਕੋਈ ਮੰਤਰਾਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੀ ਨਵੀਂ ਚੁਣੀ ਗਈ ਸਰਕਾਰ ਦੇ ਸਾਰੇ ਮੰਤਰੀਆਂ ਨੇ ਅੱਜ ਸਕੱਤਰੇਤ ਵਿਖੇ ਜਾ ਕੇ ਆਪਣੇ ਅਹੁਦੇ ਸੰਭਾਲ ਲਏ। ਇਸ ਦੇ ਨਾਲ ਹੀ ਕੇਜਰੀਵਾਲ ਦੇ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਵੀ ਹੋ ਗਈ ਹੈ। ਇਸ ‘ਚ ਸਭ ਤੋਂ ਖ਼ਾਸ ਗੱਲ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ, ਉਹ ਇਹ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕੋਲ ਕੋਈ ਵੀ ਵਿਭਾਗ ਨਹੀਂ ਰਹੇਗਾ। ਪਿਛਲੀ ਸਰਕਾਰ ‘ਚ ਉਹ ਜਲ ਬੋਰਡ ਦੇ ਚੇਅਰਮੈਨ ਸਨ ਪਰ ਇਸ ਵਾਰ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਸਤੇਂਦਰ ਜੈਨ ਨੂੰ ਦਿੱਤੀ ਹੈ। ਉੱਥੇ ਹੀ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਜ਼ਿੰਮੇਵਾਰੀ ਰਾਜੇਂਦਰ ਪਾਲ ਗੌਤਮ ਨੂੰ ਦਿੱਤੀ ਗਈ ਹੈ। ਨਾਲ ਹੀ ਵਾਤਾਵਰਨ ਮੰਤਰਾਲਾ ਕੈਲਾਸ਼ ਗਹਿਲੋਤ ਦੀ ਥਾਂ ਗੋਪਾਲ ਰਾਏ ਨੂੰ ਦਿੱਤਾ ਗਿਆ ਹੈ। ਬਾਕੀ ਮੰਤਰੀਆਂ ਦੇ ਵਿਭਾਗਾਂ ‘ਚ ਕੋਈ ਫੇਰਬਦਲ ਨਹੀਂ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਕੋਲ ਪਹਿਲਾਂ ਵਾਲੇ ਹੀ ਵਿਭਾਗ ਰਹਿਣਗੇ।

Check Also

ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੇ ਭਾਸ਼ਨਾਂ ’ਤੇ ਲਿਆ ਨੋਟਿਸ

ਭਾਜਪਾ ਅਤੇ ਕਾਂਗਰਸ ਦੇ ਪ੍ਰਧਾਨ ਕੋਲੋਂ 29 ਅਪ੍ਰੈਲ ਤੱਕ ਮੰਗਿਆ ਜਵਾਬ ਨਵੀਂ ਦਿੱਲੀ/ਬਿਊਰੋ ਨਿਊਜ਼ : …